ਗੌਰਿਸ਼ ਗਰਗ ਛੋਟੀ ਉੱਮਰ ਵਿੱਚ ਵਿਦਿਆਰਥੀ ਤੋਂ ਲੇਖਕ ਬਣਨ ਦਾ ਸਫ਼ਰ

ਗੌਰਿਸ਼ ਗਰਗ ਛੋਟੀ ਉੱਮਰ ਵਿੱਚ ਵਿਦਿਆਰਥੀ ਤੋਂ ਲੇਖਕ ਬਣਨ ਦਾ ਸਫ਼ਰ


ਬਰਨਾਲਾ19,ਫਰਵਰੀ/ਕਰਨਪ੍ਰੀਤ ਕਰਨ /
ਵਾਈ ਐੱਸ ਸਕੂਲ ਬਰਨਾਲਾ ਵਿਦਿਆਰਥੀਆਂ ਨੂੰ ਇਹੋ ਜਿਹਾ ਮੰਚ ਪ੍ਰਦਾਨ ਕਰਦਾ ਹੈ, ਜਿੱਥੇ ਉਹ ਆਪਣੇ ਅੰਦਰ ਛਿਪੀ ਹੋਈ

ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਰੂ-ਬ-ਰੂ ਹੁੰਦੇ ਹਨ ਅਤੇ ਨਾਲ ਹੀ ਉਹਨੂੰ ਨਿਖਾਰ ਕੇ ਉਚਾਈਆਂ ਨੂੰ ਛੂਹਦੇ ਹਨ। ਇਸ ਦਾ ਉਦਾਹਰਣ ਹੈ ਵਾਈ ਐੱਸ ਸਕੂਲ ਬਰਨਾਲਾ ਦਾ ਨੌਵੀਂ ਜਮਾਤ ਦਾ ਵਿਦਿਆਰਥੀ ਗੌਰਿਸ਼ ਗਰਗ। ਜਿਸ ਨੂੰ ਸਕੂਲ ਨੇ ਲਿਟਰੇਰੀ ਆਰਟ ਕਲੱਬ ਅਤੇ ਫਿਰ ਲਿਟਰੇਰੀ ਆਰਟ ਫੈਸਟ ਦੁਆਰਾ ਇਹੋ ਜਿਹਾ ਮੰਚ ਪ੍ਰਦਾਨ ਕੀਤਾ ਕਿ ਕਵਿਤਾ ਦੇ ਪ੍ਰਤੀਉਸ ਦੇ ਅੰਦਰ ਜੰਨੂਨ ਪੈਦਾ ਹੋ ਗਿਆ ਅਤੇ ਉਸਨੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦੇ ਲਈ ਕਲਮ ਫੜ ਲਈ।ਬਾਲ ਮਨ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕਰਦੇ ਕਰਦੇ ਇੱਕ ਪੁਸਤਕ ਲਫ਼ਜ਼ੋ ਕੀ ਜ਼ੁਬਾਨ ਸੇ; ਰਚਨਾ ਕਰ ਦਿੱਤੀ। ਨੌਵੀਂ ਜਮਾਤ ਦਾ ਵਿਦਿਆਰਥੀ ਹੁੰਦੇ ਹੋਏ ਇੱਕ ਪੁਸਤਕ ਦੀ ਰਚਨਾ ਕਰਨਾ ਆਪਣੇ ਆਪ ਵਿੱਚ ਮਾਣ ਕਰਨ ਵਾਲੀ ਗੱਲ ਹੈ। ਅੱਜ ਕੱਲ ਜਦੋਂ ਬੱਚੇ ਸੋਸ਼ਲ ਮੀਡੀਆ ਤੇ ਮੋਬਾਇਲ ਫੋਨ ਦੀ ਆਦਤ ਨਾਲ ਬੁਰੀ ਤਰ੍ਹਾਂ ਗ੍ਰਸਤ ਹਨ,

ਅਜਿਹੇ ਸਮੇਂ ਆਪਣੇ ਵਿਦਿਆਰਥੀਆਂ ਨੂੰ ਕਲਮ ਫੜਾ ਕੇ ਉਹਨਾਂ ਨੂੰ ਸਾਹਿਤ ਰਚਨਾ ਦੀ ਰਾਹ ‘ਤੇ ਚਲਾਉਣਾ ਵਾਈ ਐੱਸ ਸਕੂਲ ਬਰਨਾਲਾ ਦਾ ਬਹੁਤ ਹੀ ਸ਼ਲਾਂਘਾਯੋਗ ਕਦਮ ਹੈ ।

Post a Comment

0 Comments