ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਰਪ੍ਰਸਤਾਂ ਅਤੇ ਮਾਪਿਆਂ ਦੇ ਲਈ ਪੈਰੀਨਾਰ ਦਾ ਆਯੋਜਨ

 ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਰਪ੍ਰਸਤਾਂ ਅਤੇ ਮਾਪਿਆਂ ਦੇ ਲਈ ਪੈਰੀਨਾਰ ਦਾ ਆਯੋਜਨ


ਬਰਨਾਲਾ17,ਫਰਵਰੀ/ਕਰਨਪ੍ਰੀਤ ਕਰਨ
/ਵਾਈ.ਐੱਸ. ਸਕੂਲ ਬਰਨਾਲਾ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਸਬੰਧੀ ਹਮੇਸ਼ਾ ਸਤਰਕ ਰਹਿੰਦਾ ਹੈ। ਇਸਦੇ ਲਈ ਸਮੇਂ-ਸਮੇਂ ‘ਤੇ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਤਾ-ਪਿਤਾ ਲਈ ਵੀ ਸੈਮੀਨਾਰ, ਵਰਕਸ਼ਾਪਾਂ ਅਤੇ ਪੈਰੀਨਾਰ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ ।ਇਸੇ ਦਿਸ਼ਾ ਵਿੱਚ ਇੱਕ ਨਵਾਂ ਕਦਮ ਵਧਾਉਂਦੇ ਹੋਏ ਬੀਤੇ ਦਿਨੀ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਪੈਰੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪੈਰੀਨਾਰ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਉਹਨਾਂ ਦੀ ਅਕਾਦਮਿਕ ਸਿੱਖਿਆ ਦੇ ਨਾਲ ਕਲਾ ਕੌਸ਼ਲਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਇਹ ਕੌਂਸ਼ਲ ਉਹਨਾਂ ਦੇ ਭਵਿੱਖ ਦੇ ਨਿਰਮਾਣ ਲਈ ਕਿਸ ਪ੍ਰਕਾਰ ਸਹਾਇਕ ਹੋਣਗੇ। ਪ੍ਰੋਗਰਾਮ ਦੇ ਵਿੱਚ ਸ੍ਰੀਮਤੀ ਤਨੂਜਾ ਸ਼ਰਮਾ ਨੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੇਜਬਾਨੀ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਚੰਗੇਰਾ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜਮਾਤ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਵੀ ਸਕੂਲ ਵਿੱਚ ਪ੍ਰਚੱਲਿਤ ਮਹੱਤਵਪੂਰਨ ਗਤੀਵਿਧੀਆਂ ਦੇ ਉੱਤੇ ਚਾਨਣਾ ਪਾਇਆ। ਸਿੱਖਿਆ ਦੇ ਨਾਲ ਨਾਲ ਸਹਿ ਸਿੱਖਿਆ ਦਾਇਕ ਗਤੀਵਿਧੀਆਂ ਦੇ ਮਹੱਤਵ ਸਬੰਧੀ ਇਹ ਸ਼ਲਾਂਘਾਯੋਗ ਪ੍ਰੋਗਰਾਮ ਰਿਹਾ।

Post a Comment

0 Comments