ਜਨਤਾ ਸ਼ਕਤੀ ਮੰਚ ਨੇ ਕੀਤਾ ਨਵ ਨਿਯੁਕਤ ਡੀ ਸੀ ਨੂੰ ਸਨਮਾਨਿਤ

 ਜਨਤਾ ਸ਼ਕਤੀ ਮੰਚ ਨੇ ਕੀਤਾ ਨਵ ਨਿਯੁਕਤ ਡੀ ਸੀ ਨੂੰ ਸਨਮਾਨਿਤ


ਬੁਢਲਾਡਾ, ਲੁਧਿਆਣਾ (ਦਵਿੰਦਰ ਸਿੰਘ ਕੋਹਲੀ)
ਜਨਤਾ ਸ਼ਕਤੀ ਮੰਚ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਸੰਤ ਭੋਲਾ ਅਤੇ ਮੰਚ ਦੇ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਨਵ ਨਿਯੁਕਤ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਮਤੀ ਸਾਕਸ਼ੀ ਸਾਹਨੀ ਨੂੰ ਲੁਧਿਆਣਾ ਵਿਖੇ ਦੂਜੀ ਬਤੌਰ ਡਿਪਟੀ ਕਮਿਸ਼ਨਰ ਲੱਗਣ ਤੇ ਮੁਬਾਰਕ ਬਾਦ ਦਿੱਤੀ ਅਤੇ ਮੰਚ ਵੱਲੋਂ ਸਨਮਾਨਿਤ ਕੀਤਾ ਮਾਣਯੋਗ ਡਿਪਟੀ ਕਮਿਸ਼ਨਰ ਨੇ ਜਨਤਾ ਸ਼ਕਤੀ ਮੰਚ ਦੇ ਨੁਮਾਇੰਦਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਨੂੰ ਮਿਲਣ ਲਈ ਕੋਈ ਸਿਫਾਰਿਸ਼ ਦੀ ਜ਼ਰੂਰਤ ਨਹੀਂ ਹੈ ਆਮ ਜਨਤਾ ਦੇ ਭਲੇ ਲਈ ਮੰਚ ਦੇ ਆਗੂ ਹੀ ਨਹੀਂ ਕੋਈ ਵੀ ਜਦੋਂ ਮਰਜ਼ੀ ਮੈਨੂੰ ਮਿਲ ਸਕਦਾ ਹੈ ਡੀ ਸੀ ਲੁਧਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੇ ਪੱਧਰ ਤੇ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇਣ ਦਾ ਕੰਮ ਕਰ ਰਹੀ ਹੈ ਇਸੇ ਕਰਕੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤ ਲਈ 1076 ਨੰਬਰ ਵੀ ਜਾਰੀ ਕੀਤਾ ਗਿਆ ਹੈ ਸ੍ਰੀ ਬਸੰਤ ਭੋਲਾ ਅਤੇ ਭਾਟੀਆ ਨੇ ਕਿਹਾ ਸਾਡੀ ਪਾਰਟੀ ਪੰਜਾਬ ਦੇ ਭਲੇ ਲਈ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਸਹਿਯੋਗ ਨੂੰ ਤਿਆਰ ਹੈ ਸਾਡੀ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਵਿਕਰਮ ਵਰਮਾ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪੰਜਾਬ ਵਾਸੀਆਂ ਦੀ ਸਹੂਲਤ ਲਈ ਤਤਪਰ ਰਹਿੰਦੇ ਹਨ ਇਸ ਸਮੇਂ ਪਰਮਜੀਤ ਸਿੰਘ ਬਿੱਟੂ ਤੇ ਅਮਰਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ

Post a Comment

0 Comments