ਸੂਬਾ ਪੱਧਰੀ ਟਰੈਫਿਕ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਹੋਣ ਤੇ ਚੌਹਾਨ ਦਾ ਸਨਮਨ।

ਸੂਬਾ ਪੱਧਰੀ ਟਰੈਫਿਕ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਹੋਣ ਤੇ ਚੌਹਾਨ ਦਾ ਸਨਮਨ।

 


ਬਰਨਾਲਾ 20,ਫਰਵਰੀ/ਕਰਨਪ੍ਰੀਤ ਕਰਨ / ਆਲ ਇੰਡੀਆ ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਅਤੇ ਗੁਰਦੁਆਰਾ ਬਾਬਾ ਨਾਮਦੇਵ ਜੀ ਪ੍ਰਬੰਧਕ ਕਮੇਟੀ ਬਰਨਾਲਾ ਵੱਲੋਂ ਹਾਕਮ ਸਿੰਘ ਚੋਹਾਨ ਤਾਜੋਕੇ ਨੂੰ ਸੂਬਾ ਟਰੈਫਿਰ ਤੇ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਹੋਣ ਤੇ ਸਨਮਾਨ ਕੀਤਾ ਗਿਆ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਹੁਦੇਦਾਰਾਂ ਨੂੰ ਸੰਬੋਧਨ ਕਰਦਿਆ ਸਤਨਾਮ ਸਿੰਘ ਜੱਸਲ ਦਮਦਮੀ ਪ੍ਰਧਾਨ ਆਲ ਇੰਡੀਆ ਟਾਂਕ ਕਸ਼ੱਤਰੀ ਸਭਾ ਪੰਜਾਬ ਨੇ ਕਿਹਾ ਹਾਕਮ ਸਿੰਘ ਚੌਹਾਨ ਲੰਮੇ ਸਮੇਂ ਤੋਂ ਲੋਕਾਂ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਜਾਗਰੂਕ ਕਰਦਾ ਆ ਰਿਹਾ ਹੈ, ਉਨਾਂ ਕਿਹਾ ਕਿ ਜਿਸ ਤਰਾਂ ਉੱਦਮੀਂ ਅਤੇ ਸਾਹਸੀ ਨੌਜਵਾਨ ਚੌਹਾਨ ਅਜੋਕੇ ਦੌਰ ਦੀ ਰੁਝਾਨਾਂ ਭਰੀ ਜਿੰਦਗੀ ਚੋਂ ਸਮੇਂ ਚੋਂ ਸਮਾਂ ਕੱਢ ਕੇ ਲੋਕਾਂ ਜਾਗਰੂਕ ਕਰਨ ਦਾ ਯਤਨ ਕਰ ਰਿਹਾ ਹੈ ਇਸ ਤਰਾਂ ਹਰ ਮਨੁੱਖ ਲਈ ਉਪਰਾਲਾ ਕਰਨਾ ਮੁਸ਼ਕਿਲ ਹੈ ।

ਸ੍ ਦਮਦਮੀ ਨੇ ਚੌਹਾਨ ਨੂੰ ਮੈਂਬਰ ਨਿਯੁਕਤ ਕਰਨ ਤੇ ਮੁੱਖਮੰਤਰੀ ਸ੍ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦਾ ਅਤੇ ਏ,ਡੀ,ਜੀ,ਪੀ, ਅਮਰਦੀਪ ਸਿੰਘ ਰਾਏ ਦਾ ਵੀ ਉਚੇਚਾ ਧੰਨਵਾਦ ਕੀਤਾ ਅਤੇ ਹਾਕਮ ਸਿੰਘ ਚੌਹਾਨ ਨੂੰ ਹਰ ਪੱਖੋਂ ਸਹਿਯੋਗ ਦੋਣ ਦਾ ਭਰੋਸਾ ਦਿੱਤਾ। ਇਸ ਮੌਕੇ ਚੇਅਰਮੈਨ ਕੌਰ ਸਿੰਘ ਉਪਲੀ,ਪ੍ਰਧਾਨ ਜੋਗਿੰਦਰ ਸਿੰਘ ਕੈਂਥ,ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੱਸਲ ਕਾਲਾ, ਖਜਾਨਚੀ ਜਗਸੀਰ ਸਿੰਘ ਵੀਨਸ, ਅਤੇ ਭਾਈ ਮੋਹਕਮ ਸਿੰਘ ਯੂਥ ਦਸਤਾਰ ਟ੍ਰੇਨਿੰਗ ਸੈਂਟਰ,ਚੰਨਪ੍ਰੀਤ ਸਿੰਘ ਜੱਸਲ, ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਸੰਤਰਾ, ਨਿਰਮਲ ਸਿੰਘ ਰੋਲੇ ਅਤੇ ਪ੍ਰਿੰਸੀਪਲ ਡਾਕਟਰ ਗੁਰਵੀਰ ਸਿੰਘ ਸੋਹੀ ਗੁਰਜੰਟ ਸਿੰਘ ਸੋਨਾ ਹਾਜ਼ਰ ਸਨ।

Post a Comment

0 Comments