ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਸਕੀਮ ਅਧੀਨ ਬਰਨਾਲਾ ਨਿਵਾਸੀਆਂ ਨੂੰ ਸਿਵਲ ਹਸਪਤਾਲ ਵਿਖੇ ਤਿੰਨ ਮੰਜ਼ਿਲਾਂ ਕਰੀਟੀਕਲ ਕੇਅਰ ਸੈਂਟਰ ਮਿਲੇਗਾ -ਕੇਵਲ ਢਿਲੋਂ

 ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਸਕੀਮ ਅਧੀਨ ਬਰਨਾਲਾ ਨਿਵਾਸੀਆਂ ਨੂੰ ਸਿਵਲ ਹਸਪਤਾਲ ਵਿਖੇ ਤਿੰਨ ਮੰਜ਼ਿਲਾਂ ਕਰੀਟੀਕਲ ਕੇਅਰ ਸੈਂਟਰ ਮਿਲੇਗਾ -ਕੇਵਲ ਢਿਲੋਂ 

ਕੇਵਲ ਢਿੱਲੋਂ ਨੇ ਜਦੋਂ ਜੋ ਵੀ ਕਿਹਾ ਕਰਕੇ ਦਿਖਾਇਆ, ਸਿਰਫ ਗੱਲਾਂ ਨਹੀਂ ਮਾਰੀਆਂ,15 .5 ਕਰੋੜ ਰੁਪਏ ਦੇ ਲਗਾਏ ਗਏ ਨੇ ਟੈਂਡਰ 


ਬਰਨਾਲਾ,13,ਫਰਵਰੀ/ਕਰਨਪ੍ਰੀਤ ਕਰਨ
/-ਭਾਰਤੀ ਜਨਤਾ ਪਾਰਟੀ ਦੀ ਅਗਵਾਈ ਚ ਪਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਸਕੀਮ ਤਹਿਤ ਬਰਨਾਲਾ ਦੇ ਵਸਨੀਕਾਂ  ਨੂੰ ਸਿਵਲ ਹਸਪਤਾਲ ਵਿਖੇ ਜਲਦ ਹੀ ਤਿੰਨ ਮੰਜ਼ਿਲਾਂ ਕਰੀਟੀਕਲ ਕੇਅਰ ਸੈਂਟਰ ਦਾ ਮਿਲਣ ਅਤੇ ਬਕਾਇਦਾ ਇਸ ਸੈਂਟਰ ਸਬੰਧੀ ਟੈਂਡਰ ਵੀ ਲੱਗ ਚੁੱਕੇ ਹਨ। ਕੇਵਲ ਢਿੱਲੋਂ ਨੇ ਜਦੋਂ ਜੋ ਵੀ ਕਿਹਾ ਕਰਕੇ ਦਿਖਾਇਆ,ਸਿਰਫ ਗੱਲਾਂ ਨਹੀਂ ਮਾਰੀਆਂ,15 .5 ਕਰੋੜ ਰੁਪਏ ਦੇ ਟੈਂਡਰ ਵੀ ਲਗਾਏ ਜਾ ਚੁੱਕੇ ਹਨ! ਇਸ ਸੰਬੰਧੀ ਗੱਲ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਬਰਨਾਲਾ ਵਿਖੇ ਇਸ ਸੈਂਟਰ ਦੇ ਬਣਨ ਨਾਲ ਮਰੀਜ਼ਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਜਾਣ ਦੀ ਲੋੜ ਨਹੀਂ ਪਵੇਗਾ ਅਤੇ ਬਰਨਾਲਾ ਵਿਖੇ ਹੀ ਇਲਾਜ ਸੰਭਵ ਹੋ ਸਕੇਗਾ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਿਆਨਕ ਬਿਮਾਰੀ ਕੋਵਿਡ-19 ਤੋਂ ਬਾਅਦ ਦੇਸ਼ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿਚ ਵੀ ਪਬਲਿਕ ਹੈਲਥ ਲੈਬਾਰਟਰੀਆਂ ਅਤੇ ਕਰੀਟੀਕਲ ਕੇਅਰ ਸੈਂਟਰਾਂ ਲਈ ਲਗਭਗ 750 ਕਰੋੜ ਰੁਪਏ ਦੇ ਫ਼ੰਡ ਅਲਾਟ ਕੀਤੇ ਗਏ ਹਨ। ਇਨ੍ਹਾਂ ਲੈਬਾਰਟਰੀਆਂ ਅਤੇ ਕਰੀਟੀਕਲ ਹੈਲਥ ਕੇਅਰ ਸੈਂਟਰ ਵਿਚ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਦਾ ਵੀ ਕੁੱਝ ਹਿੱਸਾ ਸ਼ੇਅਰ ਹੋਵੇਗਾ। ਜਿੱਥੋਂ ਤੱਕ ਬਰਨਾਲਾ ਵਿਖੇ ਬਣਨ ਵਾਲੇ ਤਿੰਨ ਮੰਜ਼ਿਲਾਂ ਕਰੀਟੀਕਲ ਕੇਅਰ ਸੈਂਟਰ ਦੀ ਗੱਲ ਹੈ, ਇਸ ਸੈਂਟਰ ਲਈ ਕੇਂਦਰ ਅਤੇ ਸੂਬੇ ਦੀਆਂ ਟੀਮਾਂ ਵਲੋਂ ਸਾਲ 2021 ਤੋਂ ਲੈ ਕੇ ਹੁਣ ਤੱਕ ਕਈ ਵਾਰ ਸਰਵੇ ਕੀਤਾ ਗਿਆ ਅਤੇ ਇਸ ਕਰੀਟੀਕਲ ਕੇਅਰ ਸੈਂਟਰ ਲਈ ਸਿਵਲ ਸਰਜਨ ਦਫ਼ਤਰ, ਪੁਰਾਣਾ ਜੱਚਾ-ਬੱਚਾ ਵਾਰਡ, ਨਿਸ਼ਕਾਮ ਸੇਵਾ ਸੰਮਤੀ ਅਤੇ ਵਾਰਡ ਨੰਬਰ 4 ਵਾਲੀ ਜਗ੍ਹਾ ਨਿਸ਼ਚਿਤ ਹੈ। ਸੈਂਟਰ ਬਣਾਉਣ ਨਾਲ ਬਰਨਾਲਾ ਦੇ ਮਰੀਜ਼ਾਂ ਨੂੰ ਹੋਵੇਗਾ ਵੱਡਾ ਲਾਭ ਮਿਲੇਗਾ 

                                   ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਬਰਨਾਲਾ ਵਿਖੇ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਸਕੀਮ ਤਹਿਤ ਬਣਨ ਵਾਲੇ ਕਰੀਟੀਕਲ ਕੇਅਰ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੈਂਟਰ ਨਾਲ ਜ਼ਿਲ੍ਹਾ ਬਰਨਾਲਾ ਅਤੇ ਆਲੇ-ਦੁਆਲੇ ਹੋਰ ਜ਼ਿਲ੍ਹਿਆਂ ਦੇ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਇਸ ਸੈਂਟਰ ਵਿਚ ਆਈ.ਸੀ.ਯੂ. ਤੱਕ ਦੀ ਵੀ ਸਹੂਲਤ ਮਿਲੇਗੀ। ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ 9 ਸਾਲ ਕਾਰਜਕਾਲ ਦੌਰਾਨ ਹਰ ਖੇਤਰ ਵਿਚ ਨਾ ਕੇਵਲ ਵਿਕਾਸ ਕੀਤਾ ਹੈ ਬਲਕਿ ਲੋਕਾਂ ਦੀ ਭਲਾਈ ਲਈ ਕਈ ਅਹਿਮ ਸਕੀਮਾਂ ਵੀ ਚਲਾਈਆਂ ਹਨ ਸਾਲ 2021 ਦੇ ਬਜਟ ਵਿਚ ਇਸ ਸਕੀਮ ਤਹਿਤ 64,180 ਕਰੋੜ ਰੁਪਏ ਦਾ ਫ਼ੰਡ ਰੱਖਣ ਦੀ ਤਜਵੀਜ਼ ਰੱਖੀ ਗਈ ਸੀ ਅਤੇ ਵਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸਤੰਬਰ 2021 ਵਿਚ ਕੇਂਦਰੀ ਕੈਬਨਿਟ ਸੀ। ਇਸ ਸਕੀਮ ਤਹਿਤ ਪੰਜਾਬ ਦੇ ਸਾਰੇ ਟੈਂਡਰ ਵੀ ਲੱਗ ਚੁੱਕੇ ਹਨ। ਟੈਂਡਰਾਂ ਸਬੰਧੀ ਜਦੋਂ ਐਕਸੀਅਨ ਦਵਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਰੀਟੀਕਲ ਕੇਅਰ ਸੈਂਟਰ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਸਕੀਮ ਤਹਿਤ ਬਣ ਰਿਹਾ ਹੈ, ਜਿਸ ਸਬੰਧੀ ਲਗਭਗ 15.5 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ। ਟੈਂਡਰ ਖੁੱਲ੍ਹਣ ਤੋਂ ਬਾਅਦ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।

Post a Comment

0 Comments