ਪੰਜਾਬ ਸਰਕਾਰ ਦੀ ਆਟਾ ਸਕੀਮ ਦਾ ਮਾਮਲਾ ਪੰਜਾਬ ਦੇ ਰਾਜਪਾਲ ਦੇ ਧਿਆਨ ਵਿੱਚ ਲਿਆਦਾ ਜਾਵੇਗਾ ਸਟੇਟ ਬਾਡੀ ਦੀ ਮੀਟਿੰਗ ਵਿੱਚ ਲਿਆ ਫੈਸਲਾ - ਇੰਜ ਸਿੱਧੂ

 ਪੰਜਾਬ ਸਰਕਾਰ ਦੀ ਆਟਾ ਸਕੀਮ ਦਾ ਮਾਮਲਾ ਪੰਜਾਬ ਦੇ ਰਾਜਪਾਲ ਦੇ ਧਿਆਨ ਵਿੱਚ ਲਿਆਦਾ ਜਾਵੇਗਾ ਸਟੇਟ ਬਾਡੀ ਦੀ ਮੀਟਿੰਗ ਵਿੱਚ ਲਿਆ ਫੈਸਲਾ - ਇੰਜ ਸਿੱਧੂ 


ਬਰਨਾਲਾ,14,ਫਰਵਰੀ/ਕਰਨਪ੍ਰੀਤ ਕਰਨ
/- ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਦੀ ਸਟੇਟ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਦੇ ਮੀਤ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਹ ਜਾਣਕਾਰੀ ਆਲ ਇੰਡੀਆ ਦੇ ਸਕੱਤਰ ਕਰਮਜੀਤ ਸਿੰਘ ਅੜੈਚਾ ਨੇ ਪ੍ਰੈਸ ਦੇ ਨਾਂ ਜਾਰੀ ਕਰਦਿਆ ਦੱਸਿਆ ਕਿ ਇਸ ਮੀਟਿੰਗ ਨੂੰ ਸਬੋਧਨ ਕਰਦਿਆ ਸਿੱਧੂ ਨੇ ਕਿਹਾ ਕਿ ਆਲ ਇੰਡੀਆ ਫੈਡਰੇਸ਼ਨ ਦੇ ਦਿਸ਼ਾ ਤੇ ਪੰਜਾਬ ਵਿੱਚ ਡੀਪੂ ਹੋਲਡਰਾ ਨੂੰ ਲਾਮਵੰਦ ਕਰਕੇ ਸਘੰਰਸ਼ ਤੇਜ ਕੀਤਾ ਜਾਵੇਗਾ ਸਟੇਟ ਬਾਡੀ ਨੇ ਫੈਸਲਾ ਲਿਆ ਕੇ ਯੂਨੀਅਨ  ਸੂਬੇ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੂੰ ਆਟਾ ਸਕੀਮ ਦੇ ਕੀ ਨੁਕਸਾਨ ਹਨ ਅਤੇ ਲੋਕਾਂ ਦੀ ਸਿਹਤ ਲਈ ਇਹ ਆਟਾ ਕਿਵੇਂ ਹਾਨੀਕਾਰਕ ਹੈ ਕਿਵੇਂ ਸੂਬਾ ਸਰਕਾਰ ਐਨ ਐਫ ਐਸ ਏ NFSA ਕਣਕ ਦੀ ਬਿਨਾ ਮਸ਼ੀਨਾਂ ਤੋ ਵੰਡ ਕੇ ਦੁਰਵਰਤੋਂ ਕਰ ਰਹੀ ਅਤੇ ਕਿਵੇਂ ਕੁੱਝ ਫਲੋਰ ਮਿਲ ਮਾਲਕਾ ਨੂੰ ਫਾਇਦਾ ਪਚਾਉਣ ਲਈ ਪੰਜਾਬ  ਸਰਕਾਰ ਗਰੀਬਾਂ ਨਾਲ ਵੱਡਾ ਧੋਖਾ ਕਰ ਰਹੀ ਹੈ ਸਾਡੀ ਫੈਡਰੇਸ਼ਨ ਆਗੂਆਂ ਨੇ ਸ੍ਰੀ ਬਿਸਮਬ੍ਰ ਬਾਸੂ ਦੀ ਅਗਵਾਈ ਹੇਠ ਕੇਂਦਰੀ ਫੂਡ ਸਪਲਾਈ ਮੰਤਰੀ ਸ੍ਰੀ ਪੀਯੂਸ਼ ਗੋਇਲ ਨਾਲ ਮੀਟਿੰਗ ਕੀਤੀ ਹੈ ਜਿਸ ਵਿਚ ਪੰਜਾਬ ਦੀ ਆਟਾ ਸਕੀਮ ਬਾਬਤ ਵਿਸੇਸ ਚਰਚਾ ਕੀਤੀ ਹੈ ਸਾਰੀਆ ਮੰਗਾ ਬਾਬਤ ਸ੍ਰੀ ਪੀਯੂਸ਼ ਗੋਇਲ ਨੇ 15 ਦਿਨਾਂ ਦੇ ਅੰਦਰ ਅੰਦਰ ਸਾਰੀਆ ਮੰਗਾ 15 ਦਿਨ ਦੇ ਅੰਦਰ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ  ਕਰਮਜੀਤ ਸਿੰਘ ਬ੍ਰਮ ਦਾਸ ਰਣਜੀਤ ਸਿੰਘ ਖੋਸਾ ਰਾਜ ਕੁਮਾਰ ਮਿੰਟੂ ਬਲਕਾਰ ਸਿੰਘ ਸਤੀਸ਼ ਕੁਮਾਰ ਰਣਜੀਤ ਸਿੰਘ ਵਕੀਲ ਸਿੰਘ ਰੱਲੀ ਗੁਰਦੇਵ ਸਿੰਘ ਨਿਰਭੈ ਸਿੰਘ ਗੁਰਮੇਲ ਸਿੰਘ ਜੰਗ ਸਿੰਘ ਰਾਮ ਗੋਪਾਲ ਨਰਿੰਦਰ ਸ਼ਰਮਾ ਦਰਬਾਰਾ ਸਿੰਘ ਰਾਜ ਸਿੰਘ ਲਖਵਿੰਦਰ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜ਼ਰ ਸਨ

Post a Comment

0 Comments