ਚਾਈਨਾ ਪਲਾਸਟਿਕ ਡੋਰ ਮਨੁੱਖੀ ਜਾਨਾਂ ਤੇ ਪੰਛੀਆਂ ਲਈ ਘਾਤਕ ਡੋਰ ਦੀ ਵਿਕਰੀ ਕਿਓਂ ਬੰਦ ਨਹੀਂ ਹੁੰਦੀ -ਵਿਜੇ ਮਾਰਵਾੜੀ

 ਚਾਈਨਾ ਪਲਾਸਟਿਕ ਡੋਰ ਮਨੁੱਖੀ ਜਾਨਾਂ ਤੇ ਪੰਛੀਆਂ ਲਈ ਘਾਤਕ ਡੋਰ ਦੀ ਵਿਕਰੀ ਕਿਓਂ ਬੰਦ ਨਹੀਂ ਹੁੰਦੀ -ਵਿਜੇ ਮਾਰਵਾੜੀ 

ਸਰੇਆਮ ਗੌਰਮਿੰਟ ਸਕੂਲ,ਕੇ ਸੀ ਰੋਡ,ਪੰਚਾਇਤੀ ਮੰਦਿਰ,ਪ੍ਰਭਾਤ ਸਿਨੇਮਾ ਰੋਡ ਸਮੇਤ ਕਈ ਮੁਹੱਲਿਆਂ ਚ ਸਰੇਆਮ ਵਿਕਦੀ ਹੈ ਪੁਲਿਸ ਗਿਰਫ਼ਤਾਰ ਕਰਕੇ ਪਰਚਾ ਦਰਜ ਕਰੇ 


ਬਰਨਾਲਾ,13,ਫਰਵਰੀ/ਕਰਨਪ੍ਰੀਤ ਕਰਨ
ਹਰ ਸਾਲ ਚਾਈਨਾ ਡੋਰ (ਪਲਾਸਟਿਕ ਡੋਰ) ਦੇ ਨਾਲ ਜਿੱਥੇ ਸੈਂਕੜੇ ਮਨੁੱਖੀ ਜਾਨਾਂ ਨੂੰ ਖਤਰਾ ਹੁੰਦਾ ਹੈ ਤੇ ਹਜ਼ਾਰਾਂ ਪੰਛੀ ਜ਼ਖਮੀ ਜਾਂ ਮਰ ਜਾਂਦੇ ਹਨ  ਪ੍ਰੰਤੂ ਇਸਦੇ ਬਾਵਜੂਦ ਵੀ ਇਸ ਖਤਰਨਾਕ ਡੋਰ ਦੀ ਵਿਕਰੀ ਬੰਦ ਨਹੀਂ ਹੋ ਰਹੀ।ਜਦੋਂ ਕਿ ਬਰਨਾਲਾ ਸਰੇਆਮ ਬਰਨਾਲਾ ਦੇ ਗੌਰਮਿੰਟ ਸਕੂਲ,ਕੇ ਸੀ ਰੋਡ,ਪੰਚਾਇਤੀ ਮੰਦਿਰ,ਪ੍ਰਭਾਤ ਸਿਨੇਮਾ ਰੋਡ ਸਮੇਤ ਕਈ ਮੁਹੱਲਿਆਂ ਚ ਸਰੇਆਮ ਵਿਕਦੀ ਹੈ  ਪੁਲਿਸ ਗਿਰਫ਼ਤਾਰ ਕਰਕੇ 307 ਦੀ ਧਾਰਾ ਤਹਿਤ ਪਰਚਾ ਦਰਜ ਕਰੇ ਹਰ ਸਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਣਤੀ ਵਿੱਚ ਬਾਜ਼ਾਰਾਂ ਵਿੱਚ ਸ਼ਰੇਆਮ ਵੇਚੀ ਜਾਂਦੀ ਹੈ ਅਤੇ ਲੋਕ ਸ਼ਰੇਆਮ ਆਪਣੇ ਘਰਾਂ ਦੀਆਂ ਛੱਤਾਂ 'ਤੇ ਹਵਾਈ ਮੌਤ ਉਡਾਉਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬਾ ਸਹਿਮੁਖੀ ਅਤੇ ਪਤੰਗ ਡੋਰ ਐਸੋਸੀਏਸ਼ਨ ਬਰਨਾਲਾ ਦੇ ਸਾਬਕਾ ਚੇਅਰਮੈਨ ਵਿਜੇ ਮਾਰਵਾੜੀ ਨੇ ਕਰਦਿਆਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਅਜਿਹੇ ਧਾਗਿਆਂ ਨੂੰ ਬਣਾਉਣ,ਵੇਚਣ,ਸੰਭਾਲਣ ਅਤੇ ਪਤੰਗਬਾਜ਼ੀ ਵਿੱਚ ਵਰਤੋ ਕਰਨ ਦੀ ਸਖ਼ਤ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਚਾਈਨਾ ਡੋਰ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਪ੍ਰੰਤੂ ਇਸਦੇ ਬਾਵਜੂਦ ਵੀ ਹਵਾ `ਚ ਉੱਡਣ ਵਾਲੀ ਇਹ ਮੌਤ ਬਾਜ਼ਾਰਾਂ `ਚ ਸ਼ਰੇਆਮ ਵੇਚੀ ਖਰੀਦੀ ਜਾ ਰਹੀ ਹੈ। 

  ਵਿਜੇ ਮਾਰਵਾੜੀ ਨੇ ਕਿਹਾ ਕਿ ਬਿਨਾਂ ਸ਼ੱਕ ਇਸ ਖਤਰਨਾਕ ਡੋਰ ਦੀ ਵਿਕਰੀ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਮਿਲਵਰਤਨ ਨਾਲ ਹੀ ਹੋ ਰਹੀ ਹੈ, ਇਹ ਉਹ ਅਧਿਕਾਰੀ ਹਨ ਜਿਹੜੇ ਲੋਹੜੀ ਮਕਰ ਸ਼ਕਰਾਂਤੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਕੁੰਭਕਰਨੀ ਨੀਂਦ ਤੋਂ ਜਾਗਦੇ ਹਨ ਅਤੇ ਚਾਈਨਾ ਡੋਰ ਦੀ ਬਰਾਮਦਗੀ ਲਈ ਛਾਪੇਮਾਰੀ ਸ਼ੁਰੂ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਅਧਿਕਾਰੀਆਂ ਨੂੰ ਉਦੋਂ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਜਦ ਇਹ ਪਲਾਸਟਿਕ ਦੀ ਖਤਰਨਾਕ ਡੋਰ ਬਾਜ਼ਾਰ ਵਿੱਚ ਆਉਂਦੀ ਹੈ ਅਤੇ ਸਟੋਰ ਕਰਕੇ ਰੱਖੀ ਜਾਂਦੀ ਹੈ। ਉਹਨਾਂ ਕਿਹਾ ਕਿ ਕਾਨੂੰਨ ਦੀਆਂ ਢਿੱਲੀਆਂ ਧਾਰਾਵਾਂ ਵੀ ਇਸ ਡੋਰ ਦੀ ਵਿਕਰੀ ਲਈ ਜ਼ਿੰਮੇਵਾਰ ਹਨ। ਵਿਜੇ ਮਾਰਵਾੜੀ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਅਤੇ ਵਰਤੋ ਕਰਨ ਵਾਲਿਆਂ `ਤੇ 307 ਦੀ ਧਾਰਾ ਤਹਿਤ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਉਹਨਾਂ ਆਮ ਲੋਕਾਂ ਦੇ ਨਾਲ ਨਾਲ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਖਤਰਨਾਕ ਡੋਰ ਸਬੰਧੀ ਸਾਰਾ ਸਾਲ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਇਸ ਦੇ ਖਤਰਨਾਕ ਨਤੀਜਿਆਂ ਤੋਂ ਜਾਣੂ ਕਰਵਾਇਆ ਜਾਵੇ। ਵਿਜੇ ਮਾਰਵਾੜੀ ਨੇ ਰਾਜਨੀਤਿਕ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਖਤਰਨਾਕ ਡੋਰ ਦੀ ਵਿਕਰੀ ਕਰਨ ਵਾਲਿਆਂ ਦੀ ਮਦਦ ਨਾ ਕੀਤੀ ਜਾਵੇ ਸਗੋਂ ਉਹਨਾਂ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

Post a Comment

0 Comments