ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੀ ਹੋਈ ਵਿਸ਼ੇਸ਼ ਮੀਟਿੰਗ

 ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੀ ਹੋਈ ਵਿਸ਼ੇਸ਼ ਮੀਟਿੰਗ

ਹਵਾਲਦਾਰ ਸੁਖਮੰਦਰ ਸਿੰਘ ਤੇ ਫਲਾਇੰਗ ਅਫਸਰ ਸਾਧੂ ਸਿੰਘ ਦੇ ਸਦੀਵੀ ਵਿਛੋੜੇ ਤੇ ਸੰਗਠਨ ਵਲੋਂ ਦਿੱਤੀ ਸ਼ਰਧਾਂਜਲੀ


ਮੋਗਾ : 08 ਫਰਵਰੀ [ਸੁਭਾਸ਼ ਚੰਦਰ ਸ਼ਰਮਾ]:=
ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੀ ਵਿਸ਼ੇਸ਼ ਮੀਟਿੰਗ ਸੂਬੇਦਾਰ ਜਗਜੀਤ ਸਿੰਘ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸੰਗਠਨ ਦੇ ਸਕੱਤਰ ਸੂਬੇਦਾਰ ਸ਼ਮਸ਼ੇਰ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਕੀਤੀ। ਉਹਨਾਂ  ਹਾਜ਼ਰੀਨ ਦਾ ਮੀਟਿੰਗ ਵਿੱਚ ਸਹੀ ਵਕਤ ਤੇ ਪਹੁੰਚਣ ਲਈ ਧੰਨਵਾਦ ਕੀਤਾ ਤੇ ਪਿਛਲੀ ਮਹੀਨਾਵਾਰ ਮੀਟਿੰਗ ਵਿੱਚ ਹੋਈ ਕਾਰਵਾਈ ਤੇ ਚਾਨਣ ਪਾਇਆ। ਇਸ  ਤੋਂ ਬਾਅਦ ਸੂਬੇਦਾਰ ਜਗਜੀਤ ਸਿੰਘ ਨੇ ਅਪਣੇ ਸੰਬੋਧਨ ਵਿੱਚ ਸੰਗਠਨ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਕਤ ਸੰਗਠਨ ਡਿਫੈਂਸ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ ਤੇ ਉਹਨਾਂ ਦੇ  ਸੁੱਖ ਦੁੱਖ ਵਿੱਚ ਹਰ ਥਾਂ ਸਾਥ ਦਿੰਦਾ ਹੈ। ਸੰਗਠਨ ਦੇ ਗਤੀਸ਼ੀਲ ਕਾਰਜਾਂ ਨੂੰ ਮੁੱਖ ਰੱਖਦਿਆਂ ਡਿਫੈਂਸ ਪੈਨਸ਼ਨਰ ਸੰਘਰਸ਼ ਕਮੇਟੀ ਨਾਲ ਜੁੜ ਰਹੇ ਹਨ ਤੇ ਸੰਗਠਨ ਦਿਨੋਂ ਦਿਨ ਮਜਬੂਤ ਹੋ ਰਿਹਾ ਹੈ। ਡਿਫੈਂਸ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ। ਉਹਨਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਜੇ ਕਰ ਕਿਸੇ ਵੀ ਮੈਂਬਰ  ਨਾਲ ਕੋਈ ਧੱਕਾ ਹੋ ਰਿਹਾ, ਪ੍ਰਸ਼ਾਸਨਿਕ ਕਾਰਜਾਂ ਜਾਂ ਫੋਜ ਦੇ ਕਾਰਜਾਂ ਸੰਬੰਧੀ ਕੋਈ ਸਮੱਸਿਆ ਹੋਵੇ ਤੇ ਸੰਗਠਨ ਨੂੰ ਜਾਣੂ ਕਰਵਾਇਆ ਜਾਵੇ। ਸੰਗਠਨ ਦੇ ਕੰਮਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੈਂਬਰਾਂਨ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਹਵਾਲਦਾਰ ਸੁਖਮੰਦਰ ਸਿੰਘ  ਤੇ ਫਲਾਇੰਗ ਅਫਸਰ ਸਾਧੂ ਦੇ ਅਕਾਲ ਚਲਾਣਾ ਹੋਣ ਤੇ ਮੀਟਿੰਗ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਵਿਛੁੜੀਆਂ ਰੂਹਾਂ ਲਈ ਅਰਦਾਸ ਕਰਦਿਆ ਸ਼ਰਧਾਂਜਲੀ ਭੇਂਟ ਕੀਤੀ ਤੇ ਮੀਟਿੰਗ ਦੀ ਸਮਾਪਤੀ ਹੋਈ। ਮੀਟਿੰਗ ਵਿੱਚ ਕੈਪਟਨ ਜਸਵਿੰਦਰ ਸਿੰਘ, ਸੂਬੇਦਾਰ ਸ਼ਮਸ਼ੇਰ ਸਿੰਘ,ਵੈਟਰਨ ਕੁਲਵਿੰਦਰ ਸਿੰਘ ਆਦ ਤੋਂ ਇਲਾਵਾ ਵੀ ਸਾਬਕਾ ਸੈਨਿਕ ਹਾਜ਼ਰ ਸਨ।

Post a Comment

0 Comments