ਕਿਸਾਨੀ ਅੰਦੋਲਨ ਦੇ ਹੱਕ 'ਚ ਕਾਂਗਰਸ ਪਾਰਟੀ ਤੇ ਕਿਸਾਨਾਂ ਵਲੋਂ ਕਰਤਾਰਪੁਰ 'ਚ ਕੱਢਿਆ ਟਰੈਕਟਰ ਮਾਰਚ

ਕਿਸਾਨੀ ਅੰਦੋਲਨ ਦੇ ਹੱਕ 'ਚ ਕਾਂਗਰਸ ਪਾਰਟੀ ਤੇ ਕਿਸਾਨਾਂ ਵਲੋਂ ਕਰਤਾਰਪੁਰ 'ਚ ਕੱਢਿਆ ਟਰੈਕਟਰ ਮਾਰਚ

ਕਰਤਾਰਪੁਰ, 28 ਫਰਵਰੀ (ਜਨਕ ਰਾਜ ਗਿੱਲ)-ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਦੀਆਂ ਹਦਾਇਤਾਂ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸਾ-ਨਿਰਦੇਸ ਤਹਿਤ ਕਿਸਾਨੀ ਹੱਕਾਂ ਮੰਗਾਂ ਲਈ, ਚੱਲ ਰਹੇ ਮੌਜੂਦਾ ਕਿਸਾਨੀ ਅੰਦੋਲਨ ਵਿਚ ਸਮੁੱਚੀ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਵਿਸ਼ੇਸ਼ ਸਮਰਥਨ 'ਚ ਏਕਾ ਦਿਖਾਉਂਦੇ ਹੋਏ ਕਾਂਗਰਸ ਕਮੇਟੀ ਦੇ ਸੂਬਾ ਆਗੂ ਸਾਬਕਾ ਐਸ.ਐਸ.ਪੀ. ਰਾਜਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਤੇ ਖੇਤਰ ਦੇ ਕਿਸਾਨ ਵੀਰਾਂ ਵਲੋਂ ਸਥਾਨਕ ਨਵੀਂ ਦਾਣਾ ਮੰਡੀ ਤੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਟਰੈਕਟਰਾਂ ਤੇ ਰੋਸ ਮਾਰਚ ਕੱਢਿਆ ਗਿਆ । ਮੌਕੇ 'ਤੇ ਸੈਂਕੜੇ ਕਾਂਗਰਸੀ ਵਰਕਰਾਂ ਤੇ ਆਗੂਆਂ 'ਚ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ ਸਮੇਤ ਰਘਵੀਰ ਸਿੰਘ ਗਿਲ ਜਿਲ੍ਹਾ ਪ੍ਰਸਿੱਧ ਮੈਂਬਰ, ਨਿਰਮਲ ਸਿੰਘ ਜਿਲ੍ਹਾ ਵਾਈਸ ਪ੍ਰਧਾਨ, ਸਰਦਾਰ ਜਤਿੰਦਰ ਸਿੰਘ ਢਿੱਲੋਂ ਨੰਬਰਦਾਰ, ਰਾਜਪਾਲ ਸਿੰਘ ਚਕਰਾਲਾ ਨੰਬਰਦਾਰ, ਸੁਰਿੰਦਰ ਸਿੰਘ ਐਮਾ ਜਿਲ੍ਹਾ ਵਾਈਸ ਪ੍ਰਧਾਨ, ਗੋਲਡੀ ਡੁਗਰੀ ਸਾਬਕਾ ਵਾਈਸ ਚੇਅਰਮੈਨ, ਨੰਬਰਦਾਰ ਸੁਨੀਤ ਪਿੰਡ ਭੱਠੇ, ਤਰਸੇਮ ਸਿੰਘ ਆਲਮਪੁਰ, ਨੰਬਰਦਾਰ ਮੋਹਨ ਸਿੰਘ, ਕੁਲਵਿੰਦਰ ਕੁਮਾਰ ਪੰਚ, ਸਰਪੰਚ ਮਨੀ ਸ਼ਰਮਾ ਚਕਰਾਲਾ, ਗੁਰਪ੍ਰੀਤ ਸਿੰਘ ਨਵਾਂ ਪਿੰਡ, ਪਰਮਜੀਤ ਸਿੰਘ ਪੰਮਾ, ਕਰਤਾਰਪੁਰ ਸ਼ਹਿਰੀ ਪ੍ਰਧਾਨ ਜਗਜੀਤ ਜੱਗਾ, ਸੂਰਜਭਾਨ ਸਾਬਕਾ ਪ੍ਰਧਾਨ ਨਗਰ ਕੌਂਸਲ, ਬਾਲ ਮੁਕੰਦ ਬਾਲੀ ਵਾਈਸ ਪ੍ਰਧਾਨ ਨਗਰ ਕੌਂਸਲ, ਡਾਕਟਰ ਭੀਮ ਸੈਨ, ਸੀਨੀਅਰ ਕਾਂਗਰਸ ਲੀਡਰ, ਜੱਸੀ ਭੁੱਲਰ ਸੀਨੀਅਰ ਕਾਂਗਰਸ ਲੀਡਰ ਆਦਿ ਹਾਜ਼ਰ ਸਨ।
ਖਿਲਾਫ ਨਿੱਤਰਦੇ ਹੋਏ 500 ਦੇ ਕਰੀਬ ਕਾਂਗਰਸੀ ਵਰਕਰ ਸੈਕੜਿਆਂ ਦੀ ਤਾਦਾਦ 'ਚ ਕਿਸਾਨਾਂ ਵੀਰਾਂ ਵਲੋਂ 170 ਦੇ ਕਰੀਬ ਕਿਸਾਨਾਂ ਤੇ ਮਜਦੂਰਾਂ ਦੀ ਮੰਗਾਂ ਸ਼ਾਂਤਮਈ ਢੰਗ ਨਾਲ ਹੋਣ ਪ੍ਰਵਾਨ- ਰਾਜਿੰਦਰ ਸਿੰਘ

Post a Comment

0 Comments