*ਜਿਲਾ ਮੋਗਾ ਦੇ ਸਾਬਕਾ ਸੈਨਿਕ ਸੰਗਠਨ ਹੋਏ ਇਕਜੁੱਟ*

 ਜਿਲਾ ਮੋਗਾ ਦੇ ਸਾਬਕਾ ਸੈਨਿਕ ਸੰਗਠਨ ਹੋਏ ਇਕਜੁੱਟ

ਸਰਵਸੰਮਤੀ ਨਾਲ : ਸਾਬਕਾ ਸੈਨਿਕ ਸੰਯੁਕਤ ਕਮੇਟੀ ਜਿਲਾ ਮੋਗਾ ਦਾ ਹੋਇਆ ਗਠਨ


ਮੋਗਾ : 17 ਫਰਵਰੀ  ਕੈਪਟਨ ਸੁਭਾਸ਼ ਚੰਦਰ ਸ਼ਰਮਾ 
 ਜਿਲਾ ਮੋਗਾ, ਸਾਬਕਾ ਸੈਨਿਕ ਦੇ ਮੁੱਖ ਸੰਗਠਨਾਂ ਦੀਆਂ ਕਾਰਜਕਾਰੀ ਕਮੇਟੀਆਂ ਦੀ ਵਿਸ਼ੇਸ਼ ਮੀਟਿੰਗ ਸਥਾਨਕ ਸਵਤੰਤਰਤਾ ਸੈਨਾਨੀ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਲਾ ਮੋਗਾ  ਦੇ ਸਾਬਕਾ ਸੈਨਿਕ ਸੰਗਠਨਾਂ ਦੇ  ਜਿਲਾ ਮੁੱਖੀ ਜਿਵੇਂ ਕਿ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ, ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਮਾਣੂਕੇ ਦੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ, ਕੈਪਟਨ ਬਾਬਾ ਹਰਭਜਨ ਸਿੰਘ ਵੈਲਫੇਅਰ ਸੁਸਾਇਟੀ ਕੋਕਰੀ ਕਲਾਂ ਤੇ ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਦੇ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਗਿੱਲ ਆਦ ਅਪਣੀਆਂ ਕਾਰਜਕਾਰੀ ਕਮੇਟੀਆਂ ਨਾਲ  ਪਹੁੰਚੇ।ਸੂਬੇਦਾਰ ਜਗਜੀਤ ਨੇ ਸਟੇਜ ਦੀ  ਕਮਾਨ ਬਖੁਬੀ ਨਾਲ ਨਿਭਾਈ ਉਨ੍ਹਾਂ ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ ਤੇ ਹਾਜ਼ਰੀਨ ਦੇ ਮੀਟਿੰਗ ਵਿੱਚ ਆਉਣ ਤੇ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਕੀਤਾ। ਇਸ ਮੀਟਿੰਗ ਦੇ ਮੁੱਖ ਉਦੇਸ਼ ਬਾਰੇ ਚਾਨਣਾ ਪਾਇਆ। ਸੰਗਠਨਾਂ ਵਲੋਂ   ਉਕਤ ਸੰਗਠਨ ਦੇ ਗਠਨ ਦੀ ਜਰੂਰਤ, ਉਦੇਸ਼,ਮੁੱਖ ਕੰਮ  ਤੇ ਸ਼ਰਤਾਂ ਬਾਰੇ ਅਪਣੇ ਸੁਝਾਅ ਦਿੱਤੇ ਗਏ ਤੇ ਸਰਵਸੰਮਤੀ ਨਾਲ ਮੰਨੇ ਗਏ ਤੇ ਜਲਦੀ ਹੀ ਖਰੜਾ ਤਿਆਰ ਕਰਕੇ ਅਗਲੀ ਮੀਟਿੰਗ ਵਿੱਚ ਮੈਂਬਰਾਂਨ ਦੀ ਸਹਿਮਤੀ ਲਈ ਪੇਸ਼ ਹੋਵੇਗਾ। ਅਗਲੀ ਮੀਟਿੰਗ ਜੋ ਕਿ 10 ਮਾਰਚ ਨੂੰ ਤਹਿ ਕੀਤੀ ਗਈ, ਜਿਸ ਵਿੱਚ ਸਾਬਕਾ ਸੈਨਿਕਾਂ ਦੇ ਸੰਗਠਨ ਬਿਲਾਸਪੁਰ,ਪਖਰਵੱਡ, ਐਕਸ ਸਰਵਿਸ ਮੈਨ ਲੀਗ ਇਕਾਈ ਜਿਲਾ ਮੋਗਾ ਤੋਂ ਇਲਾਵਾ  ਹੋਰ ਵੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਵੇ। ਮੀਟਿੰਗ ਵਿੱਚ ਹਾਜ਼ਰੀਨ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ।

Post a Comment

0 Comments