ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਵਲੋਂ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ

 ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਵਲੋਂ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ


ਬਰਨਾਲਾ,3,ਫਰਵਰੀ/ਕਰਨਪ੍ਰੀਤ ਕਰਨ /-ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀ ਚੇਤਨ ਸ਼ਰਮਾ ਜੱਜ ਸਾਹਿਬ ਵੱਲੋਂ ਹਰਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਮਗੜੀਆ ਰੋੜ ਬਰਨਾਲਾ ਨੂੰ ਮੁਕੱਦਮਾ ਨੰ:136 ਮਿਤੀ 14-5-2017 ਜੇਰ ਦਫਾ 420 ,467,468,471 IPC ਐਕਟ 13A/3/67 Gambling Act  ਥਾਣਾ ਸਿਟੀ ਬਰਨਾਲਾ ਜਿਲਾ ਬਰਨਾਲਾ ਵਿੱਚੋਂ ਲੀਗਲ ਏਡ ਡਿਫੈਂਸ ਕੌਨਸਿਲ ਦੇ ਕਰੀਮੀਨਲ ਐਡਵੋਕੇਟ ਸ਼੍ਹੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ । ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੇਰੇ ਖਿਲਾਫ ਝੂਠੀ ਮੁਕਬਰੀ ਕਰਕੇ ਮੇਰੇ ਤੇ Gambling ਅਤੇ IPC ਐਕਟ ਤਹਿਤ 2017 ਵਿਚ ਥਾਣਾ ਸਿਟੀ ਬਰਨਾਲਾ ਵਿੱਚ ਮੁੱਕਦਮਾ ਦਰਜ ਕਰਵਾ ਦਿੱਤਾ ਸੀ। ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਾਅਦ ਚਲਾਨ ਪੇਸ਼ ਅਦਾਲਤ ਕੀਤਾ ਗਿਆ । ੳਹਨਾਂ ਦਸਿਆ ਕਿ ਸਬੂਤਾਂ ਅਤੇ ਗਵਾਹਾਂ ਸਮੇਤ ਕੇਸ ਵਿਚ ਦਿਤੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀ ਚੇਤਨ ਸ਼ਰਮਾ ਜੱਜ ਸਾਹਿਬ ਵੱਲੋਂ ਹਰਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਜਿਲਾ ਬਰਨਾਲਾ ਨੂੰ ਮਿਤੀ 2-02-2024ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ ਫਰਮਾਇਆ ਗਿਆ।

Post a Comment

0 Comments