ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਇੱਕ ਔਰਤ ਦੀ ਮੌਤ

ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਇੱਕ ਔਰਤ ਦੀ ਮੌਤ 

ਨਵਾਂਸ਼ਹਿਰ ਦੀ ਪੁਲਿਸ ਵੱਲੋਂ ਕਾਰ ਚਾਲਕ ਤੇ ਮਾਮਲਾ ਦਰਜ 


ਨਵਾਂ ਸ਼ਹਿਰ  ਬਿਊਰੋ ਪੰਜਾਬ ਇੰਡੀਆ ਨਿਊਜ਼‌ : 
ਤੇਜ਼ ਰਫਤਾਰ ਕਾਰ ਦੀ ਟੱਕਰ ਮਾਰਨ ਕਾਰਨ ਇੱਕ ਔਰਤ ਦੀ ਮੌਤ ਹੋ ਜਾਣ ਦੇ ਮਾਮਲੇ ਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਕਾਰ ਚਾਲਕ ਤੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੁਖਰਾਜ ਰਵਿਦਾਸ ਪੁੱਤਰ ਬਾਬੂ ਲਾਲ ਰਵਿਦਾਸ ਹਾਲ ਵਾਸੀ ਪਿੰਡ ਸਲੋਰ ਨੇ ਦੱਸਿਆ ਕਿ 25 ਫਰਵਰੀ ਨੂੰ ਵਕਤ ਕਰੀਬ 11 ਵਜੇ ਸਵੇਰੇ ਉਹ ਆਪਣੀ ਪਤਨੀ ਸੁਨੀਲ ਦੇਵੀ ਨਾਲ ਮਾਡਲ ਟਾਊਨ ਨਵਾਂਸ਼ਹਿਰ ਨੇੜੇ ਤੋਂ ਆਪਣਾ ਕੰਮ ਕਾਜ ਨਿਪਟਾ ਕੇ ਪੈਦਲ ਹੀ ਆਪਣੇ ਘਰ ਪਿੰਡ ਸਲੋਰ ਨੂੰ ਜਾ ਰਹੇ ਸੀ। ਜਦੋਂ ਅਸੀ ਰਾਧਾ ਸੁਆਮੀ ਸਤਸੰਗ ਘਰ ਸਲੋਹ ਰੋਡ ਨਵਾਂਸ਼ਹਿਰ ਨੇੜੇ ਪੁੱਜੇ, ਤਾਂ ਨਵਾਂਸ਼ਹਿਰ ਸਾਇਡ ਤੇ ਇਕ ਗੱਡੀ ਜਿਸ ਦਾ ਰੰਗ ਚਿੱਟਾ ਸੀ ਬਹੁਤ ਹੀ ਤੇਜ਼ ਰਫਤਾਰੀ ਨਾਲ ਆਈ। ਜਿਸ ਨੇ ਸੁਨੀਲ ਦੇਵੀ ਨੂੰ ਸੜਕ ਦੇ ਕਿਨਾਰੇ ਆਪਣੇ ਹੱਥ ਪੈਦਲ ਜਾਂਦੀ ਨੂੰ ਪਿੱਛੇ ਤੋਂ ਟੱਕਰ ਮਾਰੀ। ਜਿਸ ਨਾਲ ਸੁਨੀਲ ਦੇਵੀ ਕਾਫੀ ਦੂਰ ਜਾ ਕੇ ਡਿੱਗੀ।

ਜਿਸ ਨਾਲ ਉਸ ਦੇ ਸਿਰ ਪਰ ਅਤੇ ਛਾਤੀ ਪਰ ਅਤੇ ਹੋਰ ਅੰਗਾ ਤੋਂ ਕਾਫੀ ਸੱਟਾਂ ਲੱਗਈਆਂ। ਗੱਡੀ ਡਰਾਈਵਰ ਨੇ ਕਾਫੀ ਅੱਗੇ ਜਾ ਕੇ ਗੱਡੀ ਨੂੰ ਰੋਕਿਆ ਤਾਂ ਮੌਕਾ ਤੇ ਰਾਹਗੀਰਾਂ ਨੇ ਗੱਡੀ ਦੇ ਚਾਲਕ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਆ। ਜਿਸ ਨੇ ਆਪਣਾ ਨਾਮ ਹਰਜਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਮੁਬਾਰਕਪੁਰ ਬੋਲੀ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ। ਜਿਸ ਦੀ ਗੱਡੀ ਦਾ ਮਾਰਕਾ ਇੰਡੀਗੋ ਰੰਗ ਚਿੱਟਾ ਸੀ ਜਿਸ ਪਰ ਨੰਬਰ ਪੀਬੀ 06 ਐੱਚ-4975 ਲਿਖਿਆ ਹੋਇਆ ਸੀ। ਰਾਗੀਰਾਂ ਦੀ ਮਦਦ ਨਾਲ ਉਨਾਂ ਸੁਨੀਲ ਦੇਵੀ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਲੈ ਗਿਆ। ਜਿੱਥੇ ਡਾਕਟਰਾਂ ਪਤਨੀ ਨੂੰ ਮ੍ਰਿਤਕ ਘੋਸ਼ਿਤ ਕੀਤਾ। ਸੁਨੀਲ ਦੇਵੀ ਦੀ ਮੌਤ ਕਾਰ ਚਾਲਕ ਵੱਲੋਂ ਲਾਪਰਵਾਰੀ ਨਾਲ ਤੇਜ਼ ਰਫ਼ਤਾਰੀ ਨਾਲ ਗੱਡੀ ਚਲਾ ਟੱਕਰ ਮਾਰਨ ਕਾਰਨ ਹੋਈ। ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

Post a Comment

0 Comments