ਅਧਿਆਪਕ ਮੋਰਚਾ ਪੰਜਾਬ ਮੋਗਾ ਵੱਲੋਂ ਮੁਲਾਜਮ ਮੰਗਾਂ ਸੰਬੰਧੀ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ

 ਅਧਿਆਪਕ ਮੋਰਚਾ ਪੰਜਾਬ ਮੋਗਾ ਵੱਲੋਂ ਮੁਲਾਜਮ ਮੰਗਾਂ ਸੰਬੰਧੀ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ                                  


ਮੋਗਾ:13 ਫਰਵਰੀ  ਕੈਪਟਨ ਸੁਭਾਸ਼ ਚੰਦਰ ਸ਼ਰਮਾ  ‌  16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਸੰਬੰਧੀ ਗਠਿਤ 16 ਫਰਵਰੀ ਦੀ ਹੜਤਾਲ ਸੰਬੰਧੀ ਅਧਿਆਪਕ ਮੋਰਚਾ ਪੰਜਾਬ ਦੀ ਮੋਗਾ ਇਕਾਈ ਵਿੱਚ ਸ਼ਾਮਿਲ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਨਾ ਨੋਟਿਸ ਦੋਵੇਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਅਤੇ ਸੈਕੰਡਰੀ )ਦੇ ਰਾਹੀਂ  ਮੁੱਖ ਸਕੱਤਰ ਪੰਜਾਬ  ਨੂੰ ਭੇਜਿਆ ਗਿਆ। ਜਥੇਬੰਦੀਆਂ ਦੇ ਆਗੂਆਂ ਸੁਖਪਾਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਡੀ ਟੀ ਐਫ ਅਤੇ ਜਜਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਜੀ. ਟੀ. ਯੂ. ਦੱਸਿਆ ਕਿ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਦਰੀ ਟਰੇਡ ਯੂਨੀਅਨਾਂ, ਮੁਲਾਜਮ ਫੈਡਰੇਸ਼ਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜਮ, ਮਜਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਅਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਸੰਬੰਧ ਵਿੱਚ ਅੱਜ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ ਗਿਆ ਹੈ । ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਮਰਾਟ ਅਤੇ ਅਧਿਆਪਕ ਦਲ ਪੰਜਾਬ ਦੇ ਜਤਿੰਦਰਪਾਲ ਭੋਲਾ ਨੇ ਦੱਸਿਆਂ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਨਾ ਤਾਂ ਪੁਰਾਣੀ ਪੈਨਸ਼ਨ ਹੀ ਬਹਾਲ ਕੀਤੀ ਗਈ ਹੈ ਅਤੇ ਨਾ ਹੀ ਮੁਲਾਜ਼ਮਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਗਿਆ ਹੈ।ਡੀ. ਏ. ਦੀਆਂ ਕਿਸਤਾਂ ਵੀ ਸਰਕਾਰ ਵੱਲ ਪੈਂਡਿੰਗ ਹਨ,ਪਿੱਛਲੀ ਕਾਂਗਰਸ ਸਰਕਾਰ ਵੱਲੋਂ ਕੱਟੇ ਗਏ ਭੱਤੇ ਵੀ ਬਹਾਲ ਨਹੀਂ ਕੀਤੇ ਗਏ,  ਜਜ਼ੀਆ ਟੈਕਸ ਵਿਕਾਸ ਫੰਡ ਬੰਦ ਤਾਂ ਕੀ ਕਰਨਾ ਸੀ ਸਗੋਂ ਪੈਨਸ਼ਨਰਾ ਤੇ ਵੀ ਲਾਗੂ ਕਰ ਦਿੱਤਾ ਗਿਆ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ  ਸਮੂਹ ਅਧਿਆਪਕ ਜਥੇਬੰਦੀਆਂ 16 ਫਰਵਰੀ ਦੇਸ਼ ਵਿਆਪੀ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਗਿਆ |ਇਸ ਸਮੇਂ ਗੁਰਪ੍ਰੀਤ ਅੰਮੀਵਾਲ, ਕੁਲਦੀਪ ਸਿੰਘ, ਸੁਰਿੰਦਰ ਸ਼ਰਮਾ, ਜਗਜੀਤ ਸਿੰਘ ਰਣੀਆਂ ਰਿਆਜ਼ ਮੁਹੰਮਦ, ਹਰਸ਼ਰਨ ਸਿੰਘ, ਸੁਖਜਿੰਦਰ ਜੋਸ਼ਨ, ਹਰਪ੍ਰੀਤ ਬਾਬਾ ਆਦਿ ਅਧਿਆਪਕ ਆਗੂ ਹਾਜ਼ਰ ਸਨ।

Post a Comment

0 Comments