ਗੋਪਾਲ ਸਿੰਘ ਬਰਨਾਲਾ ਵਿਖੇ ਮੁੱਖ ਮੰਤਰੀ ਦੇ ਫੀਲਡ ਅਫਸਰ ਵਜੋਂ ਤਾਇਨਾਤ ਹੋਏ

 ਗੋਪਾਲ ਸਿੰਘ ਬਰਨਾਲਾ ਵਿਖੇ ਮੁੱਖ ਮੰਤਰੀ ਦੇ ਫੀਲਡ ਅਫਸਰ ਵਜੋਂ ਤਾਇਨਾਤ ਹੋਏ 


ਬਰਨਾਲਾ 25,ਫਰਵਰੀ /ਕਰਨਪਰੀਤ ਕਰਨ
/ਬਰਨਾਲਾ ਵਿਖੇ ਬਤੌਰ ਐਸ.ਡੀ.ਐਮ ਤਾਇਨਾਤ ਰਹੇ ਅਤੇ ਬਦਲ ਕੇ ਸੰਗਰੂਰ ਲਗਾਏ ਗਏ ਸੁਲਝੇ ਹੋਏ PCS ਅਫ਼ਸਰ ਸਰਦਾਰ ਗੋਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਬਰਨਾਲਾ ਵਿਖੇ ਇੱਕ ਮਹੱਤਵਪੂਰਨ ਆਸਾਮੀ 'ਤੇ ਤਾਇਨਾਤ ਕੀਤਾ ਗਿਆ ਹੈ। ਗੋਪਾਲ ਸਿੰਘ ਨੂੰ ਬਰਨਾਲਾ ਵਿਖੇ ਮੁੱਖ ਮੰਤਰੀ ਦੇ ਫੀਲਡ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਪੋਸਟ ਸ ਸੁਖਪਾਲ ਸਿੰਘ PCS ਦੀ ਬਦਲੀ ਤੋਂ ਬਾਅਦ ਖਾਲੀ ਸੀ। ਸ ਗੋਪਾਲ ਸਿੰਘ ਪਹਿਲਾਂ ਵੀ ਬਰਨਾਲਾ ਵਿਖੇ ਬਤੌਰ SDM ਸੇਵਾਵਾਂ ਨਿਭਾ ਚੁੱਕੇ ਹਨ ਜਿਨਾਂ ਨੂੰ ਇੱਥੋਂ ਬਦਲ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਫੀਲਡ ਅਫਸਰ ਲਗਾਇਆ ਗਿਆ ਸੀ ਅਤੇ ਤਾਜ਼ਾ ਹੁਕਮਾਂ 'ਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਸੰਗਰੂਰ ਤੋਂ ਬਰਨਾਲਾ ਮੁੱਖ ਮੰਤਰੀ ਦੇ ਫੀਲਡ ਅਫਸਰ ਵਜੋਂ ਨਿਯੁਕਤ ਕੀਤਾ ਹੈ।

Post a Comment

0 Comments