ਬਿਜਲੀ ਦੇ ਸਾਮਾਨ ਲਈ ਮਸ਼ਹੂਰ ਸ਼ੋਰੂਮ *ਦਿੱਲੀ ਇਲੈਕਟ੍ਰਿਕ ਸਟੋਰ* ਦਾ ਆਧੁਨਿਕ ਨਵੀਨੀਕਰਨ ਤਹਿਤ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ

 ਬਿਜਲੀ ਦੇ ਸਾਮਾਨ ਲਈ ਮਸ਼ਹੂਰ ਸ਼ੋਰੂਮ *ਦਿੱਲੀ ਇਲੈਕਟ੍ਰਿਕ ਸਟੋਰ* ਦਾ ਆਧੁਨਿਕ ਨਵੀਨੀਕਰਨ ਤਹਿਤ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ

ਰਾਜਨੀਤਿਕ ਪਾਰਟੀਆਂ ਤੋਂ ਓ ਐੱਸ ਡੀ ਹਸਨਪ੍ਰੀਤ ਭਾਰਦਵਾਜ,ਮੁਨੀਸ਼ ਬਾਂਸਲ,ਕਾਲਾ ਢਿੱਲੋਂ  ਕੁਲਵੰਤ ਕੰਤਾ, ਭਾਜਪਾ ਤੋਂ ਯਾਦਵਿੰਦਰ ਸ਼ੈਂਟੀ,ਕੰਪਨੀਆਂ ਅਧਿਕਾਰੀਆਂ,ਕਲੋਨਾਈਜਰਾਂ,ਸਮੇਤ ਸਹਿਰੀਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ


ਬਰਨਾਲਾ ਕਰਨਪ੍ਰੀਤ ਕਰਨ
/ਪਿਛਲੇ 50 ਸਾਲਾਂ ਤੋਂ ਰਾਸ਼ਟਰੀ ਪੱਧਰ ਦੇ ਬਿਜਲੀ ਉਪਕਰਨਾਂ,ਪ੍ਰੋਡੈਕਟਾਂ ਸਮੇਤ ਬਿਜਲੀ ਦੇ ਸਾਮਾਨ ਲਈ ਮਸ਼ਹੂਰ ਸ਼ੋਰੂਮ*ਦਿੱਲੀ ਇਲੈਕਟ੍ਰਿਕ ਸਟੋਰ* ਦਾ ਆਧੁਨਿਕ ਨਵੀਨੀਕਰਨ ਕਰਦਿਆਂ ਖੁੱਲੇ ਰੋਡ ਧਨੋਲਾ ਰੋਡ ਦੇ ਵੱਡੇ ਸ਼ੋਰੂਮ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਵਲੋਂ ਰਿੱਬਨ ਕੱਟ ਕੇ ਕੀਤਾ ਗਿਆ ! ਇਸ ਮੌਕੇ ਰਾਜਨੀਤਿਕ ਪਾਰਟੀਆਂ ਤੋਂ ਕਾਂਗਰਸੀ ਮੁਨੀਸ਼ ਬਾਂਸਲ,ਕਾਲਾ ਢਿੱਲੋਂ ,ਅਕਾਲੀਦਲ ਤੋਂ ਕੁਲਵੰਤ ਕੰਤਾ, ਭਾਜਪਾ ਤੋਂ ਯਾਦਵਿੰਦਰ ਸ਼ੈਂਟੀ,ਸਮਾਜਿਕ,ਕੰਪਨੀਆਂ ਦੇ ਅਧਿਕਾਰੀਆਂ,ਸਮਾਜਿਕ,ਕਲੋਨਾਈਜਰਾਂ,ਸਮੇਤ ਸਹਿਰੀਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ ਜਿੰਨਾ ਦਾ ਚੇਅਰਮੈਨ ਸੁਸ਼ੀਲ ਗੋਇਲ,ਐੱਮ ਡੀ ਇਸ਼ਾਨ ਗੋਇਲ ਦੀ ਸਮੁੱਚੀ ਟੀਮ ਵਲੋਂ ਭਰਵਾਂ ਸਵਾਗਤ ਕੀਤਾ ਗਿਆ ! ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ੋਰੂਮ ਮਾਲਕਾਂ ਸਹਿਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰੀ ਵਰਗ ਚ ਆਪਣੇ ਵਪਾਰ ਨੂੰ ਲੈ ਕੇ ਵੱਡਾ ਉਤਸ਼ਾਹ ਹੈ! ਜੋ ਪੰਜਾਬ ਦੀ ਤਰੱਕੀ ਦਾ ਰਾਹ ਦਸੇਰਾ ਹੈ  

                              ਇਸ ਮੌਕੇ *ਦਿੱਲੀ ਇਲੈਕਟ੍ਰਿਕ ਸਟੋਰ*ਚੇਅਰਮੈਨ ਸੁਸ਼ੀਲ ਗੋਇਲ ਨੇ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਪਹਿਲਾਂ ਇਹ ਸ਼ੋਰੂਮ ਜੌੜੇ ਪੈਟਰੋਲ ਪੰਪਾਂ ਦੇ ਸ੍ਹਾਮਣੇ ਸ਼ਾਨਦਾਰ ਤੇ ਸਫਲਤਾਪੂਰਵਕ ਚੱਲ ਰਿਹਾ ਸੀ ਪਰੰਤੂ ਬਾਜ਼ਾਰ ਦੇ ਟ੍ਰੈਫ਼ਿਕ ਅਤੇ ਗ੍ਰਾਹਕਾਂ ਦੀ ਮੰਗ ਨੂੰ ਧਿਆਨ ਚ ਰੱਖਦਿਆਂ ਧਨੋਲਾ ਰੋਡ ਤੇ ਵੱਡਾ ਤੇ ਆਧੁਨਿਕ ਤਕਨੀਕਾਂ ਨਾਲ ਲੈੱਸ ਸ਼ੋਰੂਮ ਬਣਾਇਆ ਗਿਆ ਹੈ ਤਾਂ ਜੋ ਸਾਮਾਨ ਖਰੀਦਦਿਆਂ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ !

                    ਇਸ਼ਾਨ ਗੋਇਲ ਨੇ ਦੱਸਿਆ ਕਿ*ਦਿੱਲੀ ਇਲੈਕਟ੍ਰਿਕ ਸਟੋਰ*ਤੇ 50  ਸਾਲਾਂ ਪੁਰਾਣ ਗ੍ਰਾਹਕਾਂ ਦਾ ਭਰੋਸਾ ਬਣਿਆ ਹੋਇਆ ਹੈ,ਜੋ ਅੰਡਰਬ੍ਰਿਜ ਕਰਾਸ ਕਰਦਿਆਂ ਹੀ ਸਥਿਤ ਹੈ ਜਿੱਥੇ ਗ੍ਰਾਹਕਾਂ ਦੀ ਡਿਮਾਂਡ ਤੇ ਬ੍ਰਾਂਡ ਆਈਟਮਾਂ ਓਰੀਐਂਟ ਪੱਖੇ,ਹੇਵਲ ਪੱਖੇ,ਸੁਜਾਤਾ,ਸਮੇਤ ਕੋਠੀਆਂ ਫਿਟਿੰਗ ਹਾਈ ਲੈਵਲ ਤਾਰਾਂ,ਸਵਿਚਾਂ ਫਾਈਨ,ਐਲਮੇਕ ਰਾਈਏਟਮੇਕ ,ਸਨਾਈਡਰ ਬੋਪਾਰਾਏ,ਫੈਂਸੀ ਲਾਈਟਾਂ,ਆਧੁਨਿਕ ਝੂਮਰ,ਗੇਟ ਲੇਮਪ ਸਮੇਤ ਹੋਰ ਵੀ ਵੱਡੀਆਂ ਕੰਪਨੀਆਂ ਦਾ ਸਾਮਾਨ ਆਮ ਰੇਟਾਂ ਦੇ ਦਿੱਤਾ ਜਾਵੇਗਾ! ਇਸ ਮੌਕੇ ਜ਼ੀਰਕਪੁਰ ਤੋਂ ਓ ਐੱਸ ਡੀ ਦਵਿੰਦਰ ਸਿੰਘ ਬਰਾੜ,ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਗੁਰਜੀਤ ਸਿੰਘ ਔਲਖ ਰਾਮਨਵਾਸੀਆਂ,ਮਹੇਸ਼ ਲੋਟਾ,ਬਲਦੇਵ ਭੁੱਚਰ  ਆਸਥਾ ਇਨਕਲੇਵ ਦੇ ਐੱਮ ਡੀ ਦੀਪਕ ਸੋਨੀ,ਕਲੋਨਾਈਜਰ ਰਾਜੀਵ ਲੂਬੀ,ਐੱਮ ਸੀ ਕੁਲਦੀਪ ਧਰਮਾਂ,ਕੰਪਨੀਆਂ ਵਲੋਂ ਅਸ਼ੋਕ ਸੇਠੀ ਐੱਮ ਡੀ ਫਾਈਨ ਸਵਿੱਚ,ਜਗਪਾਲ ਸਿੰਘ ਪਟਿਆਲਾ ਸ਼ਿਵ ਇਲੈਕਟ੍ਰਿਕ ਲੁਧਿਆਨਾ ਤੋਂ ਸਿਰਕਤ ਕੀਤੀ !

Post a Comment

0 Comments