ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਦਿੱਤੀਆਂ

 ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਦਿੱਤੀਆਂ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਲਗਾਤਾਰ ਬੂਟ ਕੋਟੀਆਂ ਜੁਰਾਬਾਂ ਵਰਦੀ ਆਦਿ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਇਹ ਸੇਵਾ ਸਰਕਾਰੀ ਪ੍ਰਾਇਮਰੀ ਸਕੂਲ ਬਛੁਆਣਾ ਦੇ 60 ਤੋਂ ਵੱਧ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਪਾਈਆਂ ਗਈਆਂ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ 10 ਤੋਂ ਵੱਧ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਇਹ ਸਮਾਨ ਵੰਡਿਆ ਜਾ ਚੁੱਕਿਆ ਹੈ। ਇਸ ਮੌਕੇ ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ, ਮਿਸਤਰੀ ਜਰਨੈਲ ਸਿੰਘ, ਨੱਥਾ ਸਿੰਘ, ਮਹਿੰਦਰਪਾਲ ਸਿੰਘ ਅਨੰਦ ਅਤੇ ਸਕੂਲ ਸਟਾਫ਼ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਵਤਾਰ ਸਿੰਘ ਭੱਟੀ, ਜਸਮੇਲ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਹਰਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖੀ, ਮਲਕੀਤ ਸਿੰਘ ਪੋਪੀ, ਬਿੰਦਰ ਸਿੰਘ ਖਾਲਸਾ, ਸੰਗਤ ਸਿੰਘ, ਬੂਟਾ ਸਿੰਘ,ਕੇਵਲ ਸਿੰਘ, ਪੱਪੂ ਸਿੰਘ, ਜਗਸੀਰ ਸਿੰਘ, ਦਰਸ਼ਨ ਸਿੰਘ, ਮਿਸਤਰੀ ਬਲਦੇਵ ਸਿੰਘ ਆਦਿ ਹਾਜ਼ਰ ਸਨ। ਮਾਸਟਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਜੇ ਕਿਸੇ ਹੋਰ ਬੱਚਿਆਂ ਨੂੰ ਇਸ ਦੀ ਲੋੜ ਹੈ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।

Post a Comment

0 Comments