ਜਲੰਧਰ -ਬਰਨਾਲਾ ਹਾਈਵੇਅ ਤੇ ਸਥਿਤ ਚੱਕ ਬਾਹਮਣੀਆਂ ਟੋਲ ਪਲਾਜ਼ਾ ਨੂੰ ਦੂਜੇ ਦਿਨ ਵੀ ਰੱਖਿਆ ਗਿਆ ਫ਼ਰੀ

 ਜਲੰਧਰ -ਬਰਨਾਲਾ ਹਾਈਵੇਅ ਤੇ ਸਥਿਤ ਚੱਕ ਬਾਹਮਣੀਆਂ ਟੋਲ ਪਲਾਜ਼ਾ ਨੂੰ ਦੂਜੇ ਦਿਨ ਵੀ ਰੱਖਿਆ ਗਿਆ ਫ਼ਰੀ 


ਸ਼ਾਹਕੋਟ 18 ਫਰਵਰੀ (ਲਖਵੀਰ ਵਾਲੀਆ
) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਜਿਲਾ ਜਲੰਧਰ ਵੱਲੋਂ ਅੱਜ ਦੂਜੇ ਦਿਨ ਵੀ NH-703 ਤੇ ਜਲੰਧਰ -ਬਰਨਾਲਾ ਹਾਈਵੇਅ  ਤੇ ਸਥਿਤ ਚੱਕ ਬਾਹਮਣੀਆਂ  ਟੋਲ ਪਲਾਜੇ ਨੂੰ ਫ੍ਰੀ ਰੱਖਿਆ ਗਿਆ।ਅੱਜ ਦੇ ਧਰਨੇ ਨੂੰ ਸੰਬੋਧਨ  ਕਰਦਿਆਂ ਮੋਹਣ ਸਿੰਘ ਬੱਲ,ਗੁਰਚਰਨ ਸਿੰਘ ਚਾਹਲ ਨੇ ਲੋਕਾਂ ਨੂੰ ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਕਿਸ ਤਰਾਂ  ਸ਼ੋਸਲ ਮੀਡੀਆ ਤੇ ਇਕ ਏਜੰਡੇ ਤਹਿਤ ਕਿਸਾਨੀ ਸ਼ੰਘਰਸ ਨੂੰ ਗੁਮਰਾਹ ਕੁੱਨ ਪ੍ਰਚਾਰ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।ਅੰਦੋਲਨ ਨੂੰ ਸਿੱਖ ਵਰਸਿਜ ਕਾਮਰੇਡ ਦੱਸਕੇ ਜਥੇਬੰਦੀਆਂ ਵਿੱਚ ਵੰਡੀਆਂ  ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਕਿ  ਸਾਝੇਂ ਮੁੱਦਿਆਂ ਤੇ ਅਤੇ ਸਾਂਝੀਆਂ ਮੰਗਾਂ ਤੇ ਜਥੇਬੰਦੀਆਂ ਇਕਮੱਠ ਹਨ।

ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਲੁਧਿਆਣਾ ਈਸੜੂ ਭਵਨ ਵਿੱਚ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 17 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਬੀਜੇਪੀ ਦੇ ਲੀਡਰਾਂ ਦਾ ਘਰਾਓ ਕੀਤਾ ਜਾਵੇਗਾ ਜਿਸ ਵਿੱਚ ਜਿਲੇ ਦੇ ਵਿੱਚ ਐਮ ਪੀ ,ਐਮ ਐਲ ਏ , ਪੰਜਾਬ ਪ੍ਰਧਾਨ ਘਰਾਂ ਦੇ ਮੂਹਰੇ ਧਰਨਾ ਦਿਤਾ ਜਾਵੇ । ਬੀਜੇਪੀ ਦਾ  ਕੋਈ ਵੀ ਲੀਡਰ ਨੇ ਉਹ ਸਾਰਿਆਂ ਦਾ ਘਰ ਧਰਨਾ ਜਾਵੇਗਾ ਟੋਲ ਟੈਕਸ ਬੈਰੀਅਰ ਵੀ ਫ੍ਰੀ ਕੀਤੇ ਜਾਣ ਗਏ ।ਅੱਜ ਦੇ ਧਰਨੇ ਵਿੱਚ ਜਥੇਦਾਰ ਗੁਰਦਿਆਲ ਸਿੰਘ,ਮਲਕੀਤ ਸਿੰਘ ਈਦਾ,ਕੁੰਦਨ ਸਿੰਘ ਜੀਵਨ ਸਿੰਘ,ਸਾਧੂ ਸਿੰਘ,ਮਨਜਿੰਦਰ ਸਿੰਘ,ਕਰਨ ਧਾਲੀਵਾਲ,ਗੁਰਦੇਵ ਸਿੰਘ,ਗੁਰਪਾਲ ਸਿੰਘ,ਕਰਨੈਲ ਸਿੰਘ ਗੁਰਮੁੱਖ ਸਿੰਘ,ਗੁਰਮੇਜ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।

Post a Comment

0 Comments