ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ! ਮਨਪ੍ਰੀਤ ਪੀਰਕੋਟ

 ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ! ਮਨਪ੍ਰੀਤ ਪੀਰਕੋਟ 


ਬਿਊਰੋ ਪੰਜਾਬ ਇੰਡੀਆ ਨਿਊਜ਼
 ਬਠਿੰਡਾ 3 ਫਰਵਾਰੀ ਬਲੋਗਰ ਭਾਨਾ ਸਿੱਧੂ ਦੀ ਰਿਹਾਈ ਲਈ ਮੰਗ ਕਰ ਰਹੇ,ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਆਦਿ ਘਰਾਂ ਚ ਘੇਰਨ ਦੀ ਨਖੇਦੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਜਿਲਾ ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਪੀਰਕੋਟ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ! ਉਹਨਾਂ ਕਿਹਾ ਕਿ ਬਲੋਗਰ ਭਾਨਾ ਸਿੱਧੂ ਖਿਲਾਫ ਨਾਜਾਇਜ਼ ਝੂਠੇ ਪੁਲਿਸ ਮੁਕਦਮੇ ਦਰਜ ਕਰਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਘਿਣਾਉਣੀ ਹਰਕਤ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਚ ਕਾਬਜ ਹੋਣ ਤੋਂ ਪਹਿਲਾਂ ਬਿਆਨਬਾਜੀ ਦਿੰਦੇ ਸਨ ਕਿ ਉਹਨਾਂ ਦੀ ਸਰਕਾਰ ਚ ਕਿਸੇ ਵਿਅਕਤੀ ਨਾਲ ਧੱਕੇਸ਼ਾਹੀਆਂ ਅਤੇ ਨਜਾਇਜ਼ ਪਰਚੇ ਨਹੀਂ ਕੀਤੇ ਜਾਣਗੇ। ਜਦ ਕਿ ਤੇ ਸਰਕਾਰ ਦੇ ਢਾਈ ਸਾਲ ਵੀ ਪੂਰੇ ਨਹੀ ਹੋਏ ਕਿ ਨਾਜਾਇਜ਼ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨl ਉਹਨਾਂ ਕਿਹਾ ਕਿ ਜਿੱਥੇ ਪੰਜਾਬ ਵਾਸੀ ਮੁੱਖ ਮੰਤਰੀ ਬਣਾਉਣਾ ਜਾਣਦੇ ਹਨ ਉਸੇ ਤਰਾ ਹੀ ਇਸ ਅਹੁਦੇ ਤੋਂ ਲਾਹੁਣਾ ਜਾਣਦੇ ਹਨ। ਪੀਰਕੋਟ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਬਲੋਗਰ ਭਾਨਾ ਸਿੱਧੂ ਤੇ ਕੀਤੇ ਮਾਮਲੇ ਦਰਜ ਵਾਪਸ ਨਾ ਲਏ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਦੱਸਿਆ ਕਿ  ਕਿਸਾਨ ਆਗੂ  ਗੁਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਨੂੰ ਪੁਲਿਸ ਹਿਰਾਸਤ ਚ ਲੈਣਾ ਅਤੇ ਕੁੱਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨਜ਼ਰਬੰਦ ਬੰਦ ਕਰਨਾ ਸਰਕਾਰ ਦੀ ਨਲਾਇਕੀ ਹੈ ।

Post a Comment

0 Comments