ਕਾਂਗਰਸ ਪਾਰਟੀ ਦੇ ਬੁਲਾਰੇ ਗੁਲਾਬ ਸਿੰਘ, ਡਾਕਟਰ ਲਾਭ ਸਿੰਘ, ਸਿਕੰਦਰ ਸਿੰਘ ਚੱਕੀ ਵਾਲੇ ਨੂੰ ਸਦਮਾ,

ਕਾਂਗਰਸ ਪਾਰਟੀ ਦੇ ਬੁਲਾਰੇ ਗੁਲਾਬ ਸਿੰਘ, ਡਾਕਟਰ ਲਾਭ ਸਿੰਘ, ਸਿਕੰਦਰ ਸਿੰਘ ਚੱਕੀ ਵਾਲੇ ਨੂੰ ਸਦਮਾ, 

ਵੱਡੇ ਭਰਾ ਸੈਕਟਰੀ ਦਰਸ਼ਨ ਸਿੰਘ ਦੀ ਮੌਤ ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਪ੍ਰਗਟ                         ਸਰਦੂਲਗੜ੍ਹ 22 ਫਰਵਰੀ ਗੁਰਜੀਤ ਸ਼ੀਂਹ
ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਬੁਲਾਰੇ ਗੁਲਾਬ ਸਿੰਘ ਜਟਾਣਾ ਖੁਰਦ ਨੂੰ ਉਸ ਸਮੇਂ ਗਹਿਰੇ ਦੁੱਖ ਦਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਵੱਡੇ ਭਰਾ ਦਰਸ਼ਨ ਸਿੰਘ ਕੋਆਪਰੇਟਿਵ ਸੈਕਟਰੀ ਪੁੱਤਰ ਸਵਰਗਵਾਸੀ ਜਥੇਦਾਰ ਸੋਹਣ ਸਿੰਘ ਪਿਛਲੇ ਦਿਨੀ ਇੱਕ ਸੰਖੇਪ ਬਿਮਾਰੀ ਕਾਰਨ ਚਲ ਵਸੇ। ਸੈਕਟਰੀ ਦਰਸ਼ਨ ਸਿੰਘ ਦੀ ਮੌਤ ਤੇ ਉਹਨਾਂ ਦੇ ਭਰਾ ਡਾਕਟਰ ਲਾਭ ਸਿੰਘ, ਗੁਲਾਬ ਸਿੰਘ, ਸਿਕੰਦਰ ਸਿੰਘ ਚੱਕੀ ਵਾਲੇ ਆਦਿ ਪਰਿਵਾਰ ਨਾਲ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ,ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹਿਕਲ ਗਾਗੋਵਾਲ, ਸਰਦੂਲਗੜ੍ਹ ਦੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਕੋਆਪਰੇਟ ਪੰਜਾਬ ਦੇ ਡਾਇਰੈਕਟਰ ਗੁਰਸੇਵਕ ਸਿੰਘ ਖਹਿਰਾ, ਕੋਆਪਰੇਟ ਬੈਂਕ ਦੇ ਸਾਬਕਾ ਚੇਅਰਮੈਨ ਸੱਤਪਾਲ ਵਰਮਾ, ਪ੍ਰੋਫੈਸਰ ਜੀਵਨ ਦਾਸ, ਬੀਜੇਪੀ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਮਿਲਖਾ,ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ, ਪ੍ਰੈਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸ਼ੀਂਹ ,ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਸਰਪੰਚ ਗੁਰਸੇਵਕ ਸਿੰਘ ਫੱਤਾ ਮਾਲੋਕਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਜਿੰਨਾ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 27 ਫਰਵਰੀ ਦਿਨ ਮੰਗਲਵਾਰ ਨੂੰ 11 ਵਜੇ ਤੋਂ1ਵਜੇ ਤੱਕ ਪਿੰਡ ਜਟਾਣਾ ਖੁਰਦ (ਟਿੱਬੀ) ਮਾਨਸਾ ਵਿਖੇ ਪਵੇਗਾ। ਜਿਸ ਵਿੱਚ ਆਪ ਸਭ ਨੂੰ ਸ਼ਾਮਿਲ ਹੋਣ ਦੀ ਬੇਨਤੀ ਕਰਦੇ ਹਾਂ ਜੀ

Post a Comment

0 Comments