ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਿਆ

ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਿਆ  

ਬੁਲਟ ਮੋਟਰਸਾਈਕਲ 'ਤੇ ਪਟਾਕੇ ਚਲਾਉਣ, ਵਾਹਨਾਂ 'ਤੇ ਗਲਤ ਹਾਰਨ ਦੀ ਵਰਤੋਂ ਕਰਨ ਆਦਿ ਦੇ 30 ਚਲਾਨ ਕੀਤੇ 


ਬਰਨਾਲਾ,29,ਫਰਵਰੀ (ਕਰਨਪ੍ਰੀਤ ਕਰਨ )-
ਟ੍ਰੈਫਿਕ ਪੁਲਸ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਡਸਾ ਨੇ ਜਿਲਾ ਬਰਨਾਲਾ ਚ ਟਰੈਫਿਕ ਨਿਯਮਾਂ ਦੀ ਅਣਦੇਖੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਚੌਕਾਂ ਵਿੱਚ ਸ਼ਮੂਲੀਅਤ ਕੀਤੀ।ਨਾਕਾਬੰਦੀ ਕਰਕੇ ਗਲਤ ਸਾਈਡ ਪਾਰਕਿੰਗ, ਭਾਰੀ ਵਾਹਨਾਂ ਨੂੰ ਨੋ ਐਂਟਰੀ ਵਿੱਚ ਦਾਖਲ ਕਰਨ, ਬੁਲਟ ਮੋਟਰਸਾਈਕਲ 'ਤੇ ਪਟਾਕੇ ਚਲਾਉਣ,ਵਾਹਨਾਂ 'ਤੇ ਗਲਤ ਹਾਰਨ ਦੀ ਵਰਤੋਂ ਕਰਨ ਆਦਿ ਦੇ 30 ਚਲਾਨ ਕੀਤੇ ਗਏ। ਜਸਵਿੰਦਰ ਸਿੰਘ ਢੀਂਡਸਾ ਵਲੋਂ ਨੌਜਵਾਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਡਰਾਈਵਿੰਗ ਲਾਇਸੰਸ ਬਣਵਾ ਕੇ ਹੀ ਵਾਹਨ ਚਲਾਉਣ ਅਤੇ ਵਾਹਨ ’ਤੇ ਪ੍ਰੈਸ਼ਰ ਹਾਰਨ ਆਦਿ ਦੀ ਵਰਤੋਂ ਨਾ ਕਰਨ। ਇੰਸਪੈਕਟਰ  ਵੱਲੋਂ ਕੀਤੀ ਇਸ ਕਾਰਵਾਈ ਤੋਂ ਸ਼ਹਿਰ ਵਾਸੀ ਵੀ ਕਾਫੀ ਖੁਸ਼ ਸਨ।

Post a Comment

0 Comments