ਅੰਬੂਜਾ ਸੀਮਿੰਟ ਫਾਊਂਡੇਸ਼ਨ ਬਠਿੰਡਾ ਵੱਲੋਂ ਕਮੇਟੀ ਨੂੰ ਡੇਢ ਲੱਖ ਦੀ ਆਰਥਿਕ ਸਹਾਇਤਾ ਦਿੱਤੀ|

 ਅੰਬੂਜਾ ਸੀਮਿੰਟ ਫਾਊਂਡੇਸ਼ਨ ਬਠਿੰਡਾ ਵੱਲੋਂ  ਕਮੇਟੀ ਨੂੰ ਡੇਢ ਲੱਖ ਦੀ ਆਰਥਿਕ ਸਹਾਇਤਾ ਦਿੱਤੀ|

ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਗੁਰਪ੍ਰੀਤ ਬਣਾਵਾਲੀ|


ਗੁਰਮੇਲ ਭੰਮਾ‌           
                                   ਝਨੀਰ 5 ਫ਼ਰਵਰੀ ਹਲਕਾ ਸਰਦੂਲਗਾੜ ਅਧੀਨ ਪੈਂਦੇ ਪਿੰਡ ਭੰਮੇ ਖੁਰਦ ਵੱਲੋਂ ਅੰਬੂਜਾ ਸੀਮੈਂਟ ਫਾਊਡੇਸ਼ਨ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਹਲਕੇ ਦੇ ਐਮ ਐਲ ਏ  ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕੀਤੀ ਇਸ ਮੌਕੇ ਬੋਲਦਿਆਂ ਪ੍ਰੋਜੈਕਟ ਕੋਆਡੀਨੇਟਰ ਗੁਰਜਸਕੀਰਤ ਸਿੰਘ ਨੇ ਦੱਸਿਆ ਕਿ  ਅੰਬੂਜਾ ਸੀਮੈਂਟ ਫਾਊਡੇਸ਼ਨ ਵੱਲੋਂ ਸਮੇਂ ਸਮੇਂ ਸਿਰ ਪਿੰਡਾਂ ਵਿੱਚ ਕੈਂਪ ਲਾ ਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਬੀਸੀ ਵਿੰਗ  ਪ੍ਰੋਜੈਕਟ ਰਾਹੀਂ ਪਾਣੀ ਦੀ ਬਚਤ ਬਾਰੇ ਅੰਡਰ ਲਾਈਨ ਪਾਈਪ ਬਾਰੇ ਪਾਣੀ ਦੇ ਡਰਿਪ ਸਿਸਟਮ ਬਾਰੇ ਸਪਰੇ ਵਾਲੇ ਖਾਲੀ ਡੱਬਿਆਂ ਨੂੰ ਨਸ਼ਟ ਕਰਨ ਬਾਰੇ ਅਤੇ ਸਪਰੇ ਕਰਨ ਦੌਰਾਨ ਸੁਰੱਖਿਤ ਸਾਧਨਾ ਬਾਰੇ  ਬਾਲ ਮਜ਼ਦੂਰੀ ਬਾਰੇ ਆਦਿ ਕੈਂਪਾਂ ਵਿੱਚ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ| ਲੋੜੀਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਪਿੰਡ ਭੰਮੇ ਖੁਰਦ ਵਿਖੇ ਅੰਬੂਜਾ ਸੀਮੈਂਟ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕਿਸਾਨਾਂ  ਨੇ ਅੰਡਰਗਰਾਊਂਡ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜਿਸ ਨਾਲ ਲਗਭਗ 800 ਏਕੜ ਰਕਬਾ ਸਿੰਚਾਈ  ਅਧੀਨ ਆਵੇਗਾ ਜਿਸ ਨਾਲ ਪਾਣੀ ਦੀ ਬਚਤ ਹੋਵੇਗੀ ਇਸ ਉਪਰਾਲੇ  ਦੀ ਸਲਾਘਾ ਕਰਦਿਆਂ ਫਾਊਂਡੇਸ਼ਨ ਵੱਲੋਂ ਅੰਡਰਗਰਾਊਂਡ ਪਾਈਪਲਾਈਨ ਵਾਟਰ ਯੂਜਰ ਐਸੋਸੀਏਸ਼ਨ ਕਮੇਟੀ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਰਾਸੀ ਦਿੱਤੀ ਗਈ ਇਹ ਪਾਇਪ ਲਾਇਨ ਭੂਮੀ ਰੱਖਿਆ ਵਿਭਾਗ ਵੱਲੋਂ ਪਾਈ ਜਾ ਰਹੀ ਹੈ  ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ| ਰਵਿੰਦਰ ਸਿੰਘ ਗਿੱਲ ਨੇ ਵੀ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ| ਉਨਾਂ ਨੇ ਕਿਸਾਨਾਂ ਨੂੰ ਅਜੋਕੇ ਸਮੇਂ ਦੇ ਨਾਲ ਚੱਲਣ ਦੀ ਗੱਲ ਅਤੇ ਨੁਕਤੇ ਦੱਸੇ ਜਿਸ ਦਾ ਪਿੰਡ ਦੇ ਇਕੱਤਰ ਹੋਏ ਕਿਸਾਨਾਂ ਨੇ ਭਰਪੂਰ ਸਲਾਘਾ ਕੀਤੀ| ਇਸ ਸਨਮਾਨ ਸਮਾਂਰੋਹ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਬੋਲਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਦੇ ਕੰਮਾ ਵਿੱਚ ਕੋਈ ਵੀ ਕਮੀ ਆਉਣ ਨਹੀਂ ਦਿੱਤੀ ਜਾਵੇਗੀ| ਉਹਨਾਂ ਪਿੰਡ ਦੀਆਂ ਰਹਿੰਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਪਿੰਡ ਦੇ ਬੱਸ ਸਟੈਂਡ ਨੂੰ ਪੱਕਾ ਕਰਨ ਸਕੂਲ ਨੂੰ ਪ੍ਰਾਇਮਰੀ ਤੋਂ ਹਾਈ ਕਰਨ| ਵਾਟਰ ਵਰਕਸ ਨੂੰ ਸ਼ੁੱਧ ਪਾਣੀ ਦੇਣ ਲਈ ਅਤੇ ਆਰ ਓ ਨੂੰ ਚਾਲੂ ਕਰਨ ਲਈ ਅਤੇ ਪਿੰਡ ਦੇ ਖੇਡ ਸਟੇਡੀਅਮ ਦੇ ਵਿੱਚ ਹੋਰ ਵਾਧੂ ਸਹੂਲਤਾਂ ਦੇਣ ਦਾ  ਪੂਰਨ ਵਿਸ਼ਵਾਸ ਦਵਾਇਆ| ਇਸ ਮੌਕੇ ਕਮੇਟੀ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਅਤੇ ਸਮੂਹ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ  ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਜੀਐਸਓ ਗਗਨ ਗੋਇਲ ਜੇ ਈ ਗੁਰਮੀਤ ਸਿੰਘ  ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇ ਟ੍ਰੇਨਿੰਗ ਕੋਆਰਡੀਨੇਟਰ ਜਤਿੰਦਰ ਸਿੰਘ ਪੀਯੂ ਮੈਨੇਜਰ ਪਰਮਜੀਤ ਸਿੰਘ ਪੀਯੂ ਮੈਨੇਜਰ ਮੈਡਮ ਰਾਜਵੀਰ ਕੌਰ  ਤੋ ਇਲਾਵਾ ਸਾਬਕਾ ਸਰਪੰਚ ਜਸਪਾਲ ਸਿੰਘ ਰੇਸ਼ਮ ਸਿੰਘ ਅਰਸਦੀਪ ਸਿੰਘ ਸਾਬਕਾ ਮੈਂਬਰ ਜੈਲਾ ਸਿੰਘ ਸਾਬਕਾ ਮੈਂਬਰ ਭੋਲਾ ਸਿੰਘ ਡਾਕਟਰ ਗੁਰਜੰਟ ਸਿੰਘ ਡਾਕਟਰ ਰਸ਼ਦੀਪ ਸਿੰਘ ਬਲਾਕ ਪ੍ਰਧਾਨ ਕੋਟ ਧਰਮੂ ਟੇਕ ਸਿੰਘ ਭੰਮੇ ਕਲਾਂ ਤੋਂ ਇਲਾਵਾ ਪਿੰਡ ਨਿਵਾਸੀ ਬਹੁ ਗਿਣਤੀ ਵਿੱਚ ਹਾਜ਼ਰ ਸਨ।

Post a Comment

0 Comments