ਪੰਜਾਬ ਦੀ ਮਾਨ ਸਰਕਾਰ ਨੂੰ ਚੋਂਣਾ ਸਮੇਂ ਕੀਤੇ ਵਾਅਦੇ ਭੁੱਲ ਚੁੱਕੀ ਹੈ - ਜੱਬੋਵਾਲ

 ਪੰਜਾਬ ਦੀ ਮਾਨ ਸਰਕਾਰ ਨੂੰ ਚੋਂਣਾ ਸਮੇਂ ਕੀਤੇ ਵਾਅਦੇ ਭੁੱਲ ਚੁੱਕੀ ਹੈ  -    ਜੱਬੋਵਾਲ 


ਸੁਲਤਾਨਪੁਰ ਲੋਧੀ 19 ਫਰਵਰੀ (ਲਖਵੀਰ ਵਾਲੀਆ) 
 ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੇ ਯੂਨਿਟ ਸੁਲਤਾਨਪੁਰ ਲੋਧੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨ ਵਿੱਚ ਪਹੁੰਚੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ। ਜਿਸ ਵਿੱਚ ਮੁੱਖ ਵਾਅਦਾ ਬੀਬੀਆ ਨੂੰ 1000 ਰੁ: ਦੇਣਾ ਅਤੇ ਬੁਢਾਪਾ ਵਿਧਵਾ ਪੈਨਸ਼ਨ 3000ਰੁ: ਕਰਨ ਰਾਸ਼ਨ ਘਰ - ਘਰ ਪਹੁੰਚਾਉਣ ਬਿਜਲੀ ਬਿੱਲ 0 ਅਤੇ ਹੋਰ ਵੀ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਸਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਵਾਅਦਾ 2 ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਜੱਬੋਵਾਲ ਨੇ ਕਿਹਾ ਕਿ ਮਾਨ ਸਰਕਾਰ ਵੱਡੇ -ਵੱਡੇ ਬੋਰਡ ਲਾ ਕੇ ਆਖ ਰਹੀ ਹੈ ਕਿ ਬਿੱਲ 0 ਆ ਰਿਹਾ ਹੈ ਪਰ ਅਸਲੀਅਤ ਵਿੱਚ ਗਰੀਬ ਲੋਕਾਂ ਨੂੰ ਬਿੱਲ 12000 ਰੁ: ਤੋਂ ਲੈ ਕੇ 27000ਰੁ: ਤੱਕ ਆ ਰਹੇ  ਹਨ। ਅਤੇ  

N.O.C ਦੇ ਨਾਮ ਤੇ 2 ਸਾਲ ਤੋਂ ਰਜਿਸਟਰੀਆਂ ਹੋਈਆਂ ਨਹੀਂ ਹਨ।‌‍‍ ਸਰਕਾਰ ਬਣਦਿਆਂ ਸਾਰ ਹੀ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਸੀ ਹੁਣ ਚੋਣਾਂ ਨੇੜੇ ਆਈਆਂ ਤਾਂ 11ਲੱਖ ਕਾਰਡ ਮੁੜ ਤੋ ਬਹਾਲ ਕਰ ਦਿੱਤੇ ਹਨ। ਜੇਕਰ ਉਹ ਅੱਜ ਸਹੀ ਹਨ ਤਾਂ ਕੱਟੇ ਕਿਉਂ ਸਨ। 2 ਸਾਲ ਲੋਕਾਂ ਨੂੰ ਰਾਸ਼ਨ ਤੋ ਵਾਝੇ ਕਿੳ ਰਖਿਆ ਸੀ। ਇਸ ਰੋਸ ਪ੍ਰਦਰਸ਼ਨ ਨੂੰ ਜੱਬੋਵਾਲ ਤੋਂ ਇਲਾਵਾ ਤੀਰਥ ਪੱਧਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਕੇਵਲ ਸਿੰਘ ਘਾਰੂ ਉਪ ਪ੍ਰਧਾਨ ਪੰਜਾਬ , ਬਲਜਿੰਦਰ ਸਿੰਘ ਥਿੰਦ ਯੂਧ ਵਿੰਗ ਪ੍ਰਧਾਨ ਪੰਜਾਬ, ਬਲਦੇਵ ਸਿੰਘ ਮਨਿਆਲਾ ਜਰਨਲ ਸਕੱਤਰ ਪੰਜਾਬ,

ਸਤਨਾਮ ਸਿੰਘ ਮਲਸੀਆਂ ਸਕੱਤਰ ਪੰਜਾਬ, ਤਰਸੇਮ ਸਿੰਘ ਨਸੀਰੇਵਾਲ ਜ਼ਿਲ੍ਹਾ ਇੰਚਾਰਜ ਕਪੂਰਥਲਾ , ਬਲਜਿੰਦਰ ਸਿੰਘ ਸੁਲਤਾਨਪੁਰੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਮਰੀਕ ਸਿੰਘ ਕਾਲਰੂ ਪ੍ਰਧਾਨ ਵਿਧਾਨ ਸਭਾ ਸੁਲਤਾਨਪੁਰ ਲੋਧੀ, ਬੀਬੀ ਸ਼ਿੰਦਰ ਕੌਰ ਪ੍ਰਧਾਨ ਜ਼ਿਲ੍ਹਾ ਕਪੂਰਥਲਾ, ਬੀਬੀ ਸੁਰਜੀਤ ਕੌਰ ਜ਼ਿਲ੍ਹਾ ਇੰਚਾਰਜ ਕਪੂਰਥਲਾ, ਬੀਬੀ ਅਮਰਜੀਤ ਕੌਰ ਪ੍ਰਧਾਨ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ, ਸੁਨੀਲ ਬਾਸਲ, ਸੂਫ਼ੀ ਗਾਇਕ ਕੁਲਦੀਪ ਕੇਸ਼ਵ ਅਤੇ ਸਾਹਿਲ ਮਨਿਆਲਾ ਆਦਿ ਨੇ ਵੀ ਸੰਬੋਧਨ ਕੀਤਾ।

Post a Comment

0 Comments