ਚੱਕ ਬਾਹਮਣੀਆਂ ਟੋਲ ਪਲਾਜ਼ਾ ਨੂੰ ਤੀਜੇ ਦਿਨ ਵੀ ਰੱਖਿਆ ਫ਼ਰੀ

ਚੱਕ ਬਾਹਮਣੀਆਂ ਟੋਲ ਪਲਾਜ਼ਾ ਨੂੰ ਤੀਜੇ ਦਿਨ ਵੀ ਰੱਖਿਆ ਫ਼ਰੀ 


ਸ਼ਾਹਕੋਟ 19 ਫਰਵਰੀ (ਲਖਵੀਰ ਵਾਲੀਆ)
-- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਤੀਜੇ ਦਿਨ ਵੀ ਜਲੰਧਰ - ਬਰਨਾਲਾ ਹਾਈਵੇਅ ਨੰਃ 703 ਤੇ ਸਥਿੱਤ ਚੱਕ ਬਾਹਮਣੀਆਂ ਟੋਲ ਪਲਾਜ਼ਾ ਨੂੰ ਟੋਲ ਫ੍ਰੀ ਰੱਖਿਆ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ-ਪੰਜਾਬ ਬਾਰਡਰ ਤੇ ਚੱਲ ਰਹੇ ਸੰਘਰਸ਼ ਦੇ ਸਮਰਥਨ ਵਿੱਚ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਚੱਲ ਰਹੇ ਪ੍ਰਦਰਸਨ ਅਤੇ ਟੋਲ ਪਲਾਜੇ ਫ੍ਰੀ ਰੱਖਣ ਦਾ ਸੰਘਰਸ਼ 22 ਫਰਵਰੀ ਤੱਕ ਜਾਰੀ ਰਹੇਗਾ।

ਅੱਜ ਦੇ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਬੱਲ, ਗੁਰਚਰਨ ਸਿੰਘ ਚਾਹਲ ਅਤੇ ਬਲਕਾਰ ਸਿੰਘ ਫਾਜਲਵਾਲ ਨੇ ਨੇ ਸੰਬੋਧਨ ਕੀਤਾ। ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਜਖਮੀ ਹੋਏ  ਕਿਸਾਨਾਂ  ਦੇ  ਪ੍ਰੀਵਾਰਾਂ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਬੁਲਾਰਿਆਂ ਨੇ ਦੱਸਿਆ ਕਿ

*ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਿਲਾ-ਪਟਿਆਲਾ ਦੀ ਪਿੰਡ-ਇਕਾਈ ਬਠੋਈ ਕਲਾਂ ਦੇ ਜਝਾਰੂ ਸਾਥੀ *ਨਰਿੰਦਰ ਪਾਲ ਪੁੱਤਰ ਰਾਮ ਰਤਨ, ਕੱਲ ਸ਼ਾਮ 18 ਫਰਵਰੀ ਨੂੰ ਕੈਪਟਨ ਦੇ ਮਹਿਲ ਅੱਗੇ ਲੱਗੇ ਮੋਰਚੇ ਤੋਂ ਘਰ ਵਾਪਸ ਪਰਤਦਿਆਂ, ਅਚਾਨਕ ਤਬੀਅਤ ਖ਼ਰਾਬ ਹੋ ਗਈ, ਉਸ ਤੋਂ ਬਾਅਦ ਇਲਾਜ਼ ਲਈ ਜਦੋਂ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਲਿਆਂਦਾ ਗਿਆ ਤਾਂ ਤਕਰੀਬਨ 10:30 ਵਜੇ ਸਾਥੀ ਨੂੰ ਡਾਕਟਰਾਂ ਵੱਲੋਂ ਮਿ੍ਤ ਘੋਸ਼ਤ ਕਰ ਦਿੱਤਾ ਗਿਆ। 

ਸਾਥੀ ਨਰਿੰਦਰ ਪਾਲ ਦੇ ਬੇਵਕਤੀ ਵਿਛੋੜੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਹਿਰੇ ਦੁੱਖ ਦਾ ਇਜ਼ਹਾਰ ਕਰਦੀ ਹੈ ਤੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਨਾਲ ਖੜਦੀ ਹੈ। 

ਅੱਜ ਦੇ ਧਰਨੇ ਵਿੱਚ ਗੁਰਜੀਤ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ, ਸੁਖਪਾਲ ਸਿੰਘ ਰਾਏ, ਜੀਵਨ ਸਿੰਘ, ਹਰਜਿੰਦਰ ਸਿੰਘ, ਸਾਧੂ ਸਿੰਘ, ਗੁਰਮੇਜ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ, ਗੁਰਮੁੱਖ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

Post a Comment

0 Comments