ਪਾਰਲੀਮੈਟ ਡੀਫੈਂਸ ਕਮੇਟੀ ਨੇ ਕੇਦਰ ਸਰਕਾਰ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰਾ ਦੇ ਪਰਿਵਾਰਾਂ ਨੂੰ ਪੈਨਸ਼ਨ ਦੀ ਸਿਫਾਰਸ਼ ਕੀਤੀ - ਇੰਜ ਸਿੱਧੂ

 ਪਾਰਲੀਮੈਟ ਡੀਫੈਂਸ ਕਮੇਟੀ ਨੇ ਕੇਦਰ ਸਰਕਾਰ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰਾ ਦੇ ਪਰਿਵਾਰਾਂ ਨੂੰ ਪੈਨਸ਼ਨ ਦੀ ਸਿਫਾਰਸ਼ ਕੀਤੀ - ਇੰਜ ਸਿੱਧੂ


ਬਰਨਾਲਾ,9,ਫਰਵਰੀ/ਕਰਨਪ੍ਰੀਤ ਕਰਨ /-
ਸੈਨਿਕ ਵਿੰਗ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦੀਆਂ ਦੱਸਿਆ ਕਿ ਕੇਦਰ ਸਰਕਾਰ ਵੱਲੋ ਬਣਾਈ ਡੀਫੈਸ ਕਮੇਟੀ ਜਿਹੜੀ ਭਾਜਪਾ ਮੈਬਰ ਪਾਰਲੀਮੈਟ ਜਾਉਲ ਉਰਮ ਦੀ ਅਗਵਾਈ ਹੇਠ ਗਠਿਤ ਹੈ ਨੇ ਕੇਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕੇ ਕੋਈ ਭੀ ਅਗਨੀਵੀਰ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰ ਜਾਦਾ ਹੈ ਉਸ ਦੇ ਪ੍ਰੀਵਾਰ ਨੂੰ ਰੈਗੂਲਰ ਫੌਜੀ ਜਵਾਨਾਂ ਦੀ ਤਰਜ ਤੇ ਪੈਨਸ਼ਨ ਮਿਲਣੀ ਚਾਹੀਦੀ ਹੈ ਦੇਸ ਦੀਆ ਫੋਜਾ ਵਿੱਚ ਕੇਦਰ ਸਰਕਾਰ ਵੱਲੋ ਭਰਤੀ ਦੀ ਪ੍ਰੀਕਿਰਿਆ ਵਿੱਚ ਸੋਧ ਕਰਦੇ ਹੋਏ ਅਗਨੀਵੀਰ ਰਾਹੀਂ ਜਵਾਨਾਂ ਨੂੰ ਭਰਤੀ ਕੀਤਾ ਜਾਣ ਲੱਗਿਆ ਚਾਰ ਸਾਲ ਦੀ ਸਰਵਿਸ ਤੋ ਬਾਦ 75 ਪ੍ਰਤੀਸ਼ਤ ਜਵਾਨਾਂ ਨੂੰ ਘਰ ਭੇਜ ਦਿੱਤਾ ਜਾਣਾ ਸੀ ਅਤੇ 25 ਪ੍ਰਤੀਸ਼ਤ ਨੂੰ ਫੌਜ ਵਿੱਚ ਪੱਕੇ ਤੌਰ ਤੇ ਰੱਖ ਲਿਆ ਜਾਣਾ ਸੀ ਇਸ ਚਾਰ ਸਾਲ ਦੌਰਾਨ ਜੇਕਰ ਕੋਈ ਕਿਸੇ ਅਗਨੀ ਵੀਰ ਦੀ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਹੋ ਜਾਂਦੀ ਤਾਂ ਕੋਈ ਭੀ ਪ੍ਰੀਵਾਰ ਨੂੰ ਪੈਨਸ਼ਨ ਦੀ ਯੋਜਨਾ ਨਹੀਂ ਸੀ ਪਿੱਛਲੇ ਕੁੱਝ ਮਹੀਨਿਆਂ ਦੌਰਾਨ 2 ਅਗਨੀਵੀਰ ਪੰਜਾਬ ਦੇ ਅਤੇ ਇੱਕ ਮਹਾਰਾਸ਼ਟਰਾ ਰਾਜ ਵਿੱਚੋ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ ਜਿਸ ਸਬੰਧੀ ਕਾਫ਼ੀ ਰੌਲਾ ਪਿਆ ਇਸ ਸਬੰਧ ਵਿੱਚ ਭਾਜਪਾ ਸੈਨਿਕ ਵਿੰਗ ਵੱਲੋ ਭੀ ਮਾਣਯੋਗ ਰੱਖਿਆ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਕੇ ਇਹਨਾਂ ਸ਼ਹੀਦ ਅਗਨੀ ਵੀਰਾ ਨੂੰ ਰੈਗੂਲਰ ਜਵਾਨਾਂ ਵਾਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਚਾਰ ਸਾਲ ਬਾਦ ਘਰ ਆਉਣ ਉਪਰੰਤ ਸਰਕਾਰੀ ਨੋਕਰੀਆ ਵਿੱਚ ਸੀਟਾਂ ਰਾਖਵੀਆਂ ਰੱਖਿਆ ਜਾਣ। ਅਤੇ ਸਿੱਧੂ ਨੇ ਕਿਹਾ ਕਿ ਸਾਨੂੰ ਪੂਰਨ ਭਰੋਸਾ ਹੈ ਕੇ ਕੇਦਰ ਸਰਕਾਰ ਸ਼ਹੀਦ ਹੋਏ ਅਗਨੀ ਵੀਰ ਪ੍ਰੀਵਾਰਾਂ ਨੂੰ ਇਨਸਾਫ ਦੇਵੇਗੀ ਅਤੇ ਚਾਰ ਸਾਲ ਬਾਦ ਘਰ ਆਏ ਅਗਨੀ ਵੀਰਾ ਨੂੰ ਸਰਕਾਰੀ ਮਹਿਕਮਿਆਂ ਵਿੱਚ ਰਾਖਵਾਂ ਕਰਨ ਦੇਵੇਗੀ।

Post a Comment

0 Comments