ਟਰਾਈਡੈਂਟ ਕੰਪਲੈਕਸ ਧੋਲਾ ਵਿਖੇ ਇਕ ਦਿਨਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਸਮਾਪਤ ਹੋਇਆ

ਟਰਾਈਡੈਂਟ ਕੰਪਲੈਕਸ ਧੋਲਾ ਵਿਖੇ ਇਕ ਦਿਨਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਸਮਾਪਤ ਹੋਇਆ 

ਬਰਨਾਲਾ,16 ਫਰਵਰੀ/ ਕਰਨਪ੍ਰੀਤ ਕਰਨ/-ਟਰਾਈਡੈਂਟ ਕੰਪਲੈਕਸ ਮਾਨਸਾ ਰੋਡ, ਧੌਲਾ, ਬਰਨਾਲਾ ਵਿਖੇ ਸ੍ਰੀ ਤੇਜ ਪ੍ਰਤਾਪ ਸਿੰਘ ਫੁਲਕਾ ਆਈ.ਏ.ਐਸ ਕਿਰਤ ਕਮਿਸ਼ਨਰ ਕਮ-ਡਾਇਲੈਕਟਰ ਆਫ ਫੈਕਟਰੀ, ਪੰਜਾਬ ਮੋਹਾਲੀ ਜੀ ਨੇ 188 ਸਿਖਿਆਰਥੀਆਂ ਦਾ ਇੱਕ ਦਿਨਾਂ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਿਸ ਵਿੱਚ 128 ਸਿਖਿਆਰਥੀ ਮੈਸ. ਟਰਾਈਡੈਂਟ ਗਰੁੱਪ ਅਤੇ 60 ਸਿਖਿਆਰਥੀ ਮੈਸੇ. ਆਈ.ਓ.ਐਲ ਧੋਲਾ ਦੇ ਸਨ| ਜਿਸ ਵਿੱਚ ਸ੍ਰੀ ਰੁਪਿੰਦਰ ਗੁਪਤਾ ਆਕੂਪਾਇਰ ਮੈਸ. ਲੋਟਸ ੈਕਸਟਾਈਲ ਪ੍ਰਾਈਵੇਟ ਲਿਮਿਟਡ ਧੌਲਾ ਬਰਨਾਲਾ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ| ਸ੍ਰੀ ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਆਫ ਫੈਕਟਰੀ ਬਰਨਾਲਾ ਵੱਲੋਂ ਕਾਮਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਕੰਮ ਕਰਦੇ ਸਮੇਂ ਸੇਫਟੀ ਬਹੁਤ ਜਰੂਰੀ ਹੈ, ਖਾਸ ਕਰਕੇ ਕਲੋਰੀਨ ਦੇ ਕੰਮ ਵਿੱਚ ਸੇਫਟੀ ਬਹੁਤ ਜਰੂਰੀ ਹੈ| ਸ੍ਰੀ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਆਫ ਫੈਕਟਰੀ ਸੰਗਰੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਕਾਮੇਆ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ| ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਪ੍ਰੋਗਰਾਮ ਕਾਮੇਆ ਅਤੇ ਅਦਾਰਿਆਂ ਲਈ ਬਹੁਤ ਲਾਭਕਾਰੀ ਹਨ| ਸ੍ਰੀ ਤੇਜ ਪ੍ਰਤਾਪ ਸਿੰਘ ਫੁਲਕਾ ਆਈ.ਏ.ਐਸ ਕਿਰਤ ਕਮਿਸ਼ਨਰ ਕਮ-ਡਾਇਲੈਕਟਰ ਆਫ ਫੈਕਟਰੀਜ, ਪੰਜਾਬ ਨੇ ਕਿਹਾ ਕਿ ਸੇਫਟੀ ਟ੍ਰੇਨਿੰਗ ਲੈ ਕੇ ਕਾਮੇ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹਨ| ਉਹਨਾਂ ਵੱਲੋਂ ਡਿਪਟੀ ਡਾਇਰੈਕਟਰ ਆਫ ਫੈਕਟਰੀ ਬਰਨਾਲਾ ਅਤੇ ਟਰਾਈਡੈਂਟ ਗਰੁੱਪ ਦੇ ਮੈਂਬਰਾਂ ਵੱਲੋਂ ਸੇਫਟੀ ਸਬੰਧੀ ਕੀਤੇ ਕੰਮ ਦੀ ਸਲਾਂਘਾ ਕੀਤੀ ਗਈ, ਅੰਤ ਵਿੱਚ ਰੁਪਿੰਦਰ ਗੁਪਤਾ ਜੀ ਵੱਲੋਂ ਕਿਰਤ ਕਮਿਸ਼ਨ ਡਾਇਰੈਕਟਰ ਆਫ ਫੈਕਟਰੀ ਪੰਜਾਬ ਜੀ, ਡਿਪਟੀ ਡਾਇਰੈਕਟਰ ਫੈਕਟਰੀਜ ਬਰਨਾਲਾ ਅਤੇ ਸੰਗਰੂਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼੍ਰੀ ਅੰਸੁਲ ਗੋਇਲ, ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ, ਡਾਕਟਰ ਪ੍ਰਵੀਨ ਮੁਦਗਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ, ਨਰਿੰਦਰ ਕੁਮਾਰ ਬੱਸੀ, ਸਿਵਿਲ ਡਿਫੈਂਸ ਬਠਿੰਡਾ ਅਤੇ ਸ੍ਰੀ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਫੈਕਟਰੀ ਲੁਧਿਆਣਾ ਵੱਲੋਂ ਸਿੱਖਿਆਰਥਾਂ ਨੂੰ ਸੇਫਟੀ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ| ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਵਿਸ਼ਾਲ ਸਿੰਗਲਾ ਦਾ ਡਿਪਟੀ ਡਾਇਰੈਕਟ ਆਫ ਫੈਕਟਰੀਜ ਬਰਨਾਲਾ ਅਤੇ ਸ੍ਰੀ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਸੰਗਰੂਰ ਵੱਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ| ਇਸ ਮੌਕੇ ਸ੍ਰੀ ਜਗਪ੍ਰੀਤ ਸਿੰਘ ਸਹਾਇਕ ਕਿਰਤ ਕਮਿਸ਼ਨਰ, ਮੈਡਮ ਪਵਨੀਤ, ਲੇਬਰ ਇੰਸਪੈਕਟਰ ਬਰਨਾਲਾ ਸ੍ਰੀ ਨਰਿੰਦਰ ਸਿੰਘ ਲੇਬਰ ਇੰਸਪੈਕਟਰ ਤਪਾ ਅਤੇ ਸ੍ਰੀ ਸੰਜੀਵ ਕੁਮਾਰ ਐਗਜੀਕਿਊਟਿਵ ਅਫਸਰ ਪੰਜਾਬ ਇੰਡਸਟਰੀਅਲ ਕੌਸਲ ਜਰਮਨਜੀਤ ਸਿੰਘ।ਸਵਿਤਾ ਕਲਵਾਨਿਆ,ਜਗਦੀਪ ਕੌਰ,ਮੈਨੇਜਰ ਸ਼ਰਮਾ ਅਰਵਿੰਦ ਕੌਸ਼ਲ,ਸਲੇਸ਼ ਰਣਧੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ|

Post a Comment

0 Comments