ਪੰਜਾਬ ਸਰਕਾਰ ਦੀ ਸਾਬਕਾ ਫੌਜੀਆਂ ਨੂੰ ਨੌਕਰੀ ਦੇਣ ਵਾਲੀ ਏਜੰਸੀ ਪੈਸਕੋ ਸਰੇਆਮ ਕਰ ਰਹੀ ਹੈ ਸਾਬਕਾ ਫੌਜੀਆ ਦਾ ਸ਼ੋਸਣ - ਇੰਜ ਸਿੱਧੂ

 ਪੰਜਾਬ ਸਰਕਾਰ ਦੀ ਸਾਬਕਾ ਫੌਜੀਆਂ ਨੂੰ ਨੌਕਰੀ ਦੇਣ ਵਾਲੀ ਏਜੰਸੀ ਪੈਸਕੋ ਸਰੇਆਮ ਕਰ ਰਹੀ ਹੈ ਸਾਬਕਾ ਫੌਜੀਆ ਦਾ ਸ਼ੋਸਣ - ਇੰਜ ਸਿੱਧੂ

ਪੈਸਕੋ ਕਰ ਰਹੀ ਹੈ ਸਾਬਕਾ ਫੌਜੀਆ ਦਾ ਸ਼ੋਸਣ ਮਾਨ ਸਰਕਾਰ ਮੂਕ ਦਰਸ਼ਕ ਬਣਕੇ ਚੁੱਪ ਚਾਪ ਦੇਖ ਹਰੀ ਹੈ ਵਿਜੀਲੈਂਸ ਦੀ ਇਨਕੁਆਰੀ ਦੀ ਮੰਗ - ਇੰਜ ਸਿੱਧੂ


ਬਰਨਾਲਾ,16 ਫਰਵਰੀ/ ਕਰਨਪ੍ਰੀਤ ਕਰਨ
/- ਪੰਜਾਬ ਸਰਕਾਰ ਦਾ ਅਦਾਰਾ ਪੈਸਕੋ( ਪੰਜਾਬ ਐਕਸ - ਸਰਵਿਸਮੈਨ ਕਾਰਪੋਰੇਸ਼ਨ) ਸਾਬਕਾ ਫੌਜੀਆਂ ਦਾ ਸਰੇਆਮ ਕਰ ਰਹੀ ਹੈ ਸ਼ੋਸਣ ਇਹ ਜਾਣਕਾਰੀ ਸਾਬਕਾ ਫੌਜੀਆ ਨਾਲ ਮੀਟਿੰਗ ਕਰਨ ਉਪਰੰਤ ਭਾਜਪਾ ਸੈਨਿਕ ਵਿੰਗ ਦੇ ਸੀਨੀਅਰ ਆਗੂ ਅਤੇ  ਹਲਕਾ ਭਦੌੜ ਭਾਜਪਾ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੈਸਕੋ ਦਾ ਮੁੱਖ ਉਦੇਸ਼ ਭਾਰਤੀ ਫੋਜਾ ਵਿੱਚੋ ਰਿਟਾਇਰ ਹੋਣ ਉਪਰੰਤ ਪੰਜਾਬ ਸਰਕਾਰ ਦੇ ਵੱਖ ਵੱਖ ਅਦਾਰਿਆ ਵਿੱਚ ਪੁਨਰਵਾਸ ਕਰਵਾਉਣਾ ਹੁੰਦਾ ਹੈ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅਦਾਰਾ ਪੈਸਕੋ ਰੱਜ ਕੇ ਸਾਬਕਾ ਫੌਜੀਆ ਦਾ ਸ਼ੋਸਣ ਕਰ ਰਹੀ ਹੈ ਅਤੇ ਪੰਜਾਬ ਦੀ ਮਾਨ ਸਰਕਾਰ ਮੂਕ ਦਰਸ਼ਕ ਬਣਕੇ ਦੇਖਣ ਤੋ ਸਿਵਾਏ ਕੁੱਝ ਨਹੀਂ ਕਰ ਰਹੀ ਸਿੱਧੂ ਨੇ ਦੱਸਿਆ ਕਿ ਪੈਸਕੋ ਬਿਜਲੀ ਬੋਰਡ ਅਤੇ ਜੇਲ ਵਿਭਾਗ ਤੋਂ ਪ੍ਰਤੀ ਸਕਿਊਰਟੀ ਗਾਰਡ ਪ੍ਰਤੀ ਮਹੀਨਾ 26 , 26 ਹਜਾਰ ਰੁਪਏ ਲੈ ਰਹੀ ਹੈ ਜਿੱਥੇ ਕੇ ਪੈਸਕੋ ਵੱਲੋ ਉਹਨਾ ਸਾਬਕਾ ਫੌਜੀਆਂ ਨੂੰ ਜਿੰਨਾ ਨੂੰ ਜੇਲ੍ਹਾਂ ਵਿੱਚ ਜਾ ਬਿਜਲੀ ਬੋਰਡ ਵਿੱਚ ਸਕਿਊਰਿਟੀ ਗਾਰਡ ਦੇ ਤੌਰ ਤੇ ਤਇਨਾਤ ਕੀਤਾ ਜਾਂਦਾ ਉਹਨਾ ਨੂੰ ਮਹਿਜ 12 ਹਜਾਰ ਰੁਪਏ ਪ੍ਰਤੀ ਮਹੀਨਾ ਸਣੇ ਪ੍ਰੋਵੀਡੇਟ ਫੰਡ ਦਿੱਤਾ ਜਾਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪੈਸਕੋ 14 , 14 ਹਜਾਰ ਪ੍ਰਤੀ ਸਾਬਕਾ ਫੌਜੀ ਪ੍ਰਤੀ ਮਹੀਨਾ ਐਡਮਨ ਖਰਚਿਆ ਦੇ ਨਾ ਤੇ ਆਪ ਹੀ ਹਜਮ ਕਰ ਜਾਂਦੀ ਹੈ ਜਾ ਫਿਰ ਇਹ ਪੈਸਾ ਸੂਬਾ ਸਰਕਾਰ ਕਿਸੇ ਹੋਰ ਪਾਸੇ ਇਸ ਕਰੋੜਾ ਰੁਪਏ ਨੂੰ ਖਰਚ ਕਰ ਦਿੰਦੀ ਹੈ ਸਿੱਧੂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਪੈਸਕੋ ਦੇ ਵਿੱਚ ਹੋ ਰਹੀ ਇਹੋ ਜਿਹੀ ਧਾਂਧਲੀ ਦੀ ਉੱਚ ਪੱਧਰੀ ਵਿਜੀਲੈਂਸ ਤੋ ਜਾਂਚ ਕਰਵਾਈ ਜਾਵੇ ਅਤੇ ਸਾਬਕਾ ਫੌਜੀਆਂ ਨੂੰ ਇਨਸਾਫ ਦਿੱਤਾ ਜਾਵੇ ਇਸ ਮੌਕੇ ਕੈਪਟਨ ਵਿਕਰਮ ਸਿੰਘ ਕੈਪਟਨ ਬਿੱਕਰ ਸਿੰਘ ਕੈਪਟਨ ਪ੍ਰੀਤਮ ਸਿੰਘ ਫਲਾਇੰਗ ਅਫ਼ਸਰ ਸ਼ਮਸੇਰ ਸਿੰਘ ਸੂਬੇਦਾਰ ਮੇਜਰ ਰਾਜ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸਾਬਕਾ ਸਰਪੰਚ, ਸੂਬੇਦਾਰ ਕਮਲਜੀਤ ਸਿੰਘ ਸ਼ਰਮਾ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਜਗਸੀਰ ਸਿੰਘ ਭੈਣੀ ਸੂਬੇਦਾਰ ਭੁੱਚਰ ਸਿੰਘ ਸੂਬੇਦਾਰ ਰਣਜੀਤ ਸਿੰਘ ਸੂਬੇਦਾਰ ਅਵਤਾਰ ਸਿੰਘ ਕੱਟੂ ਸੂਬੇਦਾਰ ਸਤਿਗੁਰ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉੱਗੋ ਹੌਲਦਾਰ ਪ੍ਰਿਤਪਾਲ ਸਿੰਘ ਹੌਲਦਾਰ ਨਹਿਰ ਸਿੰਘ ਸਰਪੰਚ,ਹੌਲਦਾਰ ਨਛੱਤਰ ਸਿੰਘ ਹੌਲਦਾਰ ਆਤਮਾ ਸਿੰਘ ਹੌਲਦਾਰ ਨਾਇਬ ਸਿੰਘ ਹੌਲਦਾਰ ਗੁਲਾਬ ਸਿੰਘ ਹੌਲਦਾਰ ਨਿਰਭੈ ਸਿੰਘ ਹੌਲਦਾਰ ਅਜਾਇਬ ਸਿੰਘ ਧੌਲਾ ਹੌਲਦਾਰ ਰੁਪਿੰਦਰ ਸਿੰਘ ਅਤੇ ਹੋਰ ਸਾਬਕਾ ਸੈਨਿਕ ਹਾਜਰ ਸਨ।

Post a Comment

0 Comments