ਮਨੂੰ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਜੀ.ਈ.ਈ. ਪ੍ਰੀਖਿਆ ਚੋ ਉਚ ਰੈਂਕ ਪ੍ਰਾਪਤ ਕਰਕੇ ਰਚਿਆ ਇਤਿਹਾਸ

 ਮਨੂੰ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਜੀ.ਈ.ਈ. ਪ੍ਰੀਖਿਆ ਚੋ ਉਚ ਰੈਂਕ ਪ੍ਰਾਪਤ ਕਰਕੇ ਰਚਿਆ ਇਤਿਹਾਸ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ.ਈ.ਈ. ਮੇਨ ਪ੍ਰੀਖਿਆ ਵਿੱਚੋਂ ਮਨੂੰ ਵਾਟਿਕਾ ਸਕੂਲ ਦੇ 8 ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਉਚੇਰਾ ਰੈਂਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ ਉਥੇ ਅੱਜ ਸਕੂਲ ਪਹੁੰਚਣ ਤੇ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਚੇਅਰਮੈਨ ਭਾਰਤ ਭੂਸ਼ਨ ਸਰਾਫ, ਮੈਨੇਜਿੰਗ ਡਾਇਰੈਕਟਰ ਮਨੂੰ ਗੁਪਤਾ ਨੇ ਦੱਸਿਆ ਕਿ ਸਕੂਲ ਵਿਦਿਆਰਥੀ ਲਗਾਤਾਰ ਖੇਡਾਂ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਮੱਲਾ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਤਰੁਣ ਗੋਇਲ 99.94 ਪ੍ਰਤੀਸ਼ਤ, ਜਸਪਾਲ ਸਿੰਘ 99.41 ਪ੍ਰਤੀਸ਼ਤ, ਸ਼ਿਵਮ ਸਿੰਗਲਾ 99.29 ਪ੍ਰਤੀਸ਼ਤ, ਪ੍ਰਥਮ ਮਿੰਗਲਾਨੀ 97.44 ਪ੍ਰਤੀਸ਼ਤ, ਸਾਰਥਕ ਬਾਂਸਲ 97.38 ਪ੍ਰਤੀਸ਼ਤ, ਕਸ਼ਿਸ਼ 96.51 ਪ੍ਰਤੀਸ਼ਤ, ਕਾਰਤਿਕ 96.51, ਹਰਪ੍ਰਤੀਕ ਸਿੰਘ 95.62 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸ ਤਰ੍ਹਾਂ ਤਰੁਣ ਗੋਇਲ ਅਤੇ ਜਸਪਾਲ ਸਿੰਘ ਨੇ ਪੰਜਾਬ ਵਿੱਚ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਹਜਾਰਾਂ ਵਿਦਿਆਰਥੀਆਂ ਨੇ ਡਾਕਟਰ, ਇੰਜਨੀਅਰ ਅਤੇ ਸਿਵਲ ਅਫਸਰ ਵਜੋਂ ਵੱਖ ਵੱਖ ਵਿਭਾਗਾਂ ਅੰਦਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਸਿੱਖਿਆ ਮਾਹਿਰਾਂ ਦੀ ਦੇਖ ਰੇਖ ਹੇਠ ਹਰ ਵਿਦਿਆਰਥੀ ਨੂੰ ਮੁਕਾਬਲੇ ਦੇ ਯੁੱਗ ਵਿੱਚ ਲੜ੍ਹਨ ਲਈ ਤਿਆਰ ਬਰ ਤਿਆਰ ਕੀਤਾ ਜਾਂਦਾ ਹੈ। ਸਕੂਲ ਦੇ ਡਾਇਰੈਕਟਰ ਐਸ.ਕੇ. ਚੋਧਰੀ ਨੇ ਕਿਹਾ ਕਿ ਇਸ ਵਾਰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਕਲਾਸਾਂ ਲਈ ਉੱਚ ਸਿੱਖਿਆ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਲਿਆ ਕੇ ਤਿਆਰ ਕੀਤੀ ਗਈ ਹੈ ਤਾਂ ਜੋ ਸਕੂਲ ਅੰਦਰ ਗਿਆਰਵੀਂ ਵਿੱਚ ਦਾਖਲਾ ਲੈਣ ਵਾਲੇ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਕੋਚਿੰਗ ਲੈਣ ਲਈ ਬਾਹਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਕੂਲ ਅੰਦਰ ਪਹਿਲਾ ਆਓ ਪਹਿਲਾ ਪਾਓ ਤਹਿਤ ਕਾਊਂਟਰ ਸਥਾਪਿਤ ਕਰ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀ ਇਨ੍ਹਾਂ ਤੋਂ ਵਧੇਰੇ ਜਾਣਕਾਰੀ ਹਾਸਲ ਕਰ ਸਕਣ। ਇਸ ਮੌਕੇ ਤੇ ਪ੍ਰਿੰਸੀਪਲ ਆਸ਼ਾ ਰਾਣੀ, ਪ੍ਰਿੰਸੀਪਲ ਸਤੀਸ਼ ਸਿੰਗਲਾ, ਖੇਡ ਵਿਭਾਗ ਦੇ ਮੁੱਖੀ ਅਮਨਦੀਪ ਸਿੰਘ ਸਿੱਧੂ, ਮੀਡੀਆ ਇੰਚਾਰਜ ਸ਼ਾਕਸ਼ੀ ਗਰਗ ਆਦਿ ਹਾਜਰ ਸਨ।

Post a Comment

0 Comments