ਸੰਸਥਾ ਵਲੋਂ ਰੇਲਵੇ ਰੋਡ ਦੀ ਸੜਕ ਠੀਕ ਕੀਤੀ ਗਈ।

 ਸੰਸਥਾ ਵਲੋਂ ਰੇਲਵੇ ਰੋਡ ਦੀ ਸੜਕ ਠੀਕ ਕੀਤੀ ਗਈ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
ਰੇਲਵੇ ਰੋਡ ਬੁਢਲਾਡਾ ਮਧੁਰ ਕੌਫ਼ੀ ਵਾਲਿਆਂ ਨੇੜੇ ਸੜਕ ਦਾ ਬਹੁਤ ਬੁਰਾ ਹਾਲ ਸੀ। ਰੁਜ਼ਾਨਾ ਹੀ ਦੁਰਘਟਨਾਵਾਂ ਹੁੰਦੀਆਂ ਸਨ। ਨੇੜਲੇ ਦੁਕਾਨਦਾਰਾਂ ਅਤੇ ਹੋਰ ਸ਼ਹਿਰੀਆਂ ਵਲੋਂ ਬੇਨਤੀ ਕਰਨ ਤੇ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜਿੱਥੇ ਅਨੇਕਾਂ ਹੋਰ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹੀ ਰਾਹਗੀਰਾਂ ਦੀ ਸਹੂਲਤ ਲਈ ਇਸ ਬਹੁਤ ਖ਼ਰਾਬ ਰਸਤੇ ਠੀਕ ਕੀਤਾ ਗਿਆ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਦਾ ਇੱਕ ਵੱਡਾ ਹਿੱਸਾ ਕਾਫੀ ਖਰਾਬ ਸੀ। ਮੁੱਖ ਰਸਤਾ ਹੋਣ ਕਾਰਨ ਇਲਾਕਾ ਨਿਵਾਸੀ ਬੜੇ ਔਖੇ ਹੁੰਦੇ ਸਨ। ਖ਼ਰਾਬ ਸੜਕ ਪੁੱਟ ਕੇ ਉੱਥੇ ਇੰਟਰਲਾਕ ਟਾਈਲਾਂ ਲਗਾਕੇ ਅਤੇ ਮਸਾਲਾ ਪਾ ਕੇ ਮਜ਼ਬੂਤ ਕੰਮ ਕੀਤਾ ਗਿਆ। ਟਾਈਲਾਂ ਦੀ ਸੇਵਾ ਸ਼੍ਰੀ ਕੁਲਦੀਪ ਸ਼ੀਮਾਰ ਜੀ ਵਲੋਂ ਅਤੇ ਚਾਹ ਆਦਿ ਸੇਵਾ ਅਗਰਵਾਲ ਸਵੀਟ ਦੇ ਭੂਸ਼ਨ ਜੀ ਵਲੋਂ ਕੀਤੀ ਗਈ। ਮਿਸਤਰੀ ਕਪੂਰ ਸਿੰਘ, ਮਿਸਤਰੀ ਮਿਠੂ ਸਿੰਘ, ਮਿਸਤਰੀ ਮੇਜ਼ਰ ਸਿੰਘ ਵਲੋਂ ਫ੍ਰੀ ਸੇਵਾ ਕੀਤੀ। ਬਾਕੀ ਸਾਰੀਆਂ ਸੇਵਾਵਾਂ ਸੰਸਥਾ ਮੈਂਬਰਾਂ ਵਲੋਂ ਕੀਤੀਆਂ ਗਈਆਂ। ਸੰਸਥਾ ਮੈਂਬਰ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ 8 ਮਾਰਚ ਦੇ ਵਿਆਹਾਂ ਤੋਂ ਬਾਅਦ ਉਹ ਸਾਰੇ ਰਸਤੇ ਠੀਕ ਕੀਤੇ ਜਾਣਗੇ, ਜੋ ਸਾਂਝੇ ਹਨ ਅਤੇ ਜਿੱਥੋਂ ਲੋਕ ਬੜੇ ਔਖੇ ਹੁੰਦੇ ਹਨ ਅਤੇ ਘੱਟ ਖ਼ਰਚ ਵਾਲੇ ਹਨ। ਮਿਹਨਤ ਕਰਨ ਲਈ ਮੈਂਬਰ ਤਤਪਰ ਰਹਿੰਦੇ ਹਨ। ਸੰਸਥਾ ਵਲੋਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਸੁਖਦਰਸ਼ਨ ਸਿੰਘ ਕੁਲਾਨਾ, ਚਰਨਜੀਤ ਸਿੰਘ ਝਲਬੂਟੀ, ਗੁਰਤੇਜ ਸਿੰਘ ਕੈਂਥ, ਨੱਥਾ ਸਿੰਘ, ਬਿਟੂ ਬੱਤਰਾ, ਸੁਰਜੀਤ ਸਿੰਘ ਟੀਟਾ,ਹਰਭਜਨ ਸਿੰਘ ਜਵੈਲਰਜ਼, ਗੁਰਚਰਨ ਸਿੰਘ ਮਲਹੋਤਰਾ,ਪੂਰਨ ਸਿੰਘ ਕਵੀਸ਼ਰ, ਮਾਸਟਰ ਬਲਬੀਰ ਸਿੰਘ, ਇੰਦਰਜੀਤ ਸਿੰਘ,ਜੀਤ ਸਿੰਘ,ਗੇਜਾ ਰਾਮ,ਕਾਕਾ ਟੇਲਰ, ਗੁਪਾਲ ਸਿੰਘ ਅਤੇ ਨੇੜਲੇ ਦੁਕਾਨਦਾਰ ਮੌਜੂਦ ਸਨ।

Post a Comment

0 Comments