*ਸੁਪਰੀਮ ਕੋਰਟ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਸਪਤ ਸਿੰਧੂ ਲਿਟ ਫੈਸਟ ਵਿੱਚ ਸਾਹਿਤਕਾਰਾਂ ਦੀ ਕੀਤੀ ਅਗਵਾਈ*

ਸੁਪਰੀਮ ਕੋਰਟ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਸਪਤ ਸਿੰਧੂ ਲਿਟ ਫੈਸਟ ਵਿੱਚ ਸਾਹਿਤਕਾਰਾਂ ਦੀ ਕੀਤੀ ਅਗਵਾਈ


ਬਰਨਾਲਾ/17 ਫਰਵਰੀ /- ਕਰਨਪ੍ਰੀਤ ਕਰਨ/-
ਯੁਗਾਂ-ਯੁਗਾਂਤਰਾਂ ਤੋਂ ਨਿਰੰਤਰ ਵਹਿ ਰਹੀ ਪੁਰਾਤਨ ਸਭਿਅਤਾ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕਰਨ ਦੇ ਯਤਨ ਨਾਲ 'ਸਪਤ ਸਿੰਧੂ ਲਿਟ ਫੈਸਟ (ਲਿਟਰੇਚਰ ਫੈਸਟੀਵਲ)' ਦਾ ਅਜ ਆਗਾਜ਼ । ਨਿਵੇਦਿਤਾ ਟਰੱਸਟ ਦੇ ਸਪਤ ਸਿੰਧੂ ਫੋਰਮ ਵੱਲੋਂ ਕਰਵਾਏ ਗਏ ਲਿਟ ਫੈਸਟ ਦੇ ਪਹਿਲੇ ਸੈਸ਼ਨ ਵਿੱਚ ਮੁੱਖ ਮਹਿਮਾਨ ਸੁਪਰੀਮ ਕੋਰਟ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਵਿਸ਼ੇਸ਼ ਮਹਿਮਾਨ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਪਦਮਸ਼੍ਰੀ ਰਜਿੰਦਰ ਗੁਪਤਾ ਵਜੋਂ ਸ਼ਾਮਲ ਹੋਏ ।

ਅਜ ਹੋਏ ਸੈਸ਼ਨ ਦੀ ਪ੍ਰਧਾਨਗੀ ਡਾ: ਨਿਰਮਲਜੀਤ ਸਿੰਘ ਕਲਸੀ ਆਈ.ਐਸ ਸੇਵਾਮੁਕਤ, ਅਤੇ ਸਪੀਕਰ ਅਤੇ ਥਿੰਕ ਟੈਂਕ ਸ਼ੌਰਿਆ ਡੋਵਾਲ, ਫਾਊਂਡਰ ਇੰਡੀਆ ਫਾਊਂਡੇਸ਼ਨ ਔਨਲਾਈਨ ਸ਼ਾਮਲ ਹੋਏ ਅਤੇ ਸਰਵੇਸ਼ ਕੌਸ਼ਲ ਆਈ.ਐਸ ਸੇਵਾਮੁਕਤ ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਵੀ ਸੰਬੋਧਨ ਕੀਤਾ। 27, 28 ਅਤੇ 29 ਫਰਵਰੀ ਨੂੰ ਦੂਜੇ ਭਾਗ ਵਿਚ  ਭਾਰਤ ਦੇ ਉਪ ਰਾਸ਼ਟਰਪਤੀ ਅਤੇ ਕਲਾਕਾਰ ਰਾਜ ਬੱਬਰ, ਜਸਪਿੰਦਰ ਨਰੂਲਾ ਜਸਬੀਰ ਜੱਸੀ ਦੀ ਹਾਜ਼ਰੀ ਵਿੱਚ ਸੰਪੂਰਨ ਕੀਤਾ ਜਾਵੇਗਾ।

ਪਹਿਲੇ ਸੈਸ਼ਨ ਵਿੱਚ ਜਸਟਿਸ ਗੋਇਲ ਨੇ ਅੱਜ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜ ਕੇ ਅਤੇ ਰਾਮਾਇਣ ਅਤੇ ਮਹਾਂਭਾਰਤ ਦੇ ਪਾਤਰਾਂ ਦੇ ਆਦਰਸ਼ਾਂ ਨੂੰ ਅਪਣਾ ਕੇ ਹੀ ਵਿਸ਼ਵ ਗੁਰੂ ਬਣਨ ਵੱਲ ਵਧ ਸਕਦੇ ਹਨ।

ਦੂਜੇ ਸੈਸ਼ਨ ਵਿੱਚ ਸੰਤੋਸ਼ ਤਨੇਜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ; ਜਸਟਿਸ ਕੇ ਸੀ ਪੁਰੀ ਵਿਸ਼ੇਸ਼ ਮਹਿਮਾਨ ਸਨ ਅਤੇ ਲੈਫਟੀਨੈਂਟ ਜਨਰਲ ਕੇ.ਜੇ ਸਿੰਘ, ਸਪੀਕਰ ਅਤੇ ਥਿੰਕ ਟੈਂਕ; ਧਰਮਪਾਲ ਆਈ.ਐਸ ਸੇਵਾਮੁਕਤ ਅਤੇ ਡਾ: ਰੇਣੂ ਠਾਕੁਰ, ਇਤਿਹਾਸਕਾਰ।

ਜਨਰਲ ਕੇ.ਜੇ.ਸਿੰਘ ਨੇ ਭਾਰਤ ਦੇ ਸੁਨਹਿਰੀ ਯੁੱਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੇਦਾਂ ਦੀ ਰਚਨਾ ਪੰਜਾਬ ਵਿੱਚ ਹੀ ਹੋਈ, ਗੁਰੂ ਨਾਨਕ ਦੇਵ ਜੀ ਦੇ ਉਦਾਸੀ, ਮੱਕਾ ਮਦੀਨਾ ਭਰਿਮਾਨ ਦਾ ਜ਼ਿਕਰ ਕੀਤਾ ਅਤੇ ਭਾਰਤ ਦੇ ਸੱਭਿਆਚਾਰ, ਅਧਿਐਨ ਅਤੇ ਵਿਰਸੇ ਰਾਹੀਂ ਵਿਸ਼ਵ ਗੁਰੂ ਬਣਨ ਦੀ ਗੱਲ ਕੀਤੀ।

ਤੀਸਰੇ ਸੈਸ਼ਨ ਵਿੱਚ ਮੁੱਖ ਮਹਿਮਾਨ ਪੀ.ਸੀ.ਡੋਗਰਾ ਆਈ.ਪੀ.ਐਸ.(ਸੇਵਾਮੁਕਤ), ਡਾ: ਮਨਮੋਹਨ ਸਿੰਘ ਆਈ.ਪੀ.ਐਸ.(ਸੇਵਾਮੁਕਤ), ਅਸ਼ਵਨੀ ਸੇਕਰੀ ਅਤੇ ਡਾ.ਅਮਰਜੀਤ ਗਰੇਵਾਲ ਵਾਕਤ ਅਤੇ ਥਿੰਕ ਟੈਂਕ, ਡਾ: ਮੋਹਨ ਤਿਆਗੀ, ਡਾ: ਹਰਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ ਦੀ ਵਿਸ਼ੇਸ਼ ਹਾਜ਼ਰੀ ਸੀ।

ਸਪਤ ਸਿੰਧੂ ਲਿਟ ਫੈਸਟ ਦੇ ਪ੍ਰਬੰਧਕਾਂ ਨਿਵੇਦਿਤਾ ਟਰੱਸਟ ਦੇ ਸਪਤ ਸਿੰਧੂ ਫੋਰਮ ਨੇ ਕਿਹਾ ਕਿ ਵੇਦਾਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਵਿਸ਼ਵ ਦੀ ਪਹਿਲੀ ਪੁਸਤਕ, ਪਹਿਲਾ ਵਿਆਕਰਣ, ਪਹਿਲਾ ਸ਼ਹਿਰ, ਪਹਿਲੀ ਯੂਨੀਵਰਸਿਟੀ, ਵਿਗਿਆਨ-ਦਵਾਈ-ਕਲਾ-ਅਧਿਆਤਮ-ਆਰਕੀਟੈਕਚਰ-ਸਿੱਖਿਆ- ਨਿਆਂ ਪ੍ਰਣਾਲੀ ਅਤੇ ਜਮਹੂਰੀਅਤ ਨੂੰ ਨੌਜਵਾਨ ਪੀੜ੍ਹੀ ਤੱਕ ਲੈ ਕੇ ਜਾਣ ਦੇ ਯਤਨ ਕੀਤੇ। ਸਪਤਸਿੰਧੂ ਲਿਟ ਫੈਸਟ ਵਿੱਚ ਨੌਜਵਾਨਾਂ ਨੂੰ ਅੱਜ ਦੇ ਦੌਰ ਵਿੱਚ ਸਿੰਧੂ ਘਾਟੀ ਦੀ ਸਭਿਅਤਾ ਦੇ ਤੇਜ਼ੀ ਨਾਲ ਬਦਲ ਰਹੇ ਪਰਿਪੇਖ ਵਿੱਚ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਪੁਰਖਿਆਂ ਦੇ ਗਿਆਨ, ਕੁਦਰਤ ਅਤੇ ਸੱਭਿਆਚਾਰ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ।

ਇਸ ਮੌਕੇ ਨਿਵੇਦਿਤਾ ਟਰੱਸਟ ਦੀ ਤਰਫੋਂ ਮੀਨਾਕਸ਼ੀ ਅਗਨੀਹੋਤਰੀ, ਡਾ: ਹਰੀਸ਼ ਕਲਿਆਣੀ ਸਿੰਘ, ਮੋਨਿਕਾ ਜਿੰਦਲ, ਅੰਜੂ ਬਾਲਾ ਕੁੰਵਰ ਜਗਮੋਹਨ, ਡਾ: ਵਿਮਲ ਅੰਜੁਮ, ਸ਼ਿਵਾਨੀ ਸਿੰਘ, ਡਾ: ਨਵਨੀਤ ਕੌਰ, ਡਾ: ਲਿਪਿਕਾ ਆਦਿ ਹਾਜ਼ਰ ਸਨ |

Post a Comment

0 Comments