ਪੰਜਾਬੀ ਯੂਨੀਵਰਸਿਟੀ ਦੇ ਡਿਸਟੈਂਸ ਅਤੇ ਆਨਲਾਈਨ ਸਿੱਖਿਆ ਕੇਂਦਰ ਵੱਲੋਂ ਵਿਸ਼ੇਸ਼ ਲੈਕਚਰ।

 ਪੰਜਾਬੀ ਯੂਨੀਵਰਸਿਟੀ ਦੇ ਡਿਸਟੈਂਸ ਅਤੇ ਆਨਲਾਈਨ ਸਿੱਖਿਆ ਕੇਂਦਰ ਵੱਲੋਂ ਵਿਸ਼ੇਸ਼ ਲੈਕਚਰ।        


ਬਰਨਾਲਾ,23,ਫਰਵਰੀ /ਕਰਨਪ੍ਰੀਤ ਕਰਨ /
ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ "ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ"ਵੱਲੋਂ ਵਿਦਿਆਰਥੀਆਂ ਨੂੰ  ਦੂੂਰ ਵਰਤੀ ਸਿੱਖਿਆ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ । ਇਸ  ਵਿੱਚ ਡਾ.ਪਰਮਜੀਤ ਕੌਰ ਅਤੇ ਡਾ. ਚੰਚਲ  ਨੇ ਮੁੱਖ ਬੁਲਾਰੇ ਦੇ ਤੌਰ ਤੇ ਸੰਬੋਧਨ  ਕੀਤਾ । ਇਹਨਾਂ ਤੋਂ ਇਲਾਵਾ ਸ੍ਰੀ ਵਿਜੇ ਯਾਦਵ ਜੀ ਵੀ ਸ਼ਾਮਿਲ ਹੋਏ। ਡਾ. ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੇਂਡੂ ਖੇਤਰ ਦੇ ਵਿਦਿਆਰਥੀਆਂ ਅਤੇ ਹੋਰ ਲੋੜਵੰਦ ਜਰੂਰਤਮੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਸਦਾ ਹੀ ਤਿਆਰ ਹੈ ।ਇਸੇ ਉਦੇਸ਼ ਲਈ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਸਥਾਪਿਤ ਹੋਇਆ ਹੈ।ਇਸਦੇ ਨਾਲ ਹੀ ਉਹਨਾਂ ਵੱਖ-ਵੱਖ ਕੋਰਸਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸਦਾ ਲਾਭ ਉਠਾਕੇ ਵਿਦਿਆਰਥੀ ਆਪਣੀਆਂ ਜਿੰਮੇਵਾਰੀਆਂ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਦੇ ਹਨ। ਵਿਦਿਆਰਥੀਆਂ ਨੂੰ ਵਜ਼ੀਫੇ ਦੀ ਸਹੂਲਤ ਵੀ ਹੈ । ਪ੍ਰਿੰਸੀਪਲ ਡਾ. ਹਰਕੰਵਲਜੀਤ ਸਿੰਘ ਜੀ ਨੇ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਉਠਾਉਣ ਲਈ ਪ੍ਰੇਰਿਆ । ਉਪਰੰਤ ਵਿਦਿਆਰਥੀਆਂ ਨੂੰ ਪੈਂਫਲਿਟ ਵੀ ਵੰਡੇ ਗਏ। ਇਸ ਮੌਕੇ ਡਾ. ਗਗਨਦੀਪ ਕੌਰ ,ਡਾ. ਵਿਭਾ ਅਗਰਵਾਲ, ਡਾ.ਹਰਪ੍ਰੀਤ ਰੂਬੀ ,ਡਾ.ਸੁਖਰਾਜ ਸਿੰਘ, ਅਸਿ. ਪੋ੍.ਲਵਪੀ੍ਤ ਸਿੰਘ, ਡਾ. ਜਸਵਿੰਦਰ ਕੌਰ,  ਡਾ. ਹਰਵਿੰਦਰ ਸਿੰਘ ,ਅਸਿ.ਪੋ੍.ਗੁਰਮੇਲ ਸਿੰਘ ,ਅਸਿ.ਪ੍ਰੋ.ਵਿਪਨ ,ਅਸਿ.ਪੋ੍.ਪੂਸ਼ਾ, ਅਸਿ. ਪੋ੍. ਪ੍ਰੀਆ ,ਅਸਿ.ਪੋ੍.ਸ਼ਿਵਾਨੀ, ਅਸਿ. ਪੋ੍. ਗੁਰਜੀਤ ,ਡਾ.ਰਿਪੂਜੀਤ ,ਅਸਿ.ਪੋ੍.ਪੂਨਮ ,ਅਸਿ.ਪੋ੍.ਟੀਨਾ ਆਦਿ ਸਟਾਫ ਹਾਜ਼ਰ ਰਿਹਾ। ਵਿਦਿਆਰਥੀਆਂ ਨੇ ਬਹੁ- ਗਿਣਤੀ ਵਿੱਚ ਇਸ ਲੈਕਚਰ ਵਿੱਚ ਭਾਗ ਲਿਆ। ਅੰਤ ਵਿੱਚ ਡਾ.ਗਗਨਦੀਪ ਕੌਰ ਨੇ ਯੂਨੀਵਰਸਿਟੀ ਤੋਂ ਪਹੁੰਚੀ ਇਸ ਟੀਮ ,ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Post a Comment

0 Comments