ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ‌ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ 


ਅਮਰਗੜ੍ਹ 9 ਜਨਵਰੀ ਗੁਰਬਾਜ ਸਿੰਘ ਬੈਨੀਪਾਲ   
 ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਭੂਮਸੀ (ਮਾਲੇਰਕੋਟਲਾ) ਦੀ ਮੁੱਖ ਅਧਿਆਪਕਾ ਨਿੱਖਤ ਇਕਬਾਲ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਾਇਆ ਗਿਆ। ਇਸ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਪ੍ਰੋਫੈਸ਼ਰ ਸ. ਬਿੰਦਰ ਸਿੰਘ ਭੂਮਸੀ ਜੀ ਦੇ ਸਹਿਯੋਗ ਸਦਕਾ ਕੰਪਿਊਟਰ ਲੈਬ ਵਿੱਚ ਲਿਜਾ ਕੇ ਕੰਪਿਊਟਰ ਲੈਬ ਦੀ ਵਰਤੋ, ਕੋਰਸਾਂ ਅਤੇ ਕੋਡਿੰਗ ਸਬੰਧੀ  ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਗਿਆਨ ਵਿੱਚ ਵਾਧਾ ਕੀਤਾ ਗਿਆ, ਇਸ ਲਾਇਬ੍ਰੇਰੀ ਵਿੱਚ ਮੂਟ ਕੋਰਟ ਵਿੱਚ ਬਹੁਤ ਵਧੀਆਂ ਤਰੀਕੇ ਨਾਲ ਕਾਨੂੰਨੀ ਕੋਰਸਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕਾਂ ਨਿੱਖਤ ਇਕਬਾਲ ਜੀ, ਸ੍ਰੀਮਤੀ ਰਾਜਦੀਪ ਕੌਰ, ਸ੍ਰੀਮਤੀ ਦਲਜੀਤ ਕੌਰ, ਸ੍ਰੀਮਤੀ ਰਜਨੀ ਗੁਪਤਾ, ਨਿਰਭੈ ਸਿੰਘ, ਸੰਦੀਪ ਸਿੰਘ, ਅਜੈ ਕੁਮਾਰ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ।ਇਸ ਉਪਰੰਤ ਮੁੱਖ ਅਧਿਆਪਕਾ ਜੀ ਵੱਲੋਂ ਪ੍ਰੋਫੈਸ਼ਰ ਸ. ਬਿੰਦਰ ਸਿੰਘ ਭੂਮਸੀ ਜੀ ਦੇ ਵਿਸੇਸ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਟੂਰ ਦੀ ਵਾਪਸੀ ਤੇ ਵਿਦਿਆਰਥੀਆਂ ਨੂੰ ਛੱਤਬੀੜ ਵਿਖੇ ਵੀ ਲਿਜਾਇਆ ਗਿਆ।

Post a Comment

0 Comments