ਪੰਜਾਬ ਸਰਕਾਰ ਵਲੋਂ ਰਜਿਸਟਰੀਆਂ ਤੇ (ਐੱਨ.ਓ.ਸੀ )ਵਾਲੀ ਸ਼ਰਤ ਖਤਮ ਕਿਤੇ ਚੋਣ ਸਟੰਟ ਨਾ ਹੋਵੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਤਾਂ ਜੋ ਪੰਜਾਬ ਵਾਸੀਆਂ ਨੂੰ ਰਾਹਤ ਮਿਲ ਸਕੇ-ਰਾਕੇਸ਼ ਕੁਮਾਰ 


ਬਰਨਾਲਾ 6,ਫਰਵਰੀ / ਕਰਨਪ੍ਰੀਤ ਕਰਨ /
ਪੰਜਾਬ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਤੋਂ ਸਹਿਰੀ ਪ੍ਰਾਪਰਟੀ ਦੀ ਕੀਤੀ ਮਾੜੀ ਦੁਰਦਸ਼ਾ ਤੇ ਮਲ੍ਹਮ ਲਾਉਣ ਲਈ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਲੋਂ ਟਵੀਟ ਕਰਦਿਆਂ ਜੋ ਪੰਜਾਬ ਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ (ਐੱਨ.ਓ.ਸੀ )ਵਾਲੀ ਸ਼ਰਤ ਖਤਮ ਕਰਨ ਦੀ ਗੱਲ ਆਖੀ ਹੈ ਅਤੇ ਕਹਿਣਾ ਕਿ ਇਸਦੀ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ ਤਹਿਤ ਕਿਤੇ ਇਹ ਅਗਾਮੀ ਹੋਣ ਜਾ ਰਹੀਆਂ ਲੋਕ ਸਭਾ ਚੋਣ ਸਟੰਟ ਨਾ ਹੋਵੇ ਜੇ ਕਿਹਾ ਤਾਂ ਮੁੱਖਮੰਤਰੀ ਤੁਰੰਤ ਇਸਦਾ ਨੋਟੀਫਿਕੇਸ਼ਨ ਕਰਕੇ ਜਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਕਰਨ ਤਾਂ ਜੋ ਪੰਜਾਬ ਦੇ ਆਮ ਖਰੀਦਦਾਰਾਂ ਵਿਕਰੇਤਾਂ ਨੂੰ ਰਾਹਤ ਮਿਲ ਸਕੇ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਪ੍ਰਾਪਰਟੀ ਐਸੋਸੀਏਸਨ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕੀਤਾ ! ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਬਿਆਨ ਆਏ ਹਨ ਪਰੰਤੂ ਹਰ ਵਾਰ ਆਮ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ !

       ਉਹਨਾਂ ਅੱਗੇ ਕਿਹਾ ਕਿ ਆਮ ਲੋਕ ਵਿਸਵੇ ,2 ਵਿਸਵਿਆਂ ਦੇ ਘਰ ਬਣਾਉਣ ਵਾਲੇ   ਰਜਿਸਟਰੀਆਂ ਕਰਵਾਉਣ ਲਈ ਐੱਨ.ਓ.ਸੀ ਲੈਣ ਵਾਸਤੇ ਨਗਰ ਕੌਂਸਲਾਂ ਦੇ ਧੱਕੇ ਖਾ ਰਹੇ ਹਨ ਨੂੰ ਹੋਰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਦੇ ਪੰਜਾਬ ਸਰਕਾਰ ਦੀ ਵੈੱਬ ਸਾਈਟ ਨਾ ਚੱਲਣ ਕਾਰਨ ਦਫਤਰਾਂ ਚੋਣ ਖਾਲੀ ਮੁੜਨਾ ਪਿਆ !ਜੇਕਰ ਸੱਚਮੁੱਚ ਐੱਨ.ਓ.ਸੀ ਵਾਲੀ ਸ਼ਰਤ ਹਟਦੀ ਹੈ ਤਾਂ ਪੰਜਾਬ ਦੇ ਦਰਮਿਆਨੇ ਖ੍ਰੀਦਾਰਾਂ ਅਤੇ ਵੇਚਣ ਵਾਲੇ ਵਾਲਿਆਂ ਨੂੰ ਰਾਹਤ ਮਿਲਣ ਦੀ ਸ਼ੰਭਾਵਣਾ ਹੈ ! ਇਸ ਮੌਕੇ ਬਰਨਾਲਾ ਪ੍ਰਾਪਰਟੀ ਯੂਨੀਅਨ ਵਲੋਂ ਪਰਮਜੀਤ ਪੰਮਾ,ਰਾਜੀਵ ਸਿੰਗਲਾ ਰਾਜੂ ,ਠੇਕੇਦਾਰ ਗੁਰਜੀਤ ਸ਼ੈਂਟੀ ,ਮੰਗਲ ਸੇਨ ,ਮੰਗਲਾਪੁਰੀ ,ਸ਼ੈਂਕੀ ਅਰੋੜਾ ਸਮੇਤ ਹੋਰ ਵੀ ਕਈ ਮੇਮ੍ਬਰ ਹਾਜਿਰ ਸਨ !

Post a Comment

0 Comments