ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਦੀ ਹੋਈ ਮਹੀਨਾਵਾਰ ਮੀਟਿੰਗ

 ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਦੀ ਹੋਈ ਮਹੀਨਾਵਾਰ ਮੀਟਿੰਗ


ਮੋਗਾ : 10 ਫਰਵਰੀ [ਕੈਪਟਨ ਸੁਭਾਸ਼ ਚੰਦਰ ਸ਼ਰਮਾ] 
ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਸੂਬੇਦਾਰ ਹਰਦੀਪ ਸਿੰਘ ਗਿੱਲ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਸਥਾਨਕ ਗੁਰੁਦਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ। ਡਿਫੈਂਸ ਪੈਨਸ਼ਨਰਾਂ ਦੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇਸ਼ ਦੀ ਰੱਖਿਆ ਸੇਵਾਵਾਂ ਉਪਰ ਨਿਰਭਰ ਹੈ। ਪਰ ਰੱਖਿਆ ਸੇਵਾਵਾਂ ਨਿਭਾ ਰਹੇ ਸੈਨਿਕਾਂ ਦੀਆਂ ਯੋਗਤਾਵਾਂ  ਸੰਬੰਧੀ ਬਦਲਾਅ ਦੇਸ਼ ਦੇ ਹਿੱਤ ਵਿੱਚ ਨਹੀਂ ਹਨ।ਇੱਕ ਰੈਂਕ ਇੱਕ ਪੈਨਸ਼ਨ ਅਤੇ ਐਮ ਐਸ ਪੀ ਦੇ  ਕੋਰਟ ਕੇਸ  ਦੀ ਤਰੀਖ 05 ਮਾਰਚ ਹੋ ਗਈ ਹੈ। ਇੱਕ ਡਿਫੈਂਸ ਪੈਨਸ਼ਨਰ ਦੀ ਫੈਮਲੀ ਪੈਨਸ਼ਨ 2014 ਤੋਂ ਬੰਦ ਸੀ ਪਰ ਯੂਨੀਅਨ ਦੇ ਯਤਨਾਂ ਸਦਕਾ ਸ਼ੂਰੁ ਕਰਵਾਈ ਹੈ।  ਬਲਵਿੰਦਰ ਸਿੰਘ ਭਲੂਰ ਨੇ ਅਪਣੇ ਸੰਬੋਧਨ ਵਿੱਚ ਸਮਾਜਿਕ ਮੁੱਦਿਆਂ ਤੇ ਚਾਣਨ ਪਾਇਆ। ਮੀਟਿੰਗ ਵਿੱਚ ਕਰਨੈਲ ਸਿੰਘ,ਹਰਦਿਆਲ ਸਿੰਘ,ਸੁਖਮੰਦਰ ਸਿੰਘ,ਸੁਰਿੰਦਰ ਜੈਦਕਾ,ਜਸਵੰਤ ਸਿੰਘ ਜੌੜਾ,ਜਗਰੂਪ ਸਿੰਘ,ਹਾਕਮ ਸਿੰਘ,ਅਮਰਜੀਤ ਸਿੰਘ  ਗਰੇਵਾਲ,ਸੇਵਾ ਸਿੰਘ,ਬਲਵਿੰਦਰ ਸਿੰਘ,ਗੁਰਦਰਸ਼ਨ ਸਿੰਘ,ਗੁਰਦੀਪ ਸਿੰਘ,ਸਰਦੂਲ ਸਿੰਘ,ਤੇਜਾ ਸਿੰਘ,ਬਸੰਤ ਸਿੰਘ,ਦਰਸ਼ਨ ਸਿੰਘ ਤੋਂ ਇਲਾਵਾ ਸਾਬਕਾ ਸੈਨਿਕ ਹਾਜ਼ਰ ਸਨ। ਪ੍ਰਧਾਨ ਨੇ ਮੀਟਿੰਗ ਵਿੱਚ ਹਾਜ਼ਰੀਨ ਦਾ ਧੰਨਵਾਦ ਕੀਤਾ।

Post a Comment

0 Comments