ਚੋਣਾਂ ਦਾ ਲਾਹਾ ਲੈਣ ਵਾਸਤੇ ਭਗਵੰਤ ਮਾਨ ਆਟਾ ਸਕੀਮ ਦੇ ਨਾ ਤੇ ਡੀਪੂ ਹੋਲਡਰਾ ਨਾਲ ਕਰ ਰਹੀ ਹੈ ਧੱਕਾ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ - ਕੈਪਟਨ ਸਿੱਧੂ

 ਚੋਣਾਂ ਦਾ ਲਾਹਾ ਲੈਣ ਵਾਸਤੇ ਭਗਵੰਤ ਮਾਨ ਆਟਾ ਸਕੀਮ ਦੇ ਨਾ ਤੇ ਡੀਪੂ ਹੋਲਡਰਾ ਨਾਲ ਕਰ ਰਹੀ ਹੈ ਧੱਕਾ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ - ਕੈਪਟਨ ਸਿੱਧੂ


ਬਰਨਾਲਾ 22 ਫਰਵਰੀ/ ਕਰਨਪ੍ਰੀਤ ਕਰਨ /
- ਮਾਨ ਸਰਕਾਰ ਦੀ ਡੀਪੂ ਹੋਲਡਰਾ ਨਾਲ ਧੱਕੇਸ਼ਾਹੀ ਖਿਲਾਫ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਦਾ ਇਕ ਵਫਦ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੈਡਰੇਸ਼ਨ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਜੀ ਐਸ ਸਿੱਧੂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੂੰ ਰਾਜ ਭਵਨ ਵਿੱਖੇ ਮਿਲ ਕੇ ਮੰਗ ਪੱਤਰ ਦਿੱਤਾ ਉਹਨਾਂ ਨੂੰ ਗਰੀਬਾਂ ਨੂੰ ਰਾਸ਼ਨ ਵੰਡਣ ਵਾਲੇ  ਸੱਭ ਤੋਂ ਸਸਤੇ ਨੈੱਟਵਰਕ ਰਾਸ਼ਨ ਡੀਪੂਆ ਨੂੰ ਖਤਮ ਕਰਨ ਦੀ ਪੰਜਾਬ ਸਰਕਾਰ ਦੀ ਕੋਝੀ ਚਾਲ ਤੋਂ ਰਾਜਪਾਲ ਨੂੰ ਅਵਗਿਤ ਕਰਵਾਇਆ ਸਿੱਧੂ ਨੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਨੇ NFSA ਰਾਹੀਂ ਆ ਰਹੀ ਕੇਦਰ ਸਰਕਾਰ ਦੀ ਭੇਜੀ ਗਰੀਬਾਂ ਦੀ ਕਣਕ ਵੱਡੇ ਘਰਾਣਿਆ ਨੂੰ ਲਾਭ ਦੇਣ ਲਈ ਅਤੇ ਆਉਣ ਵਾਲੀਆ ਲੋਕ ਸਭਾ ਦੀਆਂ ਚੋਣਾਂ ਦੇ ਮੰਦੇਨਜਰ ਗਰੀਬ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਤੇ ਲਾਹਾ ਲੈਣ ਲਈ ਕੇਦਰ ਦੀ ਕਣਕ ਨੂੰ ਆਟਾ ਵਿੱਚ ਬਦਲ ਕੇ ਬੋਰੀਆਂ ਤੇ ਆਪਣੀਆਂ ਫੋਟੋ ਲਗਾ ਕੇ ਅਤੇ ਡੀਪੂ ਹੋਲਡਰਾ ਨੂੰ ਖਤਮ ਕਰਨ ਦੀ ਵੱਡੀ ਕੋਝੀ ਹਰਕਤ  ਸਿੱਧੂ ਨੇ ਮਾਣਯੋਗ ਗਵਰਨਰ ਸਾਹਿਬ ਡੇ ਧਿਆਨ ਹਿਤ ਲਿਆਦਾ ਕੇ ਜੇਕਰ ਪੰਜਾਬ ਸਰਕਾਰ ਮੋਦੀ ਸਰਕਾਰ ਵੱਲੋ ਭੇਜੀ ਗਰੀਬਾਂ ਨੂੰ ਸਹੀ ਅਰਥਾਂ ਵਿੱਚ ਵੰਡਣ ਲਈ ਸੁਹਿਰਦ ਹੁੰਦੀ ਤਾਂ 6 ਫਰਵਰੀ ਨੂੰ ਆਟਾ ਸਕੀਮ ਦੇ ਨਾਲ ਨਾਲ ਸਾਰੇ ਡੀਪੂਆ ਤੇ ਭੀ ਕਣਕ ਭੇਜਦੀ ਅਤੇ ਡੀਪੂ ਹੋਲਡਰਾ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਖੋਹ ਕੇ ਮਾਰਕਫੈੱਡ ਨੂੰ ਨਾ ਦੇਂਦੀ  ਸਰਕਾਰ ਵੋਟਾਂ ਦਾ ਲਾਹਾ ਲੈਣ ਲਈ ਪੰਜਾਬ ਦੇ ਲੋਕਾਂ ਦੇ ਖਜਾਨੇ ਤੇ 670 ਕਰੋੜ ਦਾ ਬੋਝ ਨਾ ਪਾਉਂਦੀ ਸਿੱਧੂ ਨੇ ਮਾਣਯੋਗ ਰਾਜਪਾਲ ਨੂੰ ਇਹ ਭੀ ਦੱਸਿਆ ਕਿ ਆਟਾ ਕੁਦਰਤੀ ਤੌਰ ਤੇ 15 ਦਿਨਾਂ ਵਿੱਚ ਖਰਾਬ ਹੋ ਜਾਂਦਾ ਹੈ ਜਿੱਥੇ ਕੇ ਕਣਕ ਨੂੰ ਸਾਲਾਂ ਤੱਕ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ ਜਿਸ ਨੂੰ ਗਰੀਬ ਲੋਕ ਸਮਝਦੇ ਨਹੀਂ ਕਿ ਪੰਜਾਬ ਸਰਕਾਰ ਸਿਰਫ ਵੋਟਾਂ ਲਈ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਅਤੇ ਕਿਵੇਂ ਮਾਨ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਡੀਕ ਅਤੇ ਪ੍ਰਵਾਹ ਕਰੇ ਬਿਨਾ ਆਟਾ ਸਕੀਮ ਚਾਲੂ ਕਰ ਦਿਤੀ ਮਾਣਯੋਗ ਰਾਜਪਾਲ ਨੇ ਬਹੁਤ ਹੀ ਧਿਆਨ ਨਾਲ ਵਫਦ ਵੱਲੋ ਉਠਾਏ ਹਰ ਇਕ ਨੁਕਤੇ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਵਾਇਆ ਕਿ ਉਹ ਜਲਦ ਹੀ ਇਸ ਬਾਬਤ ਕੋਈ ਕਾਰਵਾਈ ਕਰਨਗੇ ਇਸ ਵਫਦ ਵਿੱਚ ਸੂਬੇ ਦੇ ਸਰਪ੍ਰਸਤ ਬਰਮ ਦਾਸ ਫੈਡਰੇਸ਼ਨ ਦੇ ਕੌਮੀ ਸੈਕਟਰੀ ਕਰਮਜੀਤ ਸਿੰਘ ਅੜੈਚਾ ਜਿਲਾ ਮਾਨਸਾ ਦੇ ਪ੍ਰਧਾਨ ਅਜਾਇਬ ਸਿੰਘ ਮਾਨ ਜਿਲਾ ਸੰਗਰੂਰ ਦੇ ਪ੍ਰਧਾਨ ਬਲਕਾਰ ਸਿੰਘ ਲਹਿਰਾਗਾਗਾ  ਸਤਪਾਲ ਸਿੰਘ ਕਰਨੈਲ ਸਿੰਘ ਅਤੇ ਨਰਾਇਣ ਸਿੰਘ ਸ਼ਾਮਲ ਸਨ

Post a Comment

0 Comments