ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ,ਅਮਿਤ ਸ਼ਾਹ, ਖੱਟੜ ਅਤੇ ਅਨਿਲ ਵਿੱਜ ਦੇ ਪੁਤਲੇ ਫੂਕੇ।

 ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ,ਅਮਿਤ ਸ਼ਾਹ,  ਖੱਟੜ ਅਤੇ ਅਨਿਲ ਵਿੱਜ ਦੇ ਪੁਤਲੇ ਫੂਕੇ। 


ਝੁਨੀਰ : ਗੁਰਜੀਤ ਸ਼ੀਂਹ
ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਜਾਂਦੇ ਕਿਸਾਨਾਂ ਉੱਪਰ ਤਸੱਦਦ ਕਰਨ ਦੇ ਵਿਰੋਧ ਵਜੋਂ  ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ , ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ   ਪੁਤਲੇ ਫੂਕੇ ਗਏ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਨੈਸ਼ਨਲ ਕੌਂਸਲ ਮੀਟਿੰਗ ਦੌਰਾਨ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਉਹ ਦੂਸਰੇ ਦੇਸ਼ ਦੇ ਨਾਗਰਿਕ ਹੋਣ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਇਸ ਤਰ੍ਹਾਂ ਸੀਲ ਕੀਤਾ ਹੈ ਜਿਵੇਂ ਚੀਨ ਦੀ ਕੰਧ ਹੈ ਕਿਸਾਨਾਂ ਉੱਪਰ ਗੋਲੀਆਂ, ਡੰਡੇ, ਅੱਥਰੂ ਗੈਸ ਦੇ ਗੋਲੇ ਅਤੇ ਪਾਇਲਟ ਗੰਨਾ ਨਾਲ ਹਮਲੇ ਕੀਤੇ ਜਾ ਰਹੇ ਹਨ ਜੋ ਬਿਲਕੁਲ ਗਲਤ ਹੈ।ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ, ਬਿਜਲੀ ਬਿੱਲ ਅਤੇ ਪਰਾਲੀ ਐਕਟ ਤੋਂ ਵਾਧਾ ਕਰਕੇ ਮੁੱਕਰ ਰਹੀ ਹੈ। ਇਹ ਸੰਘਰਸ਼ ਇੱਕ ਪਲੇਟ ਫਾਰਮ ਤੇ ਲੜਨਾ ਸੀ ਪਰ ਇਹ ਨਹੀਂ ਹੋ ਸਕਿਆ  । ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ  ਅੱਜ  23 ਫਰਵਰੀ ਨੂੰ ਰੋਸ ਦਿਵਸ ਵਜੋਂ ਮਨਾਉਣ ਦਾ ਫੈਸਲਾ, 26 ਫਰਵਰੀ ਨੂੰ ਟਰੈਕਟਰ ਮਾਰਚ ਹਾਈਵੇ ਉੱਪਰ ਅਤੇ 14 ਮਾਰਚ ਨੂੰ ਦਿੱਲੀ ਰਾਮਲੀਲਾ ਗਰਾਊਂਡ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ, ਵਰਕਰ  ਅਤੇ ਮਹਾ ਪੰਚਾਇਤ ਇਕੱਠੀਆਂ ਹੋਣਗੀਆਂ। ਇਸ ਮੌਕੇ ਕਾਮਰੇਡ ਜਗਰਾਜ ਸਿੰਘ ਹੀਰਕੇ, ਬਲਕਾਰ ਸਿੰਘ ਚਹਿਲਾਂਵਾਲੀ, ਜਗਸੀਰ ਝੁਨੀਰ, ਬਿੱਕਰ ਚਹਿਲਾ ਵਾਲੀ, ਅਮਰੀਕ ਕੋਟ ਧਰਮੂ, ਬਿਕਰ ਦਾਨੇਵਾਲਾ, ਜਗਸੀਰ ਸਿੰਘ, ਭੋਲਾ ਸਿੰਘ ਝੁਨੀਰ, ਤੋਤਾ ਸਿੰਘ ਹੀਰਕੇ, ਬਾਬੂ ਸਿੰਘ ਧਿੰਗੜ, ਗੁਰਜੰਟ ਸਿੰਘ ਝੁਨੀਰ,ਕੁਲਦੀਪ ਸਿੰਘ ,ਗੁਰਦੀਪ ਸਿੰਘ , ਸਰਦੂਲ ਭੰਮੇਕਲਾਂ, ਸਰਜੀਤ ਮੀਆ, ਕਰਨੈਲ ਸਿੰਘ ਮਾਖਾ ਆਦਿ ਆਗੂ ਹਾਜਰ ਸਨ।

Post a Comment

0 Comments