ਜ਼ਮੀਨਾਂ,ਪਲਾਟਾਂ ਦੀਆਂ ਰਜਿਸਟਰੀਆਂ ਚ (ਐੱਨ.ਓ.ਸੀ) ਦੀ ਸ਼ਰਤ ਖਤਮ ਹੋਣ ਨਾਲ,ਅਸਲ ਪ੍ਰੋਜੈਕਟ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਨਗੇ ਨਾਜਾਇਜ਼ ਕਲੋਨੀਆਂ ਨੂੰ ਬਰੇਕਾਂ ਲੱਗਣਗੀਆਂ-ਅਨਿਲ ਖੰਨਾ

 ਜ਼ਮੀਨਾਂ,ਪਲਾਟਾਂ ਦੀਆਂ ਰਜਿਸਟਰੀਆਂ ਚ (ਐੱਨ.ਓ.ਸੀ) ਦੀ ਸ਼ਰਤ ਖਤਮ ਹੋਣ ਨਾਲ,ਅਸਲ ਪ੍ਰੋਜੈਕਟ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਨਗੇ ਨਾਜਾਇਜ਼ ਕਲੋਨੀਆਂ ਨੂੰ ਬਰੇਕਾਂ ਲੱਗਣਗੀਆਂ-ਅਨਿਲ ਖੰਨਾ 


ਬਰਨਾਲਾ,9,ਫਰਵਰੀ/ਕਰਨਪ੍ਰੀਤ ਕਰਨ /-
ਪੰਜਾਬ ਸਰਕਾਰ ਵਲੋਂ ਜ਼ਮੀਨਾਂ,ਪਲਾਟਾਂ ਦੀਆਂ ਜਾਇਦਾਦ ਰਜਿਸਟਰੀਆਂ ਤੇ (ਐਨ.ਓ.ਸੀ ) ਦੀ ਸ਼ਰਤ ਨੂੰ ਖਤਮ ਕਰਨ ਦੇ ਐਲਾਨ ਨਾਲ ਜਿੱਥੇ ਅਸਲ ਨਿਵੇਸ਼ਕਾਂ ਦੀ ਕਸੌਟੀ ਤੇ ਖਰੇ ਉੱਤਰਨ ਵਾਲੇ ਪ੍ਰੋਜੈਕਟ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਨਗੇ ਅਤੇ ਇਹ ਵੀ ਅਹਿਮ ਪੱਖ ਹੋਵੇਗਾ ਕਿ ਕਲੋਨਾਈਜਰ ਆਪਣੇ ਨਿਵੇਸ਼ਕਾਂ ਸ੍ਹਾਮਣੇ ਰੱਖੀਆਂ ਸ਼ਰਤਾਂ ਤੇ ਖੜ੍ਹਾ ਉੱਤਰਦਾ ਹੈ ਯਾ ਨਹੀਂ ਜਿਵੇਂ ਅਭੈ ਓਸਵਾਲ ਟਾਊਨਸ਼ਿਪ ਪ੍ਰੋਜੈਕਟ ਨਿਵੇਸ਼ਕਾਂ ਸ੍ਹਾਮਣੇ ਇੱਕ ਖੁੱਲੀ ਕਿਤਾਬ ਹੈ ਨਾਲ ਹੀ ਹਵਾ ਚ ਕੱਟੀਆਂ ਨਾਜਾਇਜ਼ ਕਲੋਨੀਆਂ ਨੂੰ ਬਰੇਕਾਂ ਲੱਗ ਸਕਦੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਦੇ ਵਾਈਸ ਪ੍ਰਧਾਨ ਅਨਿਲ ਖੰਨਾ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ (ਐਨ.ਓ.ਸੀ ) ਦੀ ਸ਼ਰਤ ਖਤਮ ਹੋਣ ਨਾਲ ਪੰਜਾਬ ਦੇ ਆਮ,ਖਾਸ ਦਰਮਿਆਨੇ ਗ੍ਰਾਹਕਾਂ ਦੇ ਜੁੜਾਵ ਨਾਲ ਮਾਰਕੀਟ ਚ ਆਮ ਆਦਮੀ ਦਾ ਆਪਣਾ ਮਕਾਨ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ  ਸਰਕਾਰ ਦੇ ਅਜਿਹੇ ਇਤਿਹਾਸਿਕ ਫੈਸਲੇ ਦੀ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਅਜਿਹੇ ਫੈਸਲੇ ਦੀ ਉਡੀਕ ਸੀ ਕਿਓਂਕਿ ਇੱਕ ਮਕਾਨ ਸ਼ੁਰੂ ਹੋਣ ਸਮੇਂ ਜਰੂਰੀ ਵਸਤੂਆਂ ਦੇ ਦੁਕਾਨਦਾਰ,ਮਜਦੂਰ ਮਿਸਤਰੀ,ਪਲੰਬਰ,ਇਲੈਕਟ੍ਰਿਸਨ ਇਸ ਨਾਲ ਜੁੜੇ ਹੁੰਦੇ ਹਨ ! ਰੇਤਾ,ਬਜਰੀ,ਸੀਮੇਂਟ,ਰਾਸ਼ਨ,ਲੇਬਰ ਦੇ ਕੰਮਾਂ ਚ ਤੇਜੀ ਆਉਣ ਨਾਲ ਵਪਾਰ ਚ ਵੀ ਤੇਜੀ ਆਵੇਗੀ ਕਿਓਂ ਕਿ ਸਾਰੀਆਂ ਦੀਆਂ ਜਰੂਰਤਾਂ ਤੇ ਵਿੱਕਰੀ ਕਿਸੇ ਵਪਾਰ ਤੇ ਹੀ ਨਿਰਭਰ ਕਰਦਿਆਂ ਹਨ ! 

                                                             ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਬੈਂਕ ਤੋਂ ਕਰਜ਼ਾ ਲੈਣ,ਨਕਸ਼ਾ ਪਾਸ ਕਰਵਾਉਣ ਦੇ ਨਾਲ ਨਗਰ ਕੌਂਸਲ ਤੇ ਪਾਵਰਕਾਮ ਤੋਂ ਆਸਾਨੀ ਨਾਲ ਕੁਨੈਸਨ ਮਿਲ ਸਕਣਗੇ ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਇਤਿਹਾਸਿਕ ਫੈਸਲੇ ਨਾਲ ਨਜਾਇਜ਼ ਕਲੋਨੀਆਂ ਦਾ ਸਿਸਟਮ ਵੀ ਖਤਮ ਹੋ ਜਾਵੇਗਾ ਇਸ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਖੋਰਾ ਨਹੀਂ ਲੱਗੇਗਾ,ਅਸਟਾਮ ਫੀਸ ਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਵਿਭਾਗਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਨਿਵੇਸ਼ਕ ਦੇ ਮਨ ਨੂੰ ਸਹੀ ਧਰਵਾਸ਼ ਮਿਲੇਗਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਸਹੀ ਜਗਾ ਤੇ ਲੱਗੇਗੀ ਤੇ ਸਰਕਾਰੀ ਵਿਭਾਗਾਂ ਚ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ 

                                         ਉਹਨਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨਿਵੇਸ਼ਕਾਂ ਦੀ ਕਸੌਟੀ ਤੇ ਵਿਸ਼ਵਾਸ ਹਿੱਤ ਪ੍ਰੋਜੈਕਟਾਂ ਲਈ ਸਰਲ ਨੀਤੀ ਦਾ ਐਲਾਨ ਕਰਨ ਤਾਂ ਜਿੱਥੇ ਨਜਾਇਜ਼ ਕਲੋਨੀਆਂ ਦਾ ਕਾਲਾ ਸੱਚ ਸ੍ਹਾਮਣੇ ਆਉਣ ਚ ਦੇਰ ਨਹੀਂ ਲੱਗੇਗੀ ਇਸ ਨਾਲ ਛੋਟੇ ਪਲਾਟਾਂ ਵਾਲਿਆਂ ਦੀਆਂ ਕੀਮਤਾਂ ਵਧਣ ਨਾਲ ਆਰਥਿਕਤਾ ਵੱਡੇ ਪੱਧਰ ਤੇ ਉਭਰੇਗੀ ! ਭਾਵੇਂ ਪਿਛਲੇ ਸਾਲਾਂ ਚ ਸਰਕਾਰਾਂ ਨੇ ਨਾਜਾਇਜ਼ ਪ੍ਰੋਜੈਕਟਾਂ ਨੂੰ ਮੰਜੂਰ ਕਰਨ ਚ 3 ਵਾਰ ਪਾਲਿਸੀਆਂ ਬਦਲੀਆਂ ਪਰ ਇਸਦਾ ਲੋਕਾਂ ਨੂੰ ਇਸਦਾ ਫਾਇਦਾ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੀ ਵਪਾਰਕ ਦਸ਼ਾ ਬਦੇਲੇਗੀ ਪੰਜਾਬ 'ਚ ਪ੍ਰਾਪਰਟੀ  ਦੇ ਕਾਰੋਬਾਰ 'ਚ ਉਛਾਲ ਆਉਣ ਨਾਲ ਮੰਦੀ ਦਾ ਦੌਰ ਖ਼ਤਮ ਹੋਵੇਗਾ। ਸਰਕਾਰ ਦੇ ਇਸ ਫੈਸਲੇ ਸਬੰਧੀ ਅਤੇ ਓਸਵਾਲ ਟਾਊਨਸ਼ਿਪ ਦੀ ਸੇਲਜ਼ ਟੀਮ ਵਲੋਂ ਜਗਤਾਰ ਸਿੰਘ,ਲਾਵਿਸ਼ ਕੁਮਾਰ,ਹਰਪ੍ਰੀਤ ਕੌਰ,ਜੈਸਮੀਨ ਕੌਰ,ਸ਼ਿਵਾਨੀ ਅਰੋੜਾ,ਅਵਤਾਰ ਸੰਧੂ ,ਅਮਨਦੀਪ ਸਿੰਘ ਆਦਿ ਵਲੋਂ ਸ਼ਲਾਘਾ ਕੀਤੀ ਗਈ

Post a Comment

0 Comments