ਕਾਂਗਰਸ ਮਹਿਲਾ ਵਿੰਗ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਪੱਖੋ ਵਲੋਂ ਕਾਰਵਾਈ ਮੀਟਿੰਗ ਚ ਸਿਰਕਤ ਕੀਤੀ।

 ਕਾਂਗਰਸ ਮਹਿਲਾ ਵਿੰਗ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਪੱਖੋ ਵਲੋਂ ਕਾਰਵਾਈ ਮੀਟਿੰਗ ਚ ਸਿਰਕਤ ਕੀਤੀ।

ਭਾਰਤ ਜੋੜੋ ਯਾਤਰਾ *ਨਾਰੀ ਨਿਆਂ*ਦੇ ਸੰਦੇਸ਼ ਅਤੇ ਔਰਤਾਂ ਦੇ ਹੱਕਾਂ ਦੇ ਨਾਹਰੇ ਗੂੰਜੇ  


ਬਰਨਾਲਾ 20,ਫਰਵਰੀ/ਕਰਨਪ੍ਰੀਤ ਕਰਨ
/ਭਾਰਤ ਦੀ ਰਾਸ਼ਟਰੀ ਮਹਿਲਾ ਕਾਂਗਰਸ ਪ੍ਰਧਾਨ ਮੈਡਮ ਅਲਕਾ ਲਾਂਬਾ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਂਗਰਸ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਪੱਖੋ ਵਲੋਂ ਕੇਸਟੈੱਲ ਗ੍ਰੈਂਡ ਪੈਲੇਸ ਵਿਖੇ ਕਾਰਵਾਈ ਮੀਟਿੰਗ ਚ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਜਿਸ ਵਿਚ ਸੂਬਾ,ਜਿਲਾ ਤੇ ਬਲਾਕਾਂ ਦੀਆਂ ਬੀਬੀਆਂ ਵਲੋਂ ਵੱਡੀ ਗਿਣਤੀ ਚ ਪਹੁੰਚ ਕੀਤੀ ! ਜਿੰਨਾ ਦਾ ਬਰਨਾਲਾ ਪੁੱਜਣ ਤੇ ਜਿਲਾ ਪ੍ਰਧਾਨ ਬੀਬੀ ਮਨਵਿੰਦਰ ਪੱਖੋ ਸਮੇਤ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ,ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਮਹੇਸ਼ ਲੋਟਾ,ਬਲਦੇਵ ਭੁੱਚਰ,ਸੂਬਾ ਜਨਰਲ ਸਕੱਤਰ ਬੀਬੀ ਸੁਖਜੀਤ ਕੌਰ ਸੁੱਖੀ,ਚੇਅਰਮੈਨ ਸਰਬਜੀਤ ਕੌਰ,ਮਲਕੀਤ ਕੌਰ ਸਹੋਤਾ ਸਮੇਤ ਬੀਬੀਆਂ ਵਲੋਂ  ਬੀਬੀ ਗੁਰਸ਼ਰਨ ਕੌਰ ਰੰਧਾਵਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ! 

ਇਸ ਮੌਕੇ ਪੰਜਾਬ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਸੰਬੰਧਨ ਕਰਦਿਆਂ ਕਿਹਾ ਕਿ *ਅੱਜ ਦੀ ਨਾਰੀ ਸਭ ਪੇ ਭਾਰੀ * ਤਹਿਤ ਹਰੇਕ ਖੇਰਤ ਚ ਮੱਲਾਂ ਮਾਰ ਰਹੀ ਹੈ ਪਰੰਤੂ ਉਸ ਨੂੰ ਉਸਦੇ ਬੰਦੇ ਹੱਕ ਨਹੀਂ ਦਿੱਤੇ ਜਾਂਦੇ ਜਿਸ ਨੂੰ ਲੈਕੇ  ਭਾਰਤ ਮਹਿਲਾ ਕਾਂਗਰਸ ਦੇ ਪ੍ਰਧਾਨ ਮੈਡਮ ਅਲਕਾ ਲਾਂਬਾ ਵਲੋਂ ਭਾਰਤ ਜੋੜੋ ਯਾਤਰਾ *ਨਾਰੀ ਨਿਆਂ*ਦੇ ਸੰਦੇਸ਼ ਅਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀਂ ਪੂਰੇ ਪੰਜਾਬ ਚ ਇਹ ਨਾਰੀ ਸ਼ਸ਼ਕਤੀਕਰਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ ! ਉਹਨਾਂ ਅੱਗੇ ਕਿਹਾ ਕਿ ਹੁਣ ਕਾਂਗਰਸ ਦੇ ਮੈਨੀਫੈਸਟੋ ਤਹਿਤ 117 ਵਿਧਾਨ ਸਭਾ ਸੀਟਾਂ ਵਿਚੋਂ 36 ਤੋਂ 40 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ ਤੇ ਅਗਾਮੀ ਲੋਕ ਸਭਾ 13 ਸੀਟਾਂ ਚੋਂ 3 ਸੀਟਾਂ ਵੀ ਐੱਮ.ਪੀ ਦੀਆਂ ਦਿੱਤੀਆਂ ਜਾ ਰਹੀਆਂ ਹਨਜਦੋਂ ਕਿ ਦੂਜੀਆਂ ਪਾਰਟੀਆਂ ਵਲੋਂ 10% ਵੀ ਨਹੀਂ ਦਿੱਤੀਆਂ ਜਾਂਦੀਆਂ ਭਾਰਤੀਆਂ ਜਨਤਾ ਪਾਰਟੀ ਲੋਕ ਹਿਤੈਸ਼ੀ ਹੋਣ ਦੇ ਦਾਹਵੇ ਤਾਂ ਕਰਦੀ ਹੈ ਪਰੰਤੂ ਘਰਾਣਿਆਂ ਤੋਂ ਕਿਸੇ ਗਰੀਬ ਕਿਸਾਨ ਮਜਦੂਰ ਦਾ ਕਰਜ਼ਾ ਕਦੇ ਮੁਆਫ ਨਹੀਂ ਕੀਤਾ ਅੱਜ ਦੀ ਨਾਰੀ ਮਹਿੰਗਾਈ ਦੀ ਚੱਕੀ ਚ ਪਿੱਸ ਰਹੀ ਹੈ ਤੇ 1000 ਰੁਪਿਆ ਔਰਤਾਂ ਦੇ ਦੇਣ ਦਾ ਲਾਰਾ ਅਜੇ ਤੱਕ ਮੁੱਕਿਆ ਨਹੀਂ ! 

   ਇਸ ਮੌਕੇ ਜਿਲਾ ਪ੍ਰਧਾਨ  ਜ਼ਿਲ੍ਹਾ ਪ੍ਰਧਾਨ ਮਨਵਿੰਦਰ ਪੱਖੋ ਨੇ ਕਿਹਾ ਕਿ ਜਿੱਥੇ ਪੰਜਾਬ ਭਰ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਉੱਥੇ ਜਿਲਾ ਬਰਨਾਲਾ ਦੀਆਂ ਔਰਤਾਂ ਵਿੱਚ ਆਪਣੇ ਹੱਕਾਂ ਲਈ ਪੂਰਾ ਉਤਸ਼ਾਹ ਹੈ, ਕਿਉਂਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਔਰਤਾਂ ਨੂੰ 50% ਭਾਗੀਦਾਰੀ ਦਾ ਹੱਕ ਹੈ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਬੜੇ ਜੋਸ਼ ਨਾਲ ਉਭਰੇਗੀ ਅਤੇ ਕਾਂਗਰਸ ਦਾ ਮਹਿਲਾ ਵਿੰਗ ਹੋਰ ਮਜਬੂਤ ਹੋ ਕੇ 2024 ਦੀਆਂ ਚੋਣਾਂ ਵਿੱਚ ਬਾਜੀ ਮਾਰੇਗਾ !ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਜਿਲਾ ਪ੍ਰਧਾਨ ਰੂਪੀ ਕੌਰ ਹੰਡਿਆਇਆ,ਐੱਮ ਸੀ ਰਾਣੀ ਕੌਰ ਸੇਖਾ ,ਐੱਮ ਸੀ ਪ੍ਰਕਾਸ਼ ਕੌਰ ਪੱਖੋਂ,ਬਲਾਕ ਪ੍ਰਧਾਨ ਸੁਰੋਂਦਰ ਕੌਰ ,ਪ੍ਰਵੀਨ ਸ਼ਰਮਾ ,ਸੁਰਿੰਦਰ ਕੌਰ ਜਨਰਲ ਸੈਕਟਰੀ,ਦਲਜੀਤ ਕੌਰ ਧਨੌਲਾ,ਪਰਮਜੀਤ ਧੌਲਾ,ਪਰਮਜੀਤ ਕੌਰ ਟੱਲੇਵਾਲ, ਰਾਜਿੰਦਰ ਕੌਰ ਘਾਰੂ ਸੋਸ਼ਲ ਮੀਡਿਆ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ

Post a Comment

0 Comments