ਡਰੋਨਾ ਰਾਹੀਂ ਅੱਥਰੂ ਗੈਸ ਅਤੇ ਪਾਣੀ ਦੀ ਬੁਛਾਰਾਂ ਮਾਰਨਾ ਕਿਸਾਨਾਂ ਦੇ ਜਮਹੂਰੀ ਹੱਕਾਂ ਤੇ ਡਾਕਾ-ਡਾ.ਜੀ.ਐਸ. ਮਾਨ।

 ਡਰੋਨਾ ਰਾਹੀਂ ਅੱਥਰੂ ਗੈਸ ਅਤੇ ਪਾਣੀ ਦੀ ਬੁਛਾਰਾਂ ਮਾਰਨਾ ਕਿਸਾਨਾਂ ਦੇ ਜਮਹੂਰੀ ਹੱਕਾਂ ਤੇ ਡਾਕਾ-ਡਾ.ਜੀ.ਐਸ. ਮਾਨ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
ਸ਼ੰਭੂ ਬਾਰਡਰ ਅਤੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਸੁਰੱਖਿਆ ਵਲਾਂ ਵੱਲੋਂ ਕਿਸਾਨਾਂ ਉੱਪਰ ਡਰੋਨਾ ਰਾਹੀਂ ਅੱਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ,ਜੋ ਕਿ ਮਨੁੱਖੀ ਅਧਿਕਾਰ ਦੇ ਬਿਲਕੁਲ ਖ਼ਿਲਾਫ਼ ਹਨ।ਮੈਡੀਕਲ ਪ੍ਰੈਕਟੀਸ਼ਨਰ ਬਲਾਕ ਬੁਢਲਾਡਾ ਇਸ ਘਿਨੌਣੀ ਹਰਕਤ ਦੀ ਸਖ਼ਤ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।ਇਹ ਸ਼ਬਦ ਬਲਾਕ ਬੁਢਲਾਡਾ ਦੇ ਬਲਾਕ ਪ੍ਰਧਾਨ ਡਾਕਟਰ ਗੁਰਜੀਤ ਸਿੰਘ ਬਰ੍ਹੇ,ਬੂਟਾ ਸਿੰਘ ਸਕੱਤਰ,ਨਾਇਬ ਸਿੰਘ ਖਜਾਨਚੀ ਅਹਿਮਦਪੁਰ,ਲੱਖਾ ਸਿੰਘ,ਮੀਤ ਪ੍ਰਧਾਨ ਚੇਅਰਮੈਨ ਰਮਜਾਨ ਖਾਨ ਜਗਦੇਵ ਖਾਨ, ਨਛੱਤਰ ਸਿੰਘ ਸੇਖੋਂ ਅਤੇ ਸਿਸ਼ਨ ਗੋਇਲ ਆਦਿ ਹਾਜ਼ਰ ਸਨ।

Post a Comment

0 Comments