ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿੱਚ ਟੀਨ ਫੈਸਟ ਦਾ ਆਯੋਜਨ

 ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿੱਚ ਟੀਨ ਫੈਸਟ ਦਾ ਆਯੋਜਨ


ਬਰਨਾਲਾ,1,ਫਰਵਰੀ/ਕਰਨਪ੍ਰੀਤ ਕਰਨ
                 ਮਾਲਵੇ ਦੀ ਮਸ਼ਹੂਰ ਸੰਸਥਾ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਟੀਨ ਫੈਸਟ ਕਰਵਾਇਆ ਗਿਆ। ਜਿਸ ਵਿੱਚ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਟੀਨ ਫੈਸਟ ਅਧੀਨਵਿਦਿਆਰਥੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ, ਪੋਸਟਰ ਮੇਕਿੰਗ, ਗਰੁੱਪ ਡਾਂਸ, ਸੋਲੋ ਡਾਂਸ, ਭੰਗੜਾ, ਗਿੱਧਾ, ਗਰੁੱਪਸੌਂਗ, ਸੋਲੋ ਸੌਂਗ, ਫੋਟੋਗ੍ਰਾਫੀ, ਰੰਗੋਲੀ, ਮਹਿੰਦੀ ਆਦਿ ਕਲਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਫੈਸਟ ਵਿੱਚ ਵਾਈ.ਐੱਸ.ਪਬਲਿਕਸਕੂਲ ਬਰਨਾਲਾ ਅਤੇ ਹੰਡਿਆਇਆ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਫੈਸਟ ਦਾ ਮਹੱਤਵ ਵਿਦਿਆਰਥੀਆਂ ਵਿੱਚ ਕਲਾ ਦੇ ਪ੍ਰਦਰਸ਼ਨ ਦੇ ਨਾਲ-ਨਾਲ ਮੈਨੇਜਮੈਂਟ ਕਰਨ ਦੀ ਕਲਾ, ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਸੀ। ਇਸ ਫੈਸਟ ਦਾ ਸਾਰੇ ਵਿਦਿਆਰਥੀਆਂ ਅਤੇ ਸਰੋਤਿਆਂ ਨੇ ਖੂਬ ਆਨੰਦ ਮਾਣਿਆ। ਫੈਸਟ ਦੇ ਨਾਲ-ਨਾਲ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਖੂਬ ਆਨੰਦ ਮਾਣਿਆ। ਟੀਨ ਫੈਸਟ ਇੱਕ ਮੇਲੇ ਦੀ ਯਾਦ ਵਿੱਚ ਰਹਿ ਗੁਜ਼ਰਿਆ। ਇਸ ਸਭ ਦੇ ਲਈ ਕੁਆਰਡੀਨੇਟਰ ਮੈਡਮ ਜਸਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵਧਾਈ ਦੇ ਹੱਕਦਾਰ ਹਨ।

Post a Comment

0 Comments