ਐੱਸ.ਐਚ.ਓ ਜਸਵਿੰਦਰ ਕੌਰ ਬਰਨਾਲਾ ਦੇ ਡੀ.ਐੱਸ.ਪੀ ਬਣਨ ਤੇ ਮੁਬਾਰਕਾਂ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

 ਐੱਸ.ਐਚ.ਓ ਜਸਵਿੰਦਰ ਕੌਰ ਬਰਨਾਲਾ ਦੇ ਡੀ.ਐੱਸ.ਪੀ ਬਣਨ ਤੇ ਮੁਬਾਰਕਾਂ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ 


ਬਰਨਾਲਾ,11ਫਰਵਰੀ/ਕਰਨਪ੍ਰੀਤ ਕਰਨ /-
ਪੰਜਾਬ ਪੁਲਿਸ ਵਲੋਂ ਤਾਜ਼ਾ ਡੀ.ਐੱਸ.ਪੀ ਬਣਨ ਦੀ ਜਾਰੀ ਕੀਤੀ ਲਿਸਟ ਚ ਜਿਲਾ ਬਰਨਾਲਾ ਦੇ ਜਸਵਿੰਦਰ ਕੌਰ ਐੱਸ.ਐਚ.ਓ ਮਹਿਲ ਕਲਾਂ ਸਮੇਤ ਆਜ਼ਾਦੀ ਦਿਵਸ,ਗਣਤੰਤਰਤਾ ਦਿਵਸ ਦੀਆਂ ਪ੍ਰੇਡਾਂ ਸਮੇਤ ਵੂਮੈਨ ਸੈੱਲ ਰਾਹੀਂ ਸੇਂਕਡਿਆਂ ਘਰਾਂ ਦੀਆਂ ਲੜਕੀਆਂ,ਪਤੀ ਪਤਨੀ ਦੇ ਝਗੜਿਆਂ ਨੂੰ ਹੱਲ ਕਰਨ ਦੇ ਮਾਹਿਰ ਮੈਡਮ ਐੱਸ.ਐਚ.ਓ ਜਸਵਿੰਦਰ ਕੌਰ ਬਰਨਾਲਾ ਦੇ ਡੀ.ਐੱਸ.ਪੀ ਬਣਨ ਤੇ ਮੁਬਾਰਕਾਂ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ਲੱਗਿਆ ਹੋਇਆ ਹੈ !ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਸਮੇਤ ਉੱਚ ਅਫਸਰਾਂ ਵਲੋਂ ਦਿੱਤੀ ਡਿਯੂਟੀ ਨੂੰ ਹਮੇਸ਼ਾਂ ਫਰਜ਼ ਨਾਲ ਨਿਭਾਇਆ ਹੈ ਅਤੇ ਭਵਿੱਖ ਚ ਵੀ ਜਾਰੀ ਰਹੇਗੀ ! ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਦੇ ਓ ਐੱਸ ਡੀ ਹਸਨ ਭਾਰਦਵਾਜ, ਅਕਾਲੀਦਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ,ਸ਼ਰਾਬ ਕਾਰੋਬਾਰੀ ਠੇਕੇਦਾਰ ਜਗਮੇਲ ਸਿੰਘ,ਗੁਰਜੀਤ ਸਿੰਘ ਸ਼ੈਂਟੀ,ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ  ਸਿੰਘ ਕਾਲਾ ਢਿੱਲੋਂ,ਸਾਬਕਾ ਚੇਅਰਮੈਨ ਇਮਪ੍ਰੂਵਮੇੰਟ ਟਰੱਸਟ ਮੱਖਣ     ਸ਼ਰਮਾ,ਜਿਲਾ ਭਾਜਪਾ ਪ੍ਰਧਾਨ ਯਾਦਵਿੰਦਰ ਸ਼ੈਂਟੀ ,ਭਾਜਪਾ ਜਨਰਲ ਸਕੱਤਰ ਨਰਿੰਦਰ ਗਰਗ ਨੀਟਾ,ਇੰਸਪੈਕਟਰ ਬਲਜੀਤ ਸਿੰਘ ਢਿੱਲੋਂ,ਸਬ ਇੰਸਪੈਕਟਰ ਗੁਰਮੇਲ ਸਿੰਘ,ਮੀਡਿਆ ਵਲੋਂ ਮਹਮੂਦ ਮਨਸੂਰੀ,ਲਖਵਿੰਦਰ ਸ਼ਰਮਾ,ਕਰਨਪ੍ਰੀਤ ਕਰਨ ਸਮੇਤ ਵੱਡੀ ਗਿਣਤੀ ਚ ਸ਼ਹਿਰ ਨਿਵਾਸੀਆਂ ਵਲੋਂ  ਮੁਬਾਰਕਾਂ ਦਿੱਤੀਆਂ ਗਈਆਂ !

Post a Comment

0 Comments