ਨਗਰ ਕੌਂਸਲ ਬਰਨਾਲਾ ਦੀ ਹਾਈਲਾਈਟ ਮੀਟਿੰਗ 'ਸੁਪਰ ਮਲਟੀ ਸਪੈਸਲਿਟੀ' ਹਸਪਤਾਲ ਬਨਾਮ 'ਖੇਡ ਸਟੇਡੀਅਮ ਚ ਅਟਕੀ

 ਨਗਰ ਕੌਂਸਲ ਬਰਨਾਲਾ ਦੀ ਹਾਈਲਾਈਟ ਮੀਟਿੰਗ 'ਸੁਪਰ ਮਲਟੀ ਸਪੈਸਲਿਟੀ' ਹਸਪਤਾਲ ਬਨਾਮ 'ਖੇਡ ਸਟੇਡੀਅਮ ਚ ਅਟਕੀ 

*ਆਪ ਤੇ ਕਾਂਗਰਸ* ਪਾਰਟੀਆਂ ਦੀ ਮੁੱਛ ਦਾ ਸਵਾਲ ਬਣੇ ਹਸਪਤਾਲ ਤੇ ਝਾੜੂ ਫਿਰਦਾ ਨਜਰ ਆ ਰਿਹਾ ਹੈ !


ਬਰਨਾਲਾ,12 ਫਰਵਰੀ/ਕਰਨਪ੍ਰੀਤ ਕਰਨ /
-ਕੁਝ ਦਿਨ ਪਹਿਲਾਂ ਵਾਰਡਾਂ ਚ ਲੋਕਾਂ ਦੁਆਰਾ ਚੁਣੇ ਗਏ ਐੱਮ,ਸੀਆਂ ਦੇ ਪਤੀਆਂ ਦੇ ਮੀਟਿੰਗ ਚ ਬੈਠਣ ਤੇ ਐੱਮ ਸੀਆਂ ਵਲੋਂ ਏਤਰਾਜ਼ ਜਤਾਏ ਜਾਣ ਉਪਰੰਤ ਬਾਂ-ਵਰੋਲਾ ਬਣੀ ਤੇ ਰੱਦ ਹੋਈ ਮੀਟਿੰਗ ਉਪਰੰਤ  ਨਗਰ ਕੌਂਸਲ ਬਰਨਾਲਾ ਦੀ ਹਾਈਲਾਈਟ ਮੀਟਿੰਗ ਅੱਜ ਫੇਰ 13 ਐੱਮਸੀਆਂ ਵਲੋਂ ਵਿਰੋਧ ਕੀਤੇ ਜਾਣ ਤੇ ਆਪਸੀ ਖਿੱਚੋਤਾਣ ਸਦਕਾ ਬਰਨਾਲਾ ਦੇ ਹੰਡਿਆਇਆ ਚ ਨਗਰ ਕੌਂਸਲ ਦੀ ਮਾਲਕੀ ਵਾਲੀ ਜਗਾਹ ਤੇ 'ਸੁਪਰ ਮਲਟੀ ਸਪੈਸਲਿਟੀ' ਹਸਪਤਾਲ ਬਨਾਮ 'ਖੇਡ ਸਟੇਡੀਅਮ ਬਣਾਉਣ ਦੀ ਕਸ਼ਮਕਸ਼ ਦੀ ਭੇਂਟ ਚੜ ਗਈ ! ਜਿਸ ਕਾਰਨ ਆਪ ਤੇ ਕਾਂਗਰਸ ਪਾਰਟੀਆਂ ਦੀ ਮੁੱਛ ਦਾ ਸਵਾਲ ਬਣੇ ਚੰਗੀਆਂ ਸਿਹਤ ਸਹੂਲਤਾਂ ਮਿਲਣ ਦੀ ਆਸ ਤੇ ਫਿਰਿਆ  ਝਾੜੂ ਫਿਰਦਾ ਨਜਰ ਆ ਰਿਹਾ ਹੈ !

         ਇਸ ਸੰਬੰਧੀ ਮੀਡਿਆ ਨਾਲ ਗੱਲ ਬਾਤ ਕਰਦਿਆਂ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਆਪਣੇ ਆਖਰੀ ਬਜ਼ਟ ਸੈਸ਼ਨ ਦੌਰਾਨ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਬਰਨਾਲਾ ਵਿਖੇ ਸੁਪਰ ਮਲਟੀਸਪੈਸਲਿਟੀ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ !ਬਰਨਾਲਾ ਦੇ ਨੈਸ਼ਨਲ ਹਾਈਵੇ -7 ਤੇ ਹੰਡਿਆਇਆ ਵਿਖੇ ਨਗਰ ਕੌਂਸਲ ਬਰਨਾਲਾ ਅਧੀਨ ਕਰੀਬ 6 ਏਕੜ ਜ਼ਮੀਨ ਤੇ ਬਣਨ ਵਾਲੇ ਸੁਪਰ ਮਲਟੀਸਪੈਸਲਿਟੀ ਹਸਪਤਾਲ ਦੀ ਜਗ੍ਹਾ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਖੇਡ ਸਟੇਡੀਅਮ ਬਣਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ 'ਖੇਡ ਸਟੇਡੀਅਮ ਬਣਾਉਣ ਦੀ ਜ਼ਿਦ ਬਰਨਾਲਾ ਨਿਵਾਸੀਆਂ ਨਾਲ ਧੋਖਾ ਕੀਤਾ ਜਾ ਰਿਹਾ ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਮੀਟਿੰਗ ਚ  35-40 ਏਜੰਡਿਆਂ ਚ ਜਿਸ ਵਿੱਚ 21 ਨੰਬਰ ਤੇ ਏਤਰਾਜ਼ ਕੀਤਾ ਗਿਆ ਜਿਸ ਵਿੱਚ 21 ਨੰਬਰ ਦੇ ਉੱਤੇ ਵੀ ਇਤਰਾਜ਼ ਕੀਤਾ ਗਿਆ ਜਿਹੜਾ ਸੰਘੇੜਾ ਦੇ ਵਾਰਡ ਨੰਬਰ ਤਿੰਨ ਵਿੱਚ 70 ਲੱਖ ਰੁਪਏ ਦਾ ਵਿਕਾਸ ਕਾਰਜਾਂ ਦੇ ਕੰਮਾਂ ਲਈ ਅਤੇ  ਸਕੂਲ ਦੇ ਵਿੱਚ ਸਟੇਡੀਅਮ ਬਣਾਉਣਾ ਸੀ ਉਸਦੇ ਉੱਪਰ ਵੀ ਉਸਦੇ ਉੱਪਰ ਵੀ ਇਤਰਾਜ਼ ਕੀਤਾ ਤੇ ਕਮੈਂਟ ਵੀ ਲਿਖਾਇਆ ਹੈ। ਕਿ ਇਹ ਫੰਡ ਜਿਹੜਾ ਸਾਨੂੰ ਸਪੋਰਟ ਲਈ ਲਈ ਚਾਹੀਦਾ ਹੈ। 26 ਅਤੇ 27 ਨੰਬਰ ਤੇ ਵੀ ਇਤਰਾਜ਼ ਹੈ. 31 ਨੰਬਰ ਪੈਂਡਿੰਗ ਰੱਖਿਆ ਗਿਆ ਹੈ !!ਉਹਨਾਂ ਦੱਸਿਆ ਕਿ ਮੇਰੀ ਹੀ ਪ੍ਰਧਾਨਗੀ ਚ ਨਗਰ ਕੌਂਸਲ ਹਾਊਸ ਵਲੋਂ 2021 ਚ ਮਤਾ ਪਾ ਕੇ ਹਸਪਤਾਲ ਲਈ ਸਿਹਤ ਵਿਭਾਗ ਨੂੰ ਸੌਂਪੀ ਜ਼ਮੀਨ ਨੂੰ ਵਾਪਿਸ ਕਰਵਾਉਣ ਲਈ ਸਤਾਧਾਰੀ ਧਿਰ ਵਲੋਂ ਮਤਾ ਪਾਸ  ਕੀਤਾ ਗਿਆ ਸੀ ! ਜਦੋਂ ਕਿ ਵਿਰੋਧੀ ਧਿਰ ਦੇ 13 ਕੌਂਸਲਰਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਸਤਾਧਾਰੀ ਧਿਰ ਵਲੋਂ 2021ਚ ਨਗਰ ਕੌਂਸਲ ਹਾਊਸ ਵਲੋਂ ਹਸਪਤਾਲ ਲਈ ਸਿਹਤ ਵਿਭਾਗ ਨੂੰ 99 ਸਾਲਾ ਲੀਜ਼ ਤੇ ਸੌਂਪੀ 6 ਏਕੜ ਜ਼ਮੀਨ ਨੂੰ ਵਾਪਿਸ ਕਰਵਾਉਣ ਦਾ ਮਤਾ ਪਾਸ ਕਰ ਦਿੱਤਾ। ਸਾਰੇ ਹਾਊਸ ਦੀ ਮੰਗ ਤੇ ਮਾਤਾ ਨੰਬਰ 37 ਨੰਬਰ ਡੀ ਡੀ ਆਰ ਕਢਵਾਈ ਜਾਣ ਦੀ  ਮੰਗ ਰੱਖੀ ਕਿ ਕਿਸਨੇ ਡੀ ਡੀ ਆਰ ਗੁੰਮ ਕੀਤੀ ਉਸ ਤੇ ਏਕ੍ਸਨ ਲਿਆ ਜਾਵੇ ਉਸ ਤੇ ਪਰਚਾ ਦਰਜ ਕੀਤਾ ਜਾਵੇ ਸਟੇਡੀਅਮ ਲਈ ਹੋਰ ਬਥੇਰੀਆਂ ਜਗਾਹ ਪਈਆਂ ਹਨ 40 ਕਿੱਲੇ ਪਏ ਹਨ ਬਰਨਾਲੇ ਚ ਵੀ ਹਨ   

 ਉਧਰ ਇਸ ਸਬੰਧੀ ਨਗਰ ਕੌਂਸਲ ਦੇ ਐਮ.ਸੀ ਪਰਮਜੀਤ ਸਿੰਘ ਜੋਂਟੀ ਮਾਨ ਨੇ ਹੰਡਿਆਇਆ ਸਪੈਸ਼ਲਿਟੀ ਹਸਪਤਾਲ ਸਬੰਧੀ ਬੋਲਦਿਆਂ ਕਿਹਾ ਕਿ ਉਹ ਉਦਘਾਟਨ ਸਿਰਫ ਇੱਕ ਦਿਖਾਵਾ ਸੀ ਉਸਨੂੰ ਮਲਟੀ ਸਪੈਸ਼ਲ ਉਦਘਾਟਨ ਨਹੀਂ ਕਹਿ ਸਕਦੇ ਉਹ ਇੱਕ ਚੋਣ ਸਟੰਟ ਸੀ ਸਿਰਫ ਪੱਥਰ ਲਾਇਆ ਗਿਆ ਸੀ ਤੇ ਉਦਘਾਟਨ ਦਾ ਨਾਮ ਦੇ ਦਿੱਤਾ ਗਿਆ ਜਿਸ ਵਿੱਚ ਨਾ ਕੋਈ ਪ੍ਰੋਪਰ ਕਾਗਜੀ ਪਾਸ ਹੋਇਆ ਸੀ ਨਾ ਹੀ ਕੋਈ ਗਰਾਂਟ ਸੈਕਸ਼ਨ ਹੋਈ ਸੀ.ਸਿਰਫ 10 ਕੁ ਹਜਾਰ ਖਰਚ ਕੇ ਭਰਮਾਇਆ ਗਿਆ ਤੇ ਨਗਰ ਕੌਂਸਲ ਦੀ ਕਰੋੜਾਂ ਦੀ ਜਮੀਨ ਤੇ ਕਾਬਜ ਹੋਣਾ ਚਾਹੁੰਦੇ ਸਨ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਅਪਰੂਵਲ ਦਿੱਤੀ ਗਈ ਸੀ ਉੱਥੇ ਇੱਕ ਉਜਾੜ ਪਈ ਕਰੋੜਾਂ ਰੁਪਏ ਦੀ ਨਗਰ ਕੌਂਸਲ ਦੀ ਜਗ੍ਹਾ ਨੂੰ ਆਪਣੇ ਤੌਰ ਤੇ ਕਾਬਜ਼ ਹੋ ਰਹੇ ਸਨ ਹਾਊਸ ਨੇ ਸਹਿਮਤੀ ਨਾਲ ਉਸ ਨੂੰ ਪਾਸ ਕੀਤਾ ਤਾਂ ਜੋ ਉੱਥੇ ਬਰਨਾਲੇ ਦੇ ਨੌਜਵਾਨਾਂ ਲਈ ਇੱਕ ਖੇਡ ਸਟੇਡੀਅਮ ਬਣ ਸਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ  ਵੱਲੋਂ ਪਾਸ ਕਰਵਾਇਆ ਗਿਆ ਉਹਦਾ ਕੰਮ ਜਲਦੀ ਚਲਾਉਣ ਲਈ ਬਰਨਾਲੇ ਦੇ ਖਿਡਾਰੀਆਂ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ਉਹਨਾਂ ਨੂੰ ਸਪੁਰਦ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ                                                

  ਨਗਰ ਕੌਂਸਲ ਦੇ ਸਾਬਕਾ ਪ੍ਰਧਾਨ  ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕੌਂਸਲਰ ਅਜੇ ਕੁਮਾਰ ਆਦਿ ਨੇ ਕਿਹਾ ਕਿ ਬਰਨਾਲਾ ਅਤੇ ਇਸਦੇ ਆਸ ਪਾਸ ਦੇ ਲਗਭਗ 70 ਕਿਲੋਮੀਟਰ ਦੇ ਇਲਾਕੇ ਚ ਕੋਈ ਚੰਗਾ ਹਸਪਤਾਲ ਨਹੀਂ ਹੈ। ਜਿਸ ਤੇ ਚਲਦਿਆਂ ਬਰਨਾਲਾ ਦੇ ਲੋਕਾਂ ਨੂੰ ਇੱਕ ਚੰਗੇ ਹਸਪਤਾਲ ਦੀ ਲੋੜ ਹੈ। ਉਹਨਾ ਕਿਹਾ ਬਰਨਾਲਾ ਅੰਦਰ ਪਹਿਲਾਂ ਤੋਂ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਮੌਜੂਦ ਹੈ, ਪਰ ਉੱਥੇ ਲੋੜੀਂਦੇ ਕੋਚ ਅਤੇ ਖੇਡਾਂ ਦੇ ਸਮਾਨ ਦੀ ਘਾਟ ਹੈ। ਉਹਨਾ ਕਿਹਾ ਕਿ ਹਸਪਤਾਲ ਦੀ ਜਗ੍ਹਾ ਤੇ ਖੇਡ ਸਟੇਡੀਅਮ ਬਣਾਉਣ ਦੀ ਬਜਾਏ ਸਰਕਾਰ ਬਾਬਾ ਕਾਲਾ ਮਹਿਰ ਸਟੇਡੀਅਮ ਅੰਦਰ ਖੇਡਾਂ ਦੇ ਸਮਾਨ ਅਤੇ ਲੋੜੀਂਦੇ ਕੋਚ ਆਦਿ ਦਾ ਪ੍ਰਬੰਧ ਕਰੇ।

Post a Comment

0 Comments