ਸੀ,ਪੀ,ਆਈ ਐਮ ਵੱਲੋਂ ਮਕੰਦ ਸਿੰਘ ਦੀ ਪ੍ਰਧਾਨਗੀ ਹੇਠ ਡੀਸੀ ਦਫਤਰ ਬਰਨਾਲਾ ਵਿਖੇ ਧਰਨਾ ਲੱਗਿਆ

 ਸੀ,ਪੀ,ਆਈ ਐਮ ਵੱਲੋਂ ਮਕੰਦ ਸਿੰਘ ਦੀ ਪ੍ਰਧਾਨਗੀ ਹੇਠ ਡੀਸੀ ਦਫਤਰ ਬਰਨਾਲਾ ਵਿਖੇ ਧਰਨਾ ਲੱਗਿਆ


ਬਰਨਾਲਾ,8 ਫਰਵਰੀ/- ਕਰਨਪ੍ਰੀਤ ਕਰਨ/
- ਡੀਸੀ ਦਫਤਰ ਬਰਨਾਲਾ ਵਿਖੇ ਸੀਪੀ ਆਈ ਐਮ ਵੱਲੋਂ ਮਕੰਦ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਲੱਗਿਆ ਜਿਸ ਧਰਨੇ ਨੂੰ ਸੰਬੋਧਨ ਕਰਦਿਆਂ ਸਾਥੀ ਬਲਬੀਰ ਸਿੰਘ ਹੰਡਿਆਇਆ ਨੇ ਬੜੀ ਦਲੇਰੀ ਨਾਲ ਕਿਹਾ ਕਿ ਭਾਜਪਾ ਦੀ ਸਰਕਾਰ ਹਰ ਇੱਕ ਦੇ ਮਗਰ ਹੀ ਪੈ ਜਾਂਦੀ ਹੈ ਚਾਹੇ ਉਹ ਧਨਾੜ ਹੋਵੇ ਚਾਹੇ ਉਹ ਗਰੀਬ ਹੋਵੇ ਕੇਰਲਾ ਦੇ ਵਿੱਚ ਸਾਡੀ ਸਰਕਾਰ ਹੈ ਹਿੰਦ ਕਮਿਊਨਿਸਟ ਪਾਰਟੀ ਮਾਰਸਕਵਾਦੀ  ਪਾਰਟੀ ਦੇ ਮੁੱਖ ਮੰਤਰੀ ਨੂੰ ਵੀ ਨਜਾਇਜ਼ ਤੰਗ ਤੇ ਪਰੇਸ਼ਾਨ ਕਰ ਰਹੇ ਹਨ  ਨਾਦਰ ਸਾਹੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਸਾਥੀ ਸੁਰਿੰਦਰ ਦਰਦੀ ਨੇ ਕਿਹਾ ਕਿ ਸੀ ਪੀ ਆਈ ਐਮ ਦੇ ਆਗੂ ਵਰਕਰ  ਕਿਸੇ ਤੋਂ ਡਰਨ ਵਾਲੇ ਨਹੀਂ ਅਸੀਂ ਕੇਰਲਾ ਦੀ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੀ ਸਮੁੱਚੀ ਸੀਪੀਆਈਐਮ ਉਹਨਾਂ ਦੇ ਨਾਲ ਚਲਾਂਗੇ ਇਥੇ ਸਾਥੀ ਕੱਟੂ ਤੋਂ ਸੌਦਾਗਰ ਸਿੰਘ ਸਾਥੀ ਮੱਘਰ ਸਿੰਘ ਉਪਲੀ ਤੋਂ ਸਾਥੀ ਨੰਦ ਸਿੰਘ ਬਰਨਾਲਾ ਸਾਥੀ ਸੁਰਿੰਦਰ ਦਰਦੀ ਬਰਨਾਲਾ ਸਾਥੀ ਰਾਜੂ ਸਿੰਘ ਬਰਨਾਲਾ ਰਾਜੂ ਮੰਗ ਤਰਾਏ ਬਰਨਾਲਾ ਸਾਥੀ ਸਰਜੀਤ ਸਿੰਘ ਬਰਨਾਲਾ  ਧਨੌਲਾ ਤਹਿਸੀਲ ਸੈਕਟਰੀ ਤੇ ਹੋਰ ਹਜ਼ਾਰਾਂ ਸਾਥੀ ਪਹੁੰਚੇ ਸੋ ਸਾਰੇ ਸਾਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਨਾਹਰੇ ਲਾਏ ਤੇ ਭਾਜਪਾ ਦੀ ਸਰਕਾਰ ਨੂੰ  ਨੂੰ ਆੜੇ ਹੱਥੀਂ ਲਿਆ  ਇਧਰੋਂ ਪੰਜਾਬ ਸਰਕਾਰ ਨੂੰ ਵੀ ਭਾਜਪਾ ਦੀ ਬੀ ਟੀਮ ਐਲਨਦੀਆਂ ਕਿਹਾ ਕਿ ਪੰਜਾਬ ਸਰਕਾਰ   ਧੱਕੇ ਸ਼ਾਹੀ ਨਾਦਰਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ  ਪਾਰਟੀ ਵਲੋਂ  ਕੋਈ ਵੱਡਾ ਸੰਘਰਸ਼ ਵਿਢਿਆ ਜਾਵੇਗਾ ਸੀਪੀਆਈਐਮ ਪੰਜਾਬ ਦੇ ਲੋਕ ਹਰੇਕ ਲੜਾਈ ਵਿੱਚ ਮੁਹਰਿਆਂ ਸਫਰਾਂ ਚ ਹੁੰਦੇ ਨੇ  ਨਾਦਰਸ਼ਾਹੀ ਤੇ ਧੱਕੇਸ਼ਾਹੀ ਬੰਦ ਕੀਤੀ ਜਾਵੇ ਨਹੀਂ ਤਾ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕੀਤੀ ਜਾਵੇਗੀ

Post a Comment

0 Comments