ਰਾਮਦਿੱਤੇ ਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

 ਰਾਮਦਿੱਤੇ ਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ


ਮਾਨਸਾ 28 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ
ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇ ਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਸਬੰਧੀ ਇਕਬਾਲ ਸੰਧੂ ਉੱਭਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 1930 ਵਿੱਚ ਨੋਬਲ ਪੁਰਸਕਾਰ ਵਿਜੇਤਾ ਭਾਰਤੀ ਵਿਗਿਆਨੀ ਸੀ.ਵੀ. ਰਮਨ ਦੀ ਖੋਜ ‘ਰਮਨ ਪ੍ਰਭਾਵ’ ਨੂੰ ਸਮਰਪਿਤ ਵਿਗਿਆਨ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ । ਅਧਿਆਪਕ ਨੇ ਦੱਸਿਆ ਕਿ ਸੀ.ਵੀ. ਰਮਨ ਬਚਪਨ ਤੋਂ ਹੀ ਪ੍ਰਤਿਭਾਸ਼ਾਲੀ ਸਨ ।  ਇੱਕ ਵਾਰ ਉਹਨਾਂ ਨੂੰ ਸਮੁੰਦਰੀ ਰਸਤੇ ਜਾਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਸਮੁੰਦਰ ਦਾ ਪਾਣੀ ਨੀਲੇ ਹੋਣ ਦਾ ਅਸਲ ਕਾਰਨ ਜਾਣਨ ਦੀ ਉਤਸੁਕਤਾ ਹੋਈ ਅਤੇ ਆਪਣੀ ਮਿਹਨਤ ਨਾਲ ਸਮੁੰਦਰੀ ਪਾਣੀ ਦੇ ਨੀਲੇ ਹੋਣ ਦਾ ਅਸਲੀ ਕਾਰਨ ਪਤਾ ਕੀਤਾ । ਉਹਨਾਂ ਦੀ ਇਸ ਖੋਜ ਨੂੰ ਹੀ ‘ਰਮਨ ਪ੍ਰਭਾਵ’ ਨਾਲ ਜਾਣਿਆ ਜਾਂਦਾ ਹੈ। ਇਸ ਖੋਜ ਕਾਰਨ ਹੀ ਉਹਨਾਂ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ। 1987 ਤੋਂ 28 ਫਰਵਰੀ ਨੂੰ ਵਿਗਿਆਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਅਜਿਹੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੇ ਦਿਨ ਮਨਾਉਣ ਦਾ ਕਾਰਨ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨਾ ਹੈ। ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਸ਼ਬਨਮ ਕੁਮਾਰੀ ਨੇ ਪਹਿਲਾ, ਮਨਜੋਤ ਕੌਰ ਦੂਜਾ ਅਤੇ ਨਿਮਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਅਧਿਆਪਕ ਗਗਨਦੀਪ ਸ਼ਰਮਾ, ਜਗਦੀਪ ਸਿੰਘ, ਵੀਰਪਾਲ ਕੌਰ, ਸ਼ਰਨਜੀਤ ਕੌਰ, ਸਿਮਰਜੀਤ ਕੌਰ, ਰਿੰਕੂ ਰਾਣੀ ਆਦਿ ਹਾਜਰ ਸਨ।

Post a Comment

0 Comments