ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ)ਵੱਲੋਂ ਪ੍ਰੀ ਨਰਸਰੀ ਦੇ ਨਾਮ ਤੇ ਸਕੂਲਾਂ ਵਿੱਚ ਬੱਚੇ ਭੇਜਣ ਦੇ ਨੋਟਿਸ ਦੀਆਂ ਕਾਪੀਆਂ ਸਾੜਦੇ ਹੋਏ ਕੀਤਾ ਰੋਸ ਪ੍ਰਦਰਸ਼ਨ

 ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ)ਵੱਲੋਂ ਪ੍ਰੀ ਨਰਸਰੀ ਦੇ ਨਾਮ ਤੇ ਸਕੂਲਾਂ ਵਿੱਚ ਬੱਚੇ ਭੇਜਣ ਦੇ ਨੋਟਿਸ ਦੀਆਂ ਕਾਪੀਆਂ ਸਾੜਦੇ ਹੋਏ ਕੀਤਾ ਰੋਸ ਪ੍ਰਦਰਸ਼ਨ 

ਪ੍ਰਦੇਸ਼ ਦੀਆਂ 54 ਹਜਾਰ ਵਰਕਰਾਂ ਹੈਲਪਰਾਂ ਵਿੱਚ ਤਿੱਖਾ ਰੋਸ ਭੁੱਖਮਰੀ ਚ 137ਵੇਂ ਸਥਾਨ ਤੇ ਦੇਸ਼ ਵਿੱਚ ਕੁਪੋਸ਼ਣ ਦਰ ਵਧੀ 


ਬਰਨਾਲਾ ,22,ਫਰਵਰੀ /ਕਰਨਪ੍ਰੀਤ ਕਰਨ /-
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਪੰਜਾਬ ਸਰਕਾਰ ਵੱਲੋਂ ਪ੍ਰੀ ਨਰਸਰੀ ਦੇ ਨਾਮ ਤੇ ਸਕੂਲਾਂ ਵਿੱਚ ਬੱਚੇ ਭੇਜਣ ਦੇ ਰੌਸ ਵਿਚ ਡਿਪਟੀ ਕਮਿਸਨਰ ਦਫਤਰ ਅੱਗੇ ਨੋਟਿਸ ਦੀਆਂ ਕਾਪੀਆਂ ਸਾੜਦੇ ਸਾੜੀਆਂ ਗਈਆਂ ਰੋਸ ਪ੍ਰਦਰਸ਼ਨ ਉਪਰੰਤ ਉਹਨਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਤੇ ਨੀਤੀਗਤ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਜਿਲਾ ਪ੍ਰਧਾਨ ਡੀ ਅਗੁਵਾਈ ਵਿੱਚ ਇਕੱਤਰ ਹੋ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਨੀਤੀਗਤ ਹਮਲਿਆ ਖਿਲਾਫ ਜਥੇਬੰਦਕ ਰੋਸ ਦਰਜ ਕਰਦੇ ਹੋਏ ਸਾਰੇ ਸਰਕਲਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਭਾਗ ਲੈਂਦੀਆਂ ਡਿਪਟੀ ਕਮਿਸ਼ਨਰ ਨੂੰ ਸੰਘਰਸ਼ ਦਾ ਨੋਟਿਸ ਪੰਜਾਬ ਸਰਕਾਰ ਨੂੰ ਭੇਜਿਆ। 

         ਸੰਬੋਧਨ ਕਰਦੇ ਹੋਏ ਜਿਲਾ ਆਗੂ ਬਲਰਾਜ ਕੌਰ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਕਿਸਾਨ,ਮਜ਼ਦੂਰ ਤੇ ਮੁਲਾਜ਼ਮ ਹਰ ਵਰਗ ਸੰਘਰਸ਼ ਵਿੱਚ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਦੋਵੇਂ ਹੀ ਕਾਰਪੋਰੇਟ ਨੂੰ ਮਜਬੂਤ ਕਰਨ ਲੱਗੀਆਂ ਹਨ ਭਾਵੇਂ ਅਮੀਰੀ ਵਿੱਚ ਤਾਂ ਅਸੀਂ ਸੰਸਾਰ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਲਿਆ ਹੈ। ਪਰ ਭੁੱਖਮਰੀ ਵਿੱਚ ਅਸੀਂ 137ਵੇਂ ਸਥਾਨ ਤੇ ਆ ਗਏ ਹਾਂ। ਅੱਜ ਦੇਸ਼ ਵਿੱਚ ਕੁਪੋਸ਼ਣ ਦਰ ਪਹਿਲਾ ਨਾਲੋਂ ਵੀ ਜਿਆਦਾ ਵੱਧ ਗਈ ਹੈ। ਕੁਪੋਸ਼ਣ ਨੂੰ ਦੂਰ ਕਰਨ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ। ਪਰ ਸੱਚਮੁੱਚ ਕੁਪੋਸ਼ਣ ਨੂੰ ਦੂਰ ਕਰਨ ਵਾਸਤੇ ਕੇਂਦਰ ਸਰਕਾਰ ਵੱਲੋਂ ਬਣਦਾ ਬਜਟ ਵੀ ਪੂਰਾ ਜਾਰੀ ਨਹੀਂ ਕੀਤਾ ਜਾਂਦਾ । ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਵੀ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ। ਆਗੂ ਰੁਪਿੰਦਰ ਕੌਰ ਨੇ ਕਿਹਾ ਕਿ ਮਾਨਯੋਗ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਹੀ ਰੱਖਣ ਦਾ ਵਿਸ਼ਵਾਸ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਆਂਗਣਵਾੜੀ ਕੇਂਦਰਾਂ ਦੀ ਰੀੜ ਦੀ ਹੱਡੀ ਖੋ ਕੇ ਸਕੂਲਾਂ ਵਿੱਚ ਭਰਤੀ ਕਰਨ ਦਾ ਆਨਲਾਈਨ ਐਲਾਨ ਹੁੰਦਾ ਹੈ ।ਪਰ ਪੰਜਾਬ ਸਰਕਾਰ ਵੱਲੋਂ ਨਰਸਰੀ ਦੇ ਨਾਮ ਤੇ ਸਕੂਲਾਂ ਵਿੱਚ ਭਰਤੀ ਨਾਲ ਆਂਗਣਵਾੜੀਆਂ ਦੀ ਮਹੱਤਤਾ ਖਤਮ ਹੋ ਜਾਂਦੀ ਹੈ। ਪਰ ਸਰਕਾਰ ਦੀਆਂ ਨੀਤੀਆਂ ਲਗਾਤਾਰ ਆਂਗਣਵਾੜੀ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ। ਜਿਸ ਨੂੰ ਲੈ ਕੇ ਪ੍ਰਦੇਸ਼ ਦੀਆਂ 54 ਹਜਾਰ ਵਰਕਰਾਂ ਹੈਲਪਰਾਂ ਵਿੱਚ ਤਿੱਖਾ ਰੋਸ ਹੈ ਕਿਉਂਕਿ ਸਰਕਾਰ ਦੀ ਇਹ ਪ੍ਰਕਿਰਿਆ ਆਂਗਣਵਾੜੀ ਕੇਂਦਰਾਂ ਨੂੰ ਖਾਤਮੇ ਵੱਲ ਲੈ ਕੇ ਜਾਣ ਵਾਲੀ ਹੈ। ਆਂਗਨਵਾੜੀ ਕੇਂਦਰਾਂ ਦੀ ਰੌਣਕਾਂ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਵਾਪਸੀ ਅਤੇ ਸਕੂਲ ਲਿਵਿੰਗ ਸਰਟੀਫਿਕੇਟ ਜਾਰੀ ਕਰਾਉਣ ਲਈ। ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਮਾਣਭੱਤੇ ਵਿੱਚ ਦੁਗਣਾ ਵਾਧਾ ਕਰਨ ਦੀ ਗਰੰਟੀ ਲਾਗੂ ਕਰਾਉਣ ਲਈ। ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੇ ਕੇਂਦਰ ਵਿੱਚ ਤਬਦੀਲ ਕਰਨ ਦਾ ਨੋਟਿਸ ਜਾਰੀ ਕਰਦੇ ਹੋਏ 4 ਅਕਤੂਬਰ 2023 ਦੀ ਮਨਜ਼ੂਰੀ ਅਨੁਸਾਰ ਮਾਣ ਭੱਤਾ ਏਰੀਆ ਸਮੇਤ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਫੈਸ ਅਨੁਸਾਰ ਵਰਕਰ ਹੈਲਪਰ ਨੂੰ ਗ੍ਰੈਜਟੀ ਦਾ ਪ੍ਰਬੰਧ ਕੀਤਾ ਜਾਵੇ ਆਦਿ । ਮੰਗਾਂ ਨੂੰ ਜੇ 15 ਦਿਨਾਂ ਵਿਚ ਪੂਰਾ ਨਹੀ ਕੀਤਾ ਜਾਂਦਾ ਤਾਂ 5 ਮਾਰਚ ਨੂੰ ਮੁੱਖ ਮੰਤਰੀ ਨਿਵਾਸ ਦਾ ਕੀਤਾ ਜਾਵੇਗਾ ਘਰਾਓ।ਇਸ ਮੌਕੇ ਸ਼ਰਨਜੀਤ ਕੌਰ ਮੋੜ,ਬਲਦੇਵ ਕੌਰ ਠੁੱਲੀਵਾਲ ,ਕਰਮਜੀਤ ਕੌਰ,ਮਨਦੀਪ ਕੌਰ,ਸੁਰਿੰਦਰ ਕੌਰ ਰਾਏਸਰ,ਸੁਖਪਾਲ ਕੌਰ ਰਾਣੀ ਤਪਾ,ਊਸ਼ਾ ਬਰਨਾਲਾ ,ਸਿੰਦਰਪਾਲ,ਅਮ੍ਰਿਤਪਾਲ ਬਖਤਗੜ੍ਹ,ਕਮਲਜੀਤ ਕੌਰ ਹਾਜਿਰ ਸਨ

Post a Comment

0 Comments