ਸਰਕਾਰੀ ਪੋਲੀਟੈਕਨਿਕ ਕਾਲਜ ਬਡਬਰ (ਬਰਨਾਲਾ) ਵਿਖੇ ਨਵੇਂ ਤਿੰਨ ਡਿਪਲੋਮਾ ਕੋਰਸਾਂ ਦਾ ਵਿਦਿਆਰਥੀਆਂ ਨੂੰ ਹੋਵੇਗਾ ਵੱਡਾ ਫਾਇਦਾ -ਸੁਭਾਸ਼ ਕੁਮਾਰ ਕੁਰੜ ਵਾਲਾ

 ਸਰਕਾਰੀ ਪੋਲੀਟੈਕਨਿਕ ਕਾਲਜ  ਬਡਬਰ (ਬਰਨਾਲਾ) ਵਿਖੇ ਨਵੇਂ ਤਿੰਨ ਡਿਪਲੋਮਾ ਕੋਰਸਾਂ ਦਾ ਵਿਦਿਆਰਥੀਆਂ ਨੂੰ ਹੋਵੇਗਾ ਵੱਡਾ ਫਾਇਦਾ -ਸੁਭਾਸ਼ ਕੁਮਾਰ ਕੁਰੜ ਵਾਲਾ


ਬਰਨਾਲਾ ,22,ਫਰਵਰੀ /ਕਰਨਪ੍ਰੀਤ ਕਰਨ /-
ਆਮ ਆਦਮੀ ਪਾਰਟੀ ਦੇ ਆਗੂ ਸੁਭਾਸ਼ ਕੁਮਾਰ ਕੁਰੜ ਵਾਲਾ ਨੇ ਮਾਣਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਸਰਕਾਰੀ ਪੋਲੀਟੈਕਨਿਕ ਕਾਲਜ  ਬਡਬਰ (ਬਰਨਾਲਾ) ਵਿਖੇ ਨਵੇਂ ਤਿੰਨ ਡਿਪਲੋਮਾ ਕੋਰਸ ਜਿਸ ਵਿਚ  ਇਲੈਕਟ੍ਰੀਕਲ ਇੰਜੀਨੀਅਰ,ਕੰਪਿਊਟਰ ਇੰਜੀਨੀਅਰ,ਅਤੇ ਈ. ਸੀ. ਈ.ਸ਼ੁਰੂ ਕੀਤੇ ਗਏ ਹਨ। ਜਿਸ ਦਾ ਹਲਕੇ ਸਮੇਤ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਵੇਗਾ !ਜਦੋਂ ਕਿ ਅਕਾਲੀਆਂ ਦੀ ਬੇ-ਸੁਝੀ ਅਤੇ ਕਾਂਗਰਸੀਆਂ ਦੀ ਬੇ ਧਿਆਨੀ ਕਾਰਨ ਵੱਡੇ ਪ੍ਰੋਜੈਕਟ ਹੱਥੋਂ ਨਿਕਲਦੇ ਰਹੇ !

      ਉਹਨਾਂ ਕਿਹਾ ਕਿ ਸੰਦੀਪ ਸਿੰਘ (ਲੈਕਚਰਾਰ) ਉਨ੍ਹਾਂ ਦਾ ਵੀ ਧੰਨਵਾਦ ਜਿਸਨੇ ਇਹ ਮਸਲਾ ਸਾਡੇ ਧਿਆਨ ਵਿੱਚ ਲਿਆਂਦਾ। ਫਿਰ ਅਸੀਂ ਇਹ ਮਸਲਾ ਮੰਤਰੀ ਸਾਹਿਬ  ਦੇ ਧਿਆਨ ਵਿੱਚ ਲਿਆਂਦਾ। ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸਾਡੇ ਹੁੰਦਿਆਂ ਮੌਕੇ ਤੇ ਹੀ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਤਿੰਨੇ ਕੋਰਸਾਂ ਨੂੰ ਪ੍ਰਵਾਨਗੀ ਦਿਵਾ ਦਿੱਤੀ। ਬੱਚਿਆਂ ਦੀ ਭਲਾਈ ਲਈ ਕਾਲਜ ਵਿੱਚ ਕੋਰਸ ਸ਼ੁਰੂ ਹੋਣ ਜਾ ਰਹੇ ਹਨ। ਜਿਹੜਾ ਕੋਰਸ ਪ੍ਰਾਈਵੇਟ ਕਾਲਜਾਂ ਵਿੱਚ 90,000/- ਤੱਕ ਦਾ ਸੀ ਉਹ ਇਸ ਕਾਲਜ ਵਿੱਚ ਮਾਤਰ 3000/- ਤੱਕ ਦੀ ਫ਼ੀਸ ਵਿਚ ਹੋ ਜਾਵੇਗਾ । ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਇੰਨੀ ਵੱਡੀ ਸਹੂਲਤ ਦੇਣ ਲਈ।

Post a Comment

0 Comments