ਸੋਨੀ ਕਲੀਨਿਕ ਵਿਖੇ ਲਗਿਆ : ਮੁਫ਼ਤ ਮੈਡੀਕਲ ਚੈੱਕਅਪ ਕੈਂਪ

ਸੋਨੀ ਕਲੀਨਿਕ ਵਿਖੇ ਲਗਿਆ : ਮੁਫ਼ਤ ਮੈਡੀਕਲ ਚੈੱਕਅਪ ਕੈਂਪ

57 ਜਰੂਰਤਮੰਦ ਪਰਿਵਾਰਾਂ ਨੇ ਉਕਤ ਕੈਂਪ ਦਾ ਲਿਆ ਲਾਹਾ : ਡਾ ਨੀਤੀਸ਼ 


ਮੋਗਾ : 24 ਫਰਵਰੀ  ਕੈਪਟਨ ਸੁਭਾਸ਼ ਚੰਦਰ ਸ਼ਰਮਾ :=
ਸਥਾਨਕ ਡਾਕਟਰ ਨੀਤੀਸ਼ ਕੁਮਾਰ ਸੋਨੀ ਕਲੀਨਿਕ ਨੇੜੇ ਮੋਦੀ ਖਾਨਾ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਾਤਾ ਪਿਤਾ ਵਲੋਂ ਦਿੱਤੇ ਗਏ ਸੰਸਕਾਰਾਂ ਸਦਕਾ ਉਹ ਕਈ ਧਾਰਮਿਕ,ਸਮਾਜਿਕ ਸੰਗਠਨਾਂ ਨਾਲ ਜੁੜ ਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਜਰੂਰਤਮੰਦ ਪਰਿਵਾਰਾਂ/ ਬੇਜ਼ੁਬਾਨਾਂ ਦੀ ਆਪਣੀ ਸਮਰੱਥਾ ਮੁਤਾਬਕ ਮਦਦ ਕਰਨ ਨਾਲ ਮਨ ਨੂੰ ਬਹੁਤ ਹੀ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਦੀ ਕਲੀਨਿਕ ਤੇ ਮਹੀਨਾਵਾਰ ਮੈਡੀਕਲ ਕੈਂਪ ਲੜੀਵਾਰ ਅਯੋਜਿਤ ਹੋ ਰਹੇ ਹਨ। ਅੱਜ ਦੇ ਮੈਡੀਕਲ ਚੈੱਕਅਪ ਕੈਂਪ ਵਿੱਚ ਨਾਮੀ ਲੈਬ ਲਾਲ ਪੈਥ ਵਲੋਂ ਹਜ਼ਾਰੀਨ ਦੇ ਨਾ ਮਾਤਰ ਕੀਮਤ ਤੇ ਲੈਬ ਟੈਸਟ ਕੀਤੇ। ਡਾਕਟਰ ਨੀਤੀਸ਼ ਵਲੋਂ ਮਰੀਜਾਂ ਦਾ ਚੈੱਕਅਪ ਕਰਨ ਉਪਰੰਤ ਦਵਾਈਆਂ ਵੀ ਦਿਤੀਆਂ। ਉਹਨਾਂ ਸਿਹਤ ਸੰਭਾਲ ਲਈ ਮੋਸਮ ਦੇ ਬਦਲਾਅ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਬਚਾਅ ਲਈ ਜਾਗਰੂਕ ਕੀਤਾ। ਲੈਬ ਟੈਸਟਿੰਗ ਸਟਾਫ ਦਾ ਕੈਂਪ ਦੋਰਾਨ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ।

Post a Comment

0 Comments