ਦੋਧੀ ਯੂਨੀਅਨ ਮਾਨਸਾ ਵੱਲੋਂ ਸ੍ਰੀ ਆਖੰਡ ਪਾਠ ਕਰਵਾਉਂਣ ਸਬੰਧੀ ਮੀਟਿੰਗ

ਦੋਧੀ ਯੂਨੀਅਨ ਮਾਨਸਾ ਵੱਲੋਂ ਸ੍ਰੀ ਆਖੰਡ ਪਾਠ ਕਰਵਾਉਂਣ ਸਬੰਧੀ ਮੀਟਿੰਗ


ਮਾਨਸਾ 24 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ
     ਅੱਜ ਦੋਧੀ ਡੇਅਰੀ ਯੂਨੀਅਨ ਦੇ ਦਫ਼ਤਰ ਮਾਨਸਾ ਵਿੱਚ ਦੋਧੀ ਡੇਅਰੀ ਯੂਨੀਅਨ ਦੀ ਮੀਟਿੰਗ ਹੋਈ ਇਹ ਮੀਟਿੰਗ ਪ੍ਰਧਾਨ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਹੁੱਦੇਦਾਰਾਂ ਅਤੇ ਵਰਕਰਾਂ ਦੀ ਭਰਵੀਂ ਸਮੂਲੀਅਤ ਕੀਤੀ। ਜਿਸ ਵਿੱਚ ਯੂਨੀਅਨ ਦੀ ਚੜ੍ਹਦੀ ਕਲਾ ਤੇ ਸੁੱਖ ਸਾਂਤੀ ਲਈ ਸਲਾਨਾ ਸ੍ਰੀ ਆਖੰਡ ਪਾਠ ਕਰਵਾਉਂਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮਾਰਚ ਦੇ ਪਹਿਲੇ ਜਾਂ ਦੂਜੇ ਹਫ਼ਤੇ ਸ੍ਰੀ ਆਖੰਡ ਪਾਠ ਸਾਹਿਬ ਕਰਵਾਏ ਜਾਣਗੇ, ਜਿਸ ਵਿੱਚ ਪ੍ਰਾਈਵੇਟ ਠੇਕੇਦਾਰਾਂ ਨੇ ਦੁੱਧ ਦੇ ਰੇਟ ਜਾਣਬੁੱਝ ਕੇ ਘਟਾਏ ਹਨ ਉਹਨਾਂ ਸਬੰਧੀ ਵੀ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਜੋ ਪ੍ਰਾਈਵੇਟ ਰੇਟ ਘੱਟ ਹਨ ਉਹਨਾਂ ਨੂੰ ਸਰਕਾਰੀ ਰੇਟਾਂ ਦੇ ਬਰਾਬਰ ਕੀਤਾ ਜਾਵੇ। ਜਿੱਥੇ ਪਸ਼ੂ ਪਾਲਕਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ। ਦੋਧੀਆਂ ਅਤੇ ਡੇਅਰੀ ਵਾਲਿਆਂ ਨੂੰ ਬਹੁਤ ਵੱਡੀ ਮਾਰ ਪੈ ਰਹੀ ਹੈ ਅਤੇ ਸਾਰੇ ਬੁਲਾਰਿਆਂ ਨੇ ਬੋਲਦਿਆਂ ਸਮੇਂ ਖਨੌਰੀ ਵਾਰਡਰ ਤੇ ਸੰਭੂ ਵਾਰਡਰ ਤੇ ਖੱਟਰ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਤੇ ਜ਼ੁਲਮ ਕਰ ਰਹੀ ਹੈ ਉਹਨਾਂ ਸਰਕਾਰ ਦੀ ਨਿਖੇਧੀ ਕੀਤੀ ਅਤੇ ਦੋਧੀ ਡੇਅਰੀ ਯੂਨੀਅਨ ਮਾਨਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੋ ਖਨੌਰੀ ਵਾਰਡਰ ਤੇ ਸੰਭੂ ਵਾਰਡਰ ਤੇ ਕਿਸਾਨ ਸ਼ਹੀਦੇ ਹੋਏ ਹਨ ਉਹਨਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਦੋਸ਼ੀ ਪੁਲਿਸ ਅਫ਼ਸਰਾਂ ਤੇ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਹੇਠ ਲਿਖੇ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਹੋਏ। ਪ੍ਰਧਾਨ ਬੇਅੰਤ ਸਿੰਘ ਅਸਪਾਲ, ਸੈਕਟਰੀ ਸੰਦੀਪ ਸਿੰਘ ਖਿਆਲਾ, ਪ੍ਰੈਸ ਸਕੱਤਰ ਕੁਲਵੰਤ ਸਿੰਘ ਕੋਰਵਾਲਾ, ਵਿਸਾਖੀ ਲਾਲ ਖਿਆਲਾ, ਕਾਲਾ ਰਾਏਪੁਰ, ਗੁਰਤੇਜ ਸਿੰਘ ਸੱਦਾ ਸਿੰਘ ਵਾਲਾ, ਨਰਿੰਦਰਪਾਲ ਸੱਦਾ ਸਿੰਘ ਵਾਲਾ, ਸੁਖਵੰਤ ਸਿੰਘ ਅਕਲੀਆ ਤਲਵੰਡੀ, ਗੁਰਦੇਵ ਸਿੰਘ ਫੌਜੀ, ਨਰੇਸ਼ ਕੁਮਾਰ ਬੁਰਜ ਹਰੀ, ਸੱਤਪਾਲ ਸਿੰਘ ਮਾਨਸਾ, ਸ਼ਿਵਦਿੱਤ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਭੈਣੀ, ਹੈਪੀ ਸਿੰਘ ਖਿਆਲਾ, ਲਾਭ ਸਿੰਘ ਭੈਣੀ, ਜਗਸੀਰ ਸਿੰਘ ਬੁਰਜ ਹਰੀ, ਜਗਸੀਰ ਸਿੰਘ ਅੱਕਾਂਵਾਲੀ, ਜਗਸੀਰ ਸਿੰਘ ਖੋਖਰ, ਬਿੱਕਰ ਸਿੰਘ ਖਿਆਲਾ, ਦੀਪਾ ਸਿੰਘ ਭਾਈਦੇਸਾ, ਗੋਪਾਲ ਰਾਮ, ਇੰਦਰਜੀਤ ਮਾਨਸਾ, ਜਸਵੀਰ ਸ਼ਰਮਾ ਬਰਨਾਲਾ, ਮੰਗਤ ਰਾਏ ਖੋਖਰ ਆਦਿ ਮੀਟਿੰਗ ਵਿੱਚ ਹਾਜ਼ਰ ਹੋਏ। 

Post a Comment

0 Comments