ਸ੍ਰੀ ਐੱਲ ਬੀ ਐੱਸ ਕਾਲਜ ਬਰਨਾਲਾ ਦੇ ਕੰਪਿਊਟਰ ਵਿਭਾਗ ਦੀ ਵਿਦਿਆਰਥਨ ਚੰਦ੍ਰਿਕਾ ਨੇ MSc-IT ਸੈਸ਼ਨ ਵਿੱਚ ਪੂਰੀ ਯੂਨੀਵਰਸਿਟੀ ਵਿੱਚੋ ਪਹਿਲਾ ਸਥਾਨ ਹਾਸਿਲ ਕਰ ਕੇ 'ਸੋਨ ਤਗਮਾ 'ਪ੍ਰਾਪਤ ਕੀਤਾ।


ਬਰਨਾਲਾ,28 ,ਫਰਵਰੀ/ਕਰਨਪ੍ਰੀਤ ਕਰਨ /
ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਕੰਪਿਊਟਰ ਵਿਭਾਗ ਦੀ MSc-IT ਦੀ ਵਿਦਿਆਰਥਨ ਚੰਦ੍ਰਿਕਾ ਨੇ ਪੰਜਾਬੀ ਯੂਨੀਵਰਸਿਟੀ ਦੇ ਐਲਾਨੇ ਨਤੀਜਿਆਂ ਵਿੱਚੋਂ  MSc-IT ਸੈਸ਼ਨ(2020-22) ਵਿੱਚ ਪੂਰੀ ਯੂਨੀਵਰਸਿਟੀ ਵਿੱਚੋ ਪਹਿਲਾ ਸਥਾਨ ਹਾਸਿਲ ਕਰ ਕੇ 'ਸੋਨ ਤਗਮਾ 'ਪ੍ਰਾਪਤ ਕੀਤਾ। ਵਿਦਿਆਰਥਨ ਦੀ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਜੀ ਨੂੰ ਜਾਂਦਾ ਹੈ, ਜਿਨਾਂ ਦੀ ਯੋਗ ਅਗਵਾਈ ਵਿੱਚੋਂ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦਾ ਪਾਠ ਪੜਾਇਆ ਅਤੇ ਉਹਨਾਂ ਦੀ ਯੋਗ ਅਗਵਾਈ ਕੀਤੀ। ਵਿਦਿਆਰਥਨ ਚਂਦ੍ਰਿਕਾ ਨੂੰ 28 ਫਰਵਰੀ ਨੂੰ ਯੂਨੀਵਰਸਿਟੀ ਵਿਖੇ ਹੋਈ 40ਵੀਂ ਕਨਵੋਕੇਸ਼ਨ ਤੇ ਵਾਈਸ ਚਾਂਸਲਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਜੀ ਨੇ ਕੰਪਿਊਟਰ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Post a Comment

0 Comments