ਪ੍ਰਾਪਟੀ ਰਜਿਸ਼ਟਰੀਆਂ ਕਰਵਾਉਣ ਸੰਬੰਧੀ NOC ਦਾ ਨੌਟੀਫਿਕੇਸਨ ਨੰਬਰ 24/11/23-ST1/2376-78 ਚੰਡੀਗੜ੍ਹ 24/02/2024 ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ

 ਪ੍ਰਾਪਟੀ ਰਜਿਸ਼ਟਰੀਆਂ ਕਰਵਾਉਣ ਸੰਬੰਧੀ NOC ਦਾ ਨੌਟੀਫਿਕੇਸਨ ਨੰਬਰ 24/ 11/ 23 - ST1/2376-78 ਚੰਡੀਗੜ੍ਹ 24/ 02/ 2024 ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ

ਰਜਿਸਟਰੀਆਂ ਤੇ (ਐੱਨ.ਓ.ਸੀ )ਵਾਲੀ ਸ਼ਰਤ ਖਤਮ ਕਰਨ ਦਾ ਨੋਟੀਫਿਕੇਸ਼ਨ ਜਾਰੀ ,ਪਰੰਤੂ ਪਲਾਟ,ਜਮੀਨ ਕਟਿੰਗ ਕਰਕੇ ਵੇਚਣ ਖਰੀਦਣ ਦੇ ਤੱਥ ਸਪਸ਼ਟ ਕੀਤੇ ਜਾਣ  


ਬਰਨਾਲਾ,26 ,ਫਰਵਰੀ /ਕਰਨਪ੍ਰੀਤ ਕਰਨ /-
ਸੋਸ਼ਲ ਮੀਡਿਆ ਤੇ ਪੰਜਾਬ ਸਰਕਾਰ ਦੇ ਮਾਲੀਆ,ਰਾਹਤ ਅਤੇ ਮੁੜ ਵਸੇਬਾ ਵਿਭਾਗ (ਸਟੈਂਪਸ ਰਜਿਸਟ੍ਰੇਸ਼ਨ ਬ੍ਰਾਂਚ ਵਲੋਂ ਪ੍ਰਾਪਟੀ ਸੰਬੰਧੀ ਰਜਿਸ਼ਟਰੀਆਂ ਕਰਵਾਉਣ ਸੰਬੰਧੀ NOC ਦਾ ਨੌਟੀਫਕੇਸ਼ਨ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਮੀਮੋ ਨੰ.24/11/23 ST1 / 2376 - 78 ਮਿਤੀ, ਚੰਡੀਗੜ੍ਹ 2 4/o2/2o24 ਜਾਰੀ  ਕਰਦਿਆਂ ਸਾਰੇ ਡਿਵੀਜ਼ਨਲ ਕਮਿਸ਼ਨਰਾਂ ਪੰਜਾਬ ਅਤੇ ਸਾਰੇ ਡਿਪਟੀ ਕਮਿਸ਼ਨਰ ਪੰਜਾਬ ਰਾਜ ਅਤੇ  ਸਾਰੇ ਸਬ-ਰਜਿਸਟਰਾਰ/ਜੁਆਇੰਟ ਸਬ- ਰਜਿਸਟ੍ਰਾਰ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਜੋ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਖੇਤਰ ਆਬਾਦੀ ਦੇਹ ਭਾਵ ਪੁਰਾਣੀ ਰਿਹਾਇਸ਼ ਵਾਲੇ ਖੇਤਰ ਵਿੱਚ ਆੳਦਾ ਹੈ ਵਿੱਚ ਬਿਨਾਂ NOC ਤੋਂ ਰਜਿਸਟ੍ਰੇਸ਼ਨ ਕਰਨ। ਜਿਸ ਸੰਬੰਧੀ ਪ੍ਰਾਪਰਟੀ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਜਿਸਟਰੀਆਂ ਤੇ (ਐੱਨ.ਓ.ਸੀ ) ਵਾਲੀ ਸ਼ਰਤ ਖਤਮ ਕਰਨ ਸੰਬੰਧੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਰੰਤੂ ਪਲਾਟ,ਜਮੀਨ ਕਟਿੰਗ ਕਰਕੇ ਵੇਚਣ,ਖਰੀਦਣ ਦੇ ਤੱਥ ਸਪਸ਼ਟ ਕੀਤੇ ਜਾਣ ਜਿਸ ਨਾਲ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲ ਸਕੇ !

   ਪੰਜਾਬ ਸਰਕਾਰ ਵਲੋਂ ਸਹਿਰੀ ਪ੍ਰਾਪਰਟੀ ਰਜਿਸਟਰੀਆਂ ਤੇ (ਐੱਨ.ਓ.ਸੀ )ਵਾਲੀ ਸ਼ਰਤ ਖਤਮ ਕਰਨ ਦੀ ਗੱਲ ਆਖੀ ਹੈ ਅਬਾਦੀ ਦੇਹ ਦੇ ਇਲਾਕਾ ਲਈ ਧਾਰਾ 20(3) ਅਧੀਨ NOC ਦੀ ਸ਼ਰਤਾਂ ਅਬਾਦੀ ਦੇਹ ਵਿੱਚ ਲਾਗੂ ਨਹੀਂ ਹੁੰਦੀਆਂ ।  ਐਨ.ਓ.ਸੀ ਅਜਿਹੇ ਸਬੰਧ ਵਿੱਚ ਦਸਤਾਵੇਜ਼ ਅਬਾਦੀ ਦੇਹ ਖੇਤਰ ਦੀ ਲੋੜ ਨਹੀਂ ਹੈ" ਸਰਕਾਰ ਵਲੋਂ ਇਸਦਾ ਨੋਟੀਫਿਕੇਸ਼ਨ ਕਰਕੇ ਜਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਕੀਤਾ ਗਿਆ ਜੋ  ਸਰਕਾਰ ਦਾ ਦੇਰ ਨਾਲ ਆਇਆ ਪਰ ਦਰੁੱਸਤ ਆਇਆ ਫੈਸਲਾ ਕਰਾਰ ਦਿੱਤਾ।ਪੰਜਾਬ ਦੇ ਆਮ ਖਰੀਦਦਾਰਾਂ ਵਿਕਰੇਤਾਂ ਨੂੰ ਰਾਹਤ ਮਿਲੇਗੀ ਉਹਨਾਂ ਅੱਗੇ ਕਿਹਾ ਕਿ ਆਮ ਲੋਕ ਵਿਸਵੇ ,2 ਵਿਸਵਿਆਂ ਦੇ ਘਰ ਬਣਾਉਣ ਵਾਲੇ ਰਜਿਸਟਰੀਆਂ ਕਰਵਾਉਣ ਲਈ ਐੱਨ.ਓ.ਸੀ ਲੈਣ ਵਾਸਤੇ ਨਗਰ ਕੌਂਸਲਾਂ ਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਦੇ ਪੰਜਾਬ ਸਰਕਾਰ ਦੀ ਵੈੱਬ ਸਾਈਟ ਨਾ ਚੱਲਣ ਕਾਰਨ ਦਫਤਰਾਂ ਚੋਣ ਖਾਲੀ ਮੁੜਨਾ ਪਿਆ ! ਪਰੰਤੂ ਹੁਣ ਐੱਨ.ਓ.ਸੀ ਵਾਲੀ ਸ਼ਰਤ ਹਟਾ ਕੇ ਪੰਜਾਬ ਦੇ ਦਰਮਿਆਨੇ ਖ੍ਰੀਦਾਰਾਂ ਅਤੇ ਵੇਚਣ ਵਾਲੇ ਵਾਲਿਆਂ ਨੂੰ ਰਾਹਤ ਮਿਲਣ ਦੀ ਸ਼ੰਭਾਵਣਾ ਹੈ ! ਇਸ ਮੌਕੇ ਬਰਨਾਲਾ ਪ੍ਰਾਪਰਟੀ ਯੂਨੀਅਨ ਵਲੋਂ ਵਿਜੇ ਕੁਮਾਰ ਫਰਨੀਚਰ ਵਾਲੇ,ਰਾਜੇਸ਼ ਕੁਮਾਰ ਮੂੰਗਫਲੀ  ਬਾਲਾ ਜੀ ਪ੍ਰੋਪਰਟੀ ਡੀਲਰ,ਵਿਜੇ ਕਲੋਨਾਈਜਰ,ਸ਼ਿਮਪਾ ਕਲੋਨਾਈਜਰ,ਪੰਮੂ ਪ੍ਰੋਪਰਟੀ ਸਮੇਤ ਹੋਰ ਵੀ ਕਈ ਮੇਮ੍ਬਰ ਹਾਜਿਰ ਸਨ !

Post a Comment

0 Comments