SKM ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ ਕਿਸਾਨ ਜਥੇਬੰਦੀਆਂ, ਮਜਦੂਰ ਜਥੇਬੰਦੀਆਂ, ਟਰੇਡ ਯੂਨੀਅਨ, ਵਲੋਂ ਬਰਨਾਲਾ ਮੁਕੰਮਲ ਬੰਦ

 SKM ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ ਕਿਸਾਨ ਜਥੇਬੰਦੀਆਂ,  ਮਜਦੂਰ ਜਥੇਬੰਦੀਆਂ, ਟਰੇਡ ਯੂਨੀਅਨ, ਵਲੋਂ ਬਰਨਾਲਾ ਮੁਕੰਮਲ ਬੰਦ 


ਬਰਨਾਲਾ16,ਫਰਵਰੀ/ਕਰਨਪ੍ਰੀਤ ਕਰਨ /
-ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਭਾਰਤ ਬੰਦ ਨੂੰ ਲੈ ਕੇ ਨਹਿਰੂ ਚੌਂਕ ਤੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮਾਰੂ ਨੀਤੀਆਂ ਅਧੀਨ ਕਿਰਤੀ ਲੋਕਾਂ ਨੂੰ ਦੱਬ ਰਹੀ ਹੈ ਤੇ ਇੱਥੇ ਕਾਰਪੋਰੇਟ ਵੱਡੇ ਘਰਾਣਿਆਂ ਨੂੰ ਕਬਜ਼ਾ ਕਰਵਾ ਰਹੀ ਹੈ, ਜਿਸ ਨਾਲ ਕਿਸਾਨ, ਮਜ਼ਦੂਰ, ਵਪਾਰੀ ,ਆੜ੍ਹਤੀਏ, ਟਰਾਂਸਪੋਰਟਰ, ਦੁਕਾਨਦਾਰ, ਵਿਦਿਆਰਥੀ ,ਆਦਿ ਅਨੇਕਾਂ ਦੇ ਹੱਕ ਖੋਹੇ ਜਾ ਰਹੇ ਹਨ ਮੁਲਾਜ਼ਮ ਵਰਗ ਲਈ ਪੁਰਾਣੀ ਪੈਨਸ਼ਨ,ਕਿਸਾਨਾਂ ਪੈਨਸ਼ਨ ਫਸਲਾਂ ਉਪਰ ਬੀਮਾ ਸਕੀਮ ਲਾਗੂ ਹੋਵੇ ,ਕਿਰਤੀ ਲੋਕਾਂ ਨੂੰ ਰੁਜ਼ਗਾਰ ਮਿਲੇ , ਇਸ ਮੌਕੇ ਉਹਨਾਂ ਕਿਹਾ ਕਿ ਸਮੁੱਚੇ ਕਿਸਾਨ ਅਤੇ ਵਰਗ ਨੂੰ ਕਰਜੇ ਤੋਂ ਮੁਕਤੀ ਦਿਵਾਉਣੀ ਚਾਹੀਦੀ ਹੈ ਅਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਿਲਣੇ ਚਾਹੀਦੇ ਹਨ।

                     ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰਨਾਮ ਸਿੰਘ ਠੀਕਰੀਵਾਲ, ਮਨਜੀਤ ਰਾਜ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਮਨਵੀਰ ਕੌਰ ਰਾਹੀਂ,ਕੁਲਦੀਪ ਸਿੰਘ,ਛੋਟਾ ਸਿੰਘ,ਇੰਦਰਪਾਲ ਸਿੰਘ,ਜਗਸੀਰ ਸਿੰਘ ਛੀਨੀਵਾਲ,ਰਣਜੀਤ ਸਿੰਘ ਰੂੜੇਕੇ,ਕਮਲਜੀਤ ਸਿੰਘ ਸ਼ੀਤਲ,ਰਾਜੀਵ ਕੁਮਾਰ,ਮੁਲਾਜਿਮ ਆਗੂ ਤਰਸੇਮ ਭੱਠਲ,ਹਸਪਤਾਲ ਯੂਨੀਅਨ ਵਲੋਂ ਰਮੇਸ਼ ਹਮਦਰਦ,ਕਰਮਜੀਤ ਬੀਹਲਾ,ਆਂਗਣਵਾੜੀ ਯੂਨੀਅਨ ਵਲੋਂ ਵੱਡੀ ਗਿਣਤੀ ਚ ਮਹਿਲਾਵਾਂ ਅਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਸ਼ੇਰ ਸਿੰਘ ਫਰਵਾਹੀ,ਗੁਰਪ੍ਰੀਤ ਸਿੰਘ ਰੂੜੇਕੇ,ਖੁਸ਼ੀਆ ਸਿੰਘ, ਮਲਕੀਤ ਸਿੰਘ,  ਇਸਤਰੀ ਜਾਗ੍ਰਿਤੀ ਮੰਚ ਵੱਲੋਂ ਚਰਨਜੀਤ ਕੌਰ,ਸੀ ਟੀ ਯੂ ਵੱਲੋਂ ਬਲਦੇਵ ਰਾਜ ਵਰਮਾ,ਜਮਹੂਰੀ ਅਧਿਕਾਰ ਸਭਾ ਵੱਲੋਂ ਸੋਹਣ ਸਿੰਘ ਮਾਝੀ, ਰਾਹੁਲ ਕੁਮਾਰ ਸਫਾਈ ਸੇਵਕ ਯੂਨੀਅਨ,bijli board ਹਰਬੰਸ ਸਿੰਘ ਦੀਦਾਰਗੜ੍ਹ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਧਰਮ ਦੇ ਨਾਮ ਲੋਕਾਂ ਵਿੱਚ ਵੰਡੀਆਂ ਪਾਉਣੀਆਂ ਬੰਦ ਕੀਤੀਆਂ ਜਾਣ 

                                         ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟ੍ਰੇਡ ਯੂਨੀਅਨਾਂ ਦੀ ਮੁਲਕ ਹੜਤਾਲ ( ਭਾਰਤ ਬੰਦ) ਦੀ ਹਮਾਇਤ ਵਜੋਂ ਬਡਬਰ ਟੋਲ ਪਲਾਜੇ ਤੇ ਇਕੱਠ ਕਰਕੇ ਭਾਰਤ ਵਿੱਚ ਮੋਦੀ ਦੀ ਸਰਕਾਰ ਦੀ ਜੰਮਕੇ ਨਾਹਰੇ ਬਾਜ਼ੀ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੁੱਲ ਕਿਰਤੀਆਂ ਮੇਹਨਤਕਸ਼ ਲੋਕਾਂ ਕੁੱਲ ਵਰਗ ਦੇ ਲੋਕਾਂ ਤੇ ਚੌਂਹੁ ਤਰਫ਼ਾਂ ਹਮਲਾ ਕੀਤਾ ਹੋਇਆ ਹੈ।ਦਿੱਲੀ ਵੱਲ ਜਾ ਰਹੇ ਕਿਸਾਨਾਂ ਮੂਹਰੇ ਸੜਕਾਂ ਉੱਤੇ ਕੰਧਾਂ ਕੱਢਣ,ਕਿੱਲ ਗੱਡਣ, ਪੇਂਡੂ ਰਸਤੇ ਜਾਮ ਕਰਨ ਅਤੇ ਇੰਟਰਨੈੱਟ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕਣ ਅਤੇ ਉਨ੍ਹਾਂ ਉਤੇ ਅੱਥਰੂ ਗੈਸ, ਲਾਠੀਚਾਰਜ, ਪਲਾਸਟਿਕ ਗੋਲੀਆਂ ਮਾਰਨ ਵਰਗੇ ਜਾਬਰ ਹੱਥਕੰਡੇ ਵਰਤਣ ਰਾਹੀਂ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਕੁਚਲਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।

Post a Comment

0 Comments